ਤਾਮਿਲਨਾਡੂ ਵਿਚ ਮੁੱਖ ਮੰਤਰੀ ਬਣੇ ਸਟਾਲਿਨ, ਕੈਬਨਿਟ ਵਿਚ 'ਗਾਂਧੀ' ਤੇ 'ਨਹਿਰੂ' ਵੀ ਸ਼ਾਮਲ

ਤਾਮਿਲਨਾਡੂ ਵਿਚ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਬਾਅਦ ਸੱਤਾ ਬਦਲ ਚੁੱਕੀ ਹੈ। ਪ੍ਰਦੇਸ਼ ਵਿਚ ਦ੍ਰਵਿੜ ਮੁੰਨੇ...

ਚੇੱਨਈ(ਇੰਟ.): ਤਾਮਿਲਨਾਡੂ ਵਿਚ ਵਿਧਾਨ ਸਭਾ ਦੇ ਚੋਣ ਨਤੀਜਿਆਂ ਦੇ ਬਾਅਦ ਸੱਤਾ ਬਦਲ ਚੁੱਕੀ ਹੈ। ਪ੍ਰਦੇਸ਼ ਵਿਚ ਦ੍ਰਵਿੜ ਮੁੰਨੇਤਰ ਸਛਗਮ (ਡੀ.ਐੱਮ.ਕੇ.) ਨੇ ਇਕੱਲੇ 133 ਸੀਟਾਂ ਹਾਸਲ ਕਰਦੇ ਹੋਏ ਸੱਤਾ ਉੱਤੇ ਕਬਜ਼ਾ ਜਮਾਇਆ, ਜਿਸ ਦੇ ਬਾਅਦ ਐੱਮ.ਕੇ. ਸਟਾਲਿਨ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਵੀ ਲੈ ਲਈ ਹੈ। ਮੁੱਖ ਮੰਤਰੀ ਸਟਾਲਿਨ ਦੀ ਅਗਵਾਈ ਵਿਚ 34 ਮੈਂਬਰਾਂ ਵਾਲੀ ਨਵੀਂ ਕੈਬਨਿਟ ਦਾ ਐਲਾਨ ਹੋਇਆ ਹੈ। ਦਿਲਚਸਪ ਗੱਲ ਇਹ ਹੈ ਕਿ ਹੁਣ ਤਾਮਿਨਾਡੂ ਕੈਬਨਿਟ ਵਿਚ 'ਸਟਾਲਿਨ' ਦੇ ਨਾਲ 'ਗਾਂਧੀ' ਤੇ 'ਨਹਿਰੂ' ਵੀ ਹੋਣਗੇ।


DMK ਚੀਫ ਸਟਾਲਿਨ ਦੀ ਅਗਵਾਈ ਵਿਚ ਸ਼ੁੱਕਰਵਾਰ ਨੂੰ ਤਾਮਿਲਨਾਡੂ ਦੇ ਰਾਜਭਵਨ ਵਿਚ ਸਹੁੰ ਚੁੱਕ ਸਮਾਗਮ ਹੋਇਆ। ਰਾਜਪਾਲ ਬਨਵਾਰੀਲਾਲ ਪੁਰੋਹਿਤ ਨੇ ਮੰਤਰੀਆਂ ਦੀ ਸੂਚੀ ਅਪਰੂਵ ਕਰ ਦਿੱਤੀ ਹੈ। ਪਹਿਲੀ ਵਾਰ ਮੁੱਖ ਮੰਤਰੀ ਬਣੇ ਸਟਾਲਿਨ ਨੇ ਕੇ.ਐੱਨ. ਨਹਿਰੂ ਦਾ ਨਾਂ ਨਿਗਮ ਪਸ਼ਾਸਨ ਮੰਤਰੀ, ਜਦਕਿ ਆਰ. ਗਾਂਧੀ ਦਾ ਨਾਂ ਹੈੱਡਲੂਮ ਐਂਡ ਟੈਕਸਟਾਈਲ, ਖਾਦੀ ਤੇ ਪੇਂਡੂ ਇੰਡਸਟ੍ਰੀ ਬੋਰਡ ਦੇ ਤੌਰ ਉੱਤੇ ਪ੍ਰਸਤਾਵਿਤ ਕੀਤਾ ਹੈ।

ਕੇ.ਐੱਨ. ਨਹਿਰੂ ਡੀ.ਐੱਮ.ਕੇ. ਦੇ ਪੁਰਾਣੇ ਤੇ ਕੱਦਾਵਰ ਨੇਤਾ ਹਨ। 1989 ਵਿਚ ਪਹਿਲੀ ਵਾਰ ਚੋਣ ਜਿੱਤਣ ਵਾਲੇ ਨਹਿਰੂ ਤਿਰੂਚੀ ਵੈਸਟ ਸੀਟ ਤੋਂ ਲਗਾਤਾਰ ਮੈਦਾਨ ਵਿਚ ਉਤਰਦੇ ਹਨ। ਉਨ੍ਹਾਂ ਦੇ ਪਿਤਾ ਨੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਨਾਂ ਉੱਤੇ ਉਨ੍ਹਾਂ ਦਾ ਨਾਂ ਰੱਖਿਆ ਸੀ। ਉਥੇ ਹੀ ਆਰ. ਗਾਂਧੀ ਰਾਨੀਪੇਟ ਸੀਟ ਤੋਂ ਵਿਧਾਇਕ ਚੁਣੇ ਜਾਂਦੇ ਰਹੇ ਹਨ। ਉਹ 1996 ਵਿਚ ਪਹਿਲੀ ਵਾਰ ਚੋਣ ਜਿੱਤ ਕੇ ਆਏ ਸਨ।

ਉਥੇ ਹੀ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਤੌਰ ਉੱਤੇ ਸਹੁੰ ਲੈਣ ਵਾਲੇ ਸਟਾਲਿਨ ਦਾ ਪੂਰਾ ਨਾਂ ਮੁਥੁਵੇਲ ਕਰੂਣਾਨਿਧੀ ਸਟਾਲਿਨ ਹੈ। ਸੋਵੀਅਤ ਯੂਨੀਅਨ ਦੇ ਪ੍ਰਸਿੱਧ ਨੇਤਾ ਜੋਸੇਫ ਸਟਾਲਿਨ ਦੇ ਨਾਂ ਉੱਤੇ ਉਨ੍ਹਾਂ ਦਾ ਨਾਂ ਰੱਖਿਆ ਗਿਆ ਸੀ। ਕਰੂਣਾਨਿਧੀ ਨੇ ਉਨ੍ਹਾਂ ਨੂੰ ਆਪਣਾ ਉੱਤਰਾਧਿਕਾਰੀ ਐਲਾਨ ਕੀਤਾ ਸੀ, ਜਿਨ੍ਹਾਂ ਦੀ ਮੌਤ ਦੇ ਬਾਅਦ 28 ਅਗਸਤ ਨੂੰ ਸਟਾਲਿਨ ਡੀ.ਐੱਮ.ਕੇ. ਦੇ ਪ੍ਰਧਾਨ ਬਣ ਗਏ ਸਨ।

234 ਮੈਂਬਰਾਂ ਵਾਲੀ ਤਾਮਿਲਨਾਡੂ ਵਿਧਾਨ ਸਭਾ ਵਿਚ ਡੀ.ਐੱਮ.ਕੇ. ਨੂੰ 133 ਸੀਟਾਂ ਮਿਲੀਆਂ। ਗਠਜੋੜ ਵਿਚ ਲੜ ਰਹੇ ਸਹਿਯੋਦੀ ਦਲਾਂ ਕਾਂਗਰਸ, ਸੀ.ਪੀ.ਐੱਮ., ਵੀ.ਸੀ.ਕੇ., ਨੂੰ ਮਿਲਾ ਕੇ ਕੁੱਲ 159 ਸੀਟਾਂ ਉੱਤੇ ਜਿੱਤ ਹਾਸਲ ਹੋਈ। ਉਥੇ ਹੀ AIADMK ਦੇ ਖਾਤੇ ਵਿਚ 66 ਸੀਟਾਂ ਆਈਆਂ। ਸਹਿਯੋਗੀ ਦਲ ਭਾਜਪਾ ਨੂੰ 4 ਤੇ ਪੀ.ਐੱਮ.ਕੇ. ਨੂੰ 5 ਸੀਟਾਂ ਉੱਤੇ ਜਿੱਤ ਮਿਲੀ। 

Get the latest update about Nehru, check out more about Truescoopmews, Truescoop, Cabinet & Tamilnadu

Like us on Facebook or follow us on Twitter for more updates.