
ਆਗਰਾ— ਤਾਜ ਮਹਿਲ ਨੂੰ ਦੇਖਣ ਆਉਣ ਵਾਲੇ ਸੈਲਾਨੀਆਂ ਦੀਆਂ ਹਸਰਤਾਂ ਨੂੰ ਪੂਰਾ ਕਰਨ ਲਈ ਪ੍ਰਸਾਸ਼ਨ, ਪੁਲਸ ਅਤੇ ਏ.ਡੀ.ਏ ਨੇ ਮਿਲ ਕੇ ਤਾਜ ਮਹਿਲ ਦੇ ਠੀਕ ਪਿੱਛੇ ਯਮੁਨਾ ਕੰਡੇ ਬਣੇ ਇਤਿਹਾਸਕ ਮਹਿਤਾਬ ਬਾਗ ਤੋਂ ਦਿਨ ਅਤੇ ਰਾਤ 'ਚ ਚੰਨ ਦੀ ਰੋਸ਼ਨੀ 'ਚ ਤਾਜ ਦੇ ਦੀਦਾਰ ਕਰਨ ਦਾ ਇੰਤਜ਼ਾਮ ਕਰ ਦਿੱਤਾ ਹੈ। ਅੱਜ ਰਾਜ ਮੰਤਰੀ ਡਾ. ਜੀ.ਐੱਸ ਧਰਮੇਸ਼ ਨੇ ਆਗਰਾ ਪ੍ਰਸਾਸ਼ਨਕ ਅਧਿਕਾਰੀਆਂ ਨਾਲ ਮਹਿਤਾਬ ਬਾਗ ਤੋਂ ਤਾਜ ਵਿਊ ਪੁਆਇੰਟ ਦਾ ਉਦਘਾਟਨ ਕੀਤਾ। ਨਵਾਂ ਤਾਜ ਵਿਊ ਪੁਆਇੰਟ ਸਵੇਰੇ 7 ਵਜੇ ਤੋਂ ਰਾਤ 10 ਵਜੇ ਤੱਕ ਸੈਲਾਨੀਆਂ ਲਈ ਖੁੱਲ੍ਹਿਆ ਰਹੇਗਾ, ਜਿਸ ਦੀ ਟਿਕਟ ਸਿਰਫ 20 ਰੁਪਏ ਹੋਵੇਗੀ।
ਲਓ ਜੀ ਪਾਣੀ ਤੋਂ ਬਾਅਦ ਹੁਣ ਸਾਹ ਲੈਣ ਲਈ ਸ਼ੁੱਧ ਹਵਾ ਵੀ ਹੋਈ ਵਿਕਾਊ, ਇੱਥੇ ਖੁੱਲ੍ਹਿਆ Oxygen Bar
ਮਹਿਤਾਬ ਬਾਗ 'ਚ ਯਮੁਨਾ ਕੰਡੇ ਤਾਜ ਨਾਈਟ ਵਿਊ ਪੁਆਇੰਟ ਨੂੰ ਵਿਕਸਿਤ ਕੀਤਾ ਗਿਆ ਹੈ, ਜਿੱਥੇ ਤਾਜ ਮਹਿਲ ਦੇ ਫਰੰਟ 'ਚ ਬਣੀ ਡਾਇਨਾ ਬੇਂਚ ਵਾਂਗ ਇਕ ਬੈਂਚ ਬਣਾਈ ਗਈ ਹੈ, ਜਿਸ 'ਤੇ ਬੈਠ ਕੇ ਸੈਲਾਨੀ ਤਾਜ ਮਹਿਲ ਦੇ ਦੀਦਾਰ ਕਰ ਸਕਣਗੇ। ਤਿੰਨ ਸਾਲ ਦੇ ਲੰਬੇ ਸਮੇਂ ਤੋਂ ਬਾਅਦ ਅੱਜ ਸੈਲਾਨੀਆਂ ਲਈ ਇਸ ਨੂੰ ਖੋਲ੍ਹਿਆ ਗਿਆ ਹੈ। ਦੱਸ ਦੇਈਏ ਕਿ ਹੁਣ ਤੱਕ ਇਹ ਪੂਰਨਮਾਸੀ ਤੋਂ ਦੋ ਦਿਨ ਪਹਿਲਾਂ ਅਤੇ ਦੋ ਦਿਨ ਬਾਅਦ ਤੱਕ ਚਾਂਦਨੀ ਰਾਤ 'ਚ ਤਾਜ ਮਹਿਲ ਦੇ ਦੀਦਾਰ ਲਈ ਖੁੱਲ੍ਹਾ ਰਹਿੰਦਾ ਹੈ।
Get the latest update about Trending News, check out more about Viewpoint, State Minister Girraj Singh Dharmesh, Mehtab Bagh Taj State Minister Girraj Singh Dharmesh on Saturday inaugurated the Mehtab Bagh Taj viewpoint & True Scoop News
Like us on Facebook or follow us on Twitter for more updates.