Tamil Nadu Rain News: ਰਾਜ 'ਚ ਅੱਜ ਭਾਰੀ ਮੀਂਹ ਦੀ ਸੰਭਾਵਨਾ, 21 ਜ਼ਿਲ੍ਹਿਆਂ 'ਚ ਸਕੂਲ-ਕਾਲਜ ਬੰਦ, ਚੇਨਈ 'ਚ ਰੈੱਡ ਅਲਰਟ

ਤਾਮਿਲਨਾਡੂ 'ਚ ਮੀਂਹ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਅੱਜ ਵੀ ਸੂਬੇ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ....

ਤਾਮਿਲਨਾਡੂ 'ਚ ਮੀਂਹ ਕਾਰਨ ਲੋਕਾਂ ਦਾ ਬੁਰਾ ਹਾਲ ਹੈ। ਅੱਜ ਵੀ ਸੂਬੇ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਅਨੁਸਾਰ ਤਿਰੂਵੱਲੁਰ, ਚੇਨਈ, ਕਾਂਚੀਪੁਰਮ ਅਤੇ ਰਾਨੀਪੇੱਟਈ ਜ਼ਿਲ੍ਹਿਆਂ ਵਿਚ ਭਾਰੀ ਤੋਂ ਬਹੁਤ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ ਤਿਰੂਵੰਨਾਮਲਾਈ, ਵਿੱਲੂਪੁਰਮ, ਕੁੱਡਲੋਰ, ਚੇਂਗਲਪੱਟੂ, ਤਿਰੁਪੱਤੂਰ ਅਤੇ ਵੇਲੋਰ ਜ਼ਿਲਿਆਂ 'ਚ ਵੱਖ-ਵੱਖ ਥਾਵਾਂ 'ਤੇ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਤੁਹਾਨੂੰ ਦੱਸ ਦੇਈਏ ਕਿ ਬੁੱਧਵਾਰ ਨੂੰ ਵੀ ਤਾਮਿਲਨਾਡੂ 'ਚ ਭਾਰੀ ਬਾਰਿਸ਼ ਹੋਈ ਸੀ।

ਚੇਨਈ ਵਿੱਚ 2 ਸੈਂਟੀਮੀਟਰ ਤੱਕ ਮੀਂਹ ਪਿਆ। ਭਾਰੀ ਮੀਂਹ ਕਾਰਨ ਸੂਬੇ ਦੇ 21 ਜ਼ਿਲ੍ਹਿਆਂ ਦੇ ਸਕੂਲ ਅਤੇ ਕਾਲਜ ਬੰਦ ਕਰ ਦਿੱਤੇ ਗਏ ਹਨ। ਚੇਨਈ ਕਾਰਪੋਰੇਸ਼ਨ ਨੇ ਇੱਕ ਵਾਰ ਰੂਮ ਬਣਾਇਆ ਹੈ ਜਿੱਥੇ ਨਿਗਮ ਦੇ ਅਧਿਕਾਰੀ ਭਾਰੀ ਮੀਂਹ ਕਾਰਨ ਰੈੱਡ ਅਲਰਟ ਦੀ ਸਥਿਤੀ 'ਤੇ ਨਜ਼ਰ ਰੱਖ ਸਕਦੇ ਹਨ।

ਦੂਜੇ ਪਾਸੇ, ਭਾਰਤ ਦੇ ਮੌਸਮ ਵਿਭਾਗ ਦੇ ਦੱਖਣੀ ਖੇਤਰ ਦੇ ਮੁਖੀ ਐਸ ਬਾਲਚੰਦਰਨ ਨੇ ਵੀਰਵਾਰ ਨੂੰ ਚੇਨਈ, ਤਿਰੂਵੱਲੁਰ, ਕਾਂਚੀਪੁਰਮ ਅਤੇ ਚੇਂਗਲਪੱਟੂ ਵਿੱਚ ਬਹੁਤ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਕਿਹਾ ਕਿ ਬੰਗਾਲ ਦੀ ਖਾੜੀ ਵਿੱਚ ਘੱਟ ਦਬਾਅ ਵਾਲਾ ਖੇਤਰ ਬਣ ਗਿਆ ਹੈ। ਇਹ ਸਾਡੇ ਵੱਲ ਵਧ ਰਿਹਾ ਹੈ ਅਤੇ ਅਰਬ ਸਾਗਰ ਵਿੱਚ ਵੀ ਘੱਟ ਦਬਾਅ ਵਾਲਾ ਖੇਤਰ ਬਣ ਰਿਹਾ ਹੈ। ਪੂਰਬ ਅਤੇ ਪੱਛਮ ਵਿੱਚ ਘੱਟ ਦਬਾਅ ਕਾਰਨ ਇੱਥੇ ਭਾਰੀ ਮੀਂਹ ਪਵੇਗਾ।

ਉਨ੍ਹਾਂ ਕਿਹਾ ਕਿ ਮਛੇਰਿਆਂ ਨੂੰ ਸਮੁੰਦਰ ਵਿੱਚ ਨਾ ਜਾਣ ਦੀ ਚਿਤਾਵਨੀ ਦਿੱਤੀ ਗਈ ਹੈ। ਆਮ ਲੋਕਾਂ ਨੂੰ ਸਾਰੇ ਸੁਰੱਖਿਆ ਉਪਾਵਾਂ ਦੀ ਪਾਲਣਾ ਕਰਨ ਅਤੇ ਬੇਲੋੜੇ ਬਾਹਰ ਨਾ ਨਿਕਲਣ ਦੀ ਸਲਾਹ ਦਿੱਤੀ ਗਈ ਹੈ। ਮੌਸਮ ਵਿਭਾਗ ਨੇ ਲੋਕਾਂ ਨੂੰ ਪੀਣ ਵਾਲੇ ਪਾਣੀ ਦਾ ਢੁੱਕਵਾਂ ਭੰਡਾਰਨ ਕਰਨ ਦੀ ਸਲਾਹ ਦਿੱਤੀ ਹੈ। ਵਿਭਾਗ ਮੁਤਾਬਕ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਦੇ ਕਈ ਹਿੱਸਿਆਂ ਵਿੱਚ 21 ਨਵੰਬਰ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ।

Get the latest update about tamil nadu weather tamil nadu weather news, check out more about tamil nadu rain, TRUESCOOP NEWS, national & tamil nadu rain news

Like us on Facebook or follow us on Twitter for more updates.