ਭਾਰੀ ਮੀਂਹ ਕਾਰਨ ਤਾਮਿਲਨਾਡੂ 'ਚ ਡਿੱਗੀ ਇਮਾਰਤ, 15 ਲੋਕਾਂ ਦੀ ਮੌਤ

ਤਾਮਿਲ ਨਾਡੂ ਦੇ ਮੇਟਪਲਾਇਮ 'ਚ ਭਾਰੀ ਮੀਂਹ ਕਾਰਨ ਚਾਰ ਮਕਾਨਾਂ 'ਤੇ ਇਕ ...

ਨਵੀਂ ਦਿੱਲੀ — ਤਾਮਿਲ ਨਾਡੂ ਦੇ ਮੇਟਪਲਾਇਮ 'ਚ ਭਾਰੀ ਮੀਂਹ ਕਾਰਨ ਚਾਰ ਮਕਾਨਾਂ 'ਤੇ ਇਕ ਕੰਧ ਡਿੱਗ ਗਈ। ਦੱਸ ਦੱਈਏ ਕਿ ਇਸ ਹਾਦਸੇ 'ਚ 4ਔਰਤਾਂ ਸਮੇਤ 15 ਵਿਅਕਤੀ ਮਾਰੇ ਗਏ ਹਨ। ਪੁਲਿਸ ਅਨੁਸਾਰ ਹਾਦਸਾ ਹੋਣ ਉਪਰੰਤ 14 ਵਿਅਕਤੀ ਘਰਾਂ 'ਚ ਹੀ ਸਨ।  ਭਾਰੀ ਮੀਂਹ ਕਾਰਨ ਪੂਰੀ ਤਰ੍ਹਾਂ ਕਮਜ਼ੋਰ ਹੋ ਚੁੱਕੀ ਇੱਕ ਨਿਜੀ ਇਮਾਰਤ ਦੀ ਕੰਧ ਢਹਿ–ਢੇਰੀ ਹੋ ਗਈ।

ਠਾਕਰੇ ਸਰਕਾਰ ਨੇ ਫਲੋਰ ਟੈਸਟ ਕੀਤਾ ਪਾਸ, 169 ਵਿਧਾਇਕਾਂ ਨੇ ਦਿੱਤਾ ਸਮਰਥਨ

ਜਾਣਕਾਰੀ ਅਨੁਸਾਰ ਰਾਹਤ ਕਰਮਚਾਰੀਆਂ ਨੇ 9 ਲਾਸ਼ਾਂ ਬਰਾਮਦ ਕਰ ਲਈਆਂ ਸਨ। ਉੱਤਰ–ਪੂਰਬੀ ਮਾਨਸੂਨ ਕਾਰਨ ਤਾਮਿਲ ਨਾਡੂ ਦੇ ਕਈ ਹਿੱਸਿਆਂ ਤੇ ਗੁਆਂਢੀ ਸੂਬੇ ਪੁੱਡੂਚੇਰੀ 'ਚ ਪਿਛਲੇ 24 ਘੰਟਿਆਂ ਤੋਂ ਭਾਰੀ ਵਰਖਾ ਹੋ ਰਹੀ ਹੈ। ਮੌਸਮ ਵਿਭਾਗ ਨੇ ਹਾਲੇ ਅਗਲੇ ਦੋ ਦਿਨ ਹੋਰ ਮੀਂਹ ਪੈਣ ਦਾ ਅਨੁਮਾਨ ਲਾਇਆ ਹੈ। ਤਾਮਲ ਨਾਡੂ ਰਾਜ ਆਫ਼ਤ ਪ੍ਰਬੰਧ ਅਥਾਰਟੀ ਪੁੱਡੂਚੇਰੀ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। ਭਾਰੀ ਵਰਖਾ ਦੇ ਅਨੁਮਾਨ ਨੂੰ ਵੇਖਦਿਆਂ ਮਦਰਾਸ ਯੂਨੀਵਰਸਿਟੀ ਤੇ ਅੰਨਾ ਯੂਨੀਵਰਸਿਟੀ ਵਿੱਚ ਪ੍ਰੀਖਿਆਵਾਂ ਵੀ ਮੁਲਤਵੀ ਕਰ ਦਿੱਤੀਆਂ ਗਈਆਂ ਹਨ। ਮੌਸਮ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਹਵਾ ਦੇ ਤੇਜ਼ ਦਬਾਅ ਕਾਰਨ ਰਾਜ ਵਿੱਚ ਭਾਰੀ ਵਰਖਾ ਹੋਈ ਹੈ ਅਤੇ ਅਗਲੇ 24 ਘੰਟਿਆਂ ਦੌਰਾਨ ਰਾਮਨਾਥਪੁਰਮ, ਤਿਰੂਨੇਲਵੇਲੀ, ਤੂਤੀਕੋਰਿਨ, ਵੈਲੋਰ, ਤਿਰੂਵੱਲੂਰ, ਤਿਰੂਵੰਨਮਲਾਈ ਜ਼ਿਲ੍ਹਿਆਂ ਵਿੱਚ ਅਗਲੇ 24 ਘੰਟਿਆਂ ਦੌਰਾਨ ਭਾਰੀ ਵਰਖਾ ਹੋ ਸਕਦੀ ਹੈ। ਮਛੇਰਿਆਂ ਨੂੰ ਵੀ ਸਮੁੰਦਰ 'ਚ ਨਾ ਜਾਣ ਦੀ ਸਲਾਹ ਦਿੱਤੀ ਗਈ ਹੈ। ਸਾਰੇ ਵਿਭਾਗਾਂ ਨੂੰ ਚੌਕਸ ਰਹਿਣ ਦੇ ਹੁਕਮ ਦਿੱਤੇ ਗਏ ਹਨ।

Get the latest update about National News, check out more about News In Punjabi, True Scoop News & Tamilnadu Falling Building 15 Killed Heavy Rain

Like us on Facebook or follow us on Twitter for more updates.