ਤਰਨਜੀਤ ਸੰਧੂ ਦੀ ਅਮਰੀਕਾ 'ਚ ਭਾਰਤੀ ਮੂਲ ਦੇ ਰਾਜਦੂਤ ਵਜੋਂ ਹੋਈ ਨਿਯੁਕਤੀ ਨਾਲ ਪੰਜਾਬੀ ਬਾਗੋ-ਬਾਗ

ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਪ੍ਰਵਾਸੀਆਂ ਅਤੇ ਭਾਰਤੀ–ਅਮਰੀਕੀ ਕਾਰੋਬਾਰੀਆਂ ਦੇ ਨਾਲ–ਨਾਲ ਵੱਖੋ–ਵੱਖਰੇ ਥਿੰਕ–ਟੈਂਕਸ ਨੇ ਤਰਨਜੀਤ ਸਿੰਘ ਸੰਧੂ ਦੀ...

ਅਮਰੀਕਾ— ਅਮਰੀਕਾ 'ਚ ਰਹਿੰਦੇ ਭਾਰਤੀ ਮੂਲ ਦੇ ਪ੍ਰਵਾਸੀਆਂ ਅਤੇ ਭਾਰਤੀ–ਅਮਰੀਕੀ ਕਾਰੋਬਾਰੀਆਂ ਦੇ ਨਾਲ–ਨਾਲ ਵੱਖੋ–ਵੱਖਰੇ ਥਿੰਕ–ਟੈਂਕਸ ਨੇ ਤਰਨਜੀਤ ਸਿੰਘ ਸੰਧੂ ਦੀ ਅਮਰੀਕਾ 'ਚ ਭਾਰਤੀ ਸਫ਼ੀਰ/ਰਾਜਦੂਤ ਵਜੋਂ ਨਿਯੁਕਤੀ ਦਾ ਸੁਆਗਤ ਕੀਤਾ ਹੈ। ਤਰਨਜੀਤ ਸਿੰਘ ਸੰਧੂ ਦੀ ਇਸ ਨਵੀਂ ਨਿਯੁਕਤੀ ਨਾਲ ਅਮਰੀਕਾ ਹੀ ਨਹੀਂ, ਕੈਨੇਡਾ 'ਚ ਵੱਸਦੇ ਭਾਰਤੀਆਂ, ਖ਼ਾਸ ਕਰ ਕੇ ਪੰਜਾਬੀਆਂ 'ਚ ਵੀ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। 1988 ਬੈਂਚ ਦੇ  IFS (ਇੰਡੀਅਨ ਫ਼ਾਰੇਨ ਸਰਵਿਸ) ਅਧਿਕਾਰੀ ਤਰਨਜੀਤ ਸਿੰਘ ਸੰਧੂ ਅਮਰੀਕਾ 'ਚ ਭਾਰਤ ਦੇ ਨਵੇਂ ਸਫ਼ੀਰ ਹੋਣਗੇ। ਉਹ ਪਹਿਲਾਂ ਵੀ ਅਮਰੀਕਾ 'ਚ ਦੋ ਵਾਰ ਅਮਰੀਕਾ ਸਥਿਤ ਭਾਰਤੀ ਦੂਤਾਵਾਸ 'ਚ ਨਿਯੁਕਤ ਰਹਿ ਚੁੱਕੇ ਹਨ। ਜੁਲਾਈ 2013 ਤੋਂ ਲੈ ਕੇ ਜਨਵਰੀ 2017 ਤੱਕ ਉਹ ਉੱਪ–ਰਾਜਦੂਤ ਸਨ। ਇਸ ਵੇਲੇ ਤਰਨਜੀਤ ਸੰਧੂ ਸ਼੍ਰੀ ਲੰਕਾ 'ਚ ਭਾਰਤ ਦੇ ਹਾਈ ਕਮਿਸ਼ਨਰ ਹਨ।

US 'ਚ ਭਾਰਤ ਦੇ ਰਾਜਦੂਤ ਹੋਣਗੇ ਤਰਣਜੀਤ ਸਿੰਘ ਸੰਧੂ

ਉਨ੍ਹਾਂ ਦੇ ਛੇਤੀ ਹੀ ਆਪਣਾ ਨਵਾਂ ਅਹੁਦਾ ਸੰਭਾਲ ਲੈਣ ਦੀ ਆਸ ਹੈ। Indiaspora ਨਾਂ ਦੀ ਜੱਥੇਬੰਦੀ ਦੇ ਬਾਨੀ ਤੇ ਸਮਾਜ–ਸੇਵੀ ਐੱਮ.ਆਰ. ਰੰਗਾਸਵਾਮੀ ਨੇ ਇਕ ਖ਼ਬਰ ਏਜੰਸੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਰਨਜੀਤ ਸੰਧੂ ਦੀ ਇਹ ਨਿਯੁਕਤੀ ਅਹਿਮ ਹੈ ਕਿਉਂਕਿ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਛੇਤੀ ਹੀ ਭਾਰਤ ਦੌਰੇ 'ਤੇ ਵੀ ਜਾ ਰਹੇ ਹਨ। ਤਰਨਜੀਤ ਸਿੰਘ ਸੰਧੂ ਪਹਿਲਾਂ ਸੰਯੁਕਤ ਰਾਸ਼ਟਰ ਦੀ ਨਿਊਯਾਰਕ ਸਥਿਤ ਭਾਰਤ ਦੀ ਸਥਾਈ ਮਿਸ਼ਨ 'ਚ ਵੀ ਨਿਯੁਕਤ ਰਹਿ ਚੁੱਕੇ ਹਨ। 'ਦੱਖਣੀ ਤੇ ਕੇਂਦਰੀ ਏਸ਼ੀਆ' ਲਈ ਅਮਰੀਕਾ ਦੇ ਉੱਪ–ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨੇ ਕਿਹਾ ਕਿ ਹੁਣ ਜਦੋਂ ਬਹੁਤ ਤਰ੍ਹਾਂ ਦੀਆਂ ਸਿਆਸੀ ਤੇ ਨੀਤੀਗਤ ਚੁਣੌਤੀਆਂ ਦਰਪੇਸ਼ ਹਨ ਅਤੇ ਆਰਥਿਕ ਮਾਮਲਿਆਂ 'ਤੇ ਆਪਣਾ ਧਿਆਨ ਕੇਂਦ੍ਰਿਤ ਕਰਨਾ ਵੀ ਜ਼ਰੂਰੀ ਹੈ— ਅਜਿਹੇ ਹਾਲਾਤ 'ਚ ਰਾਜਦੂਤ ਤਰਨਜੀਤ ਸਿੰਘ ਸੰਧੂ ਅਮਰੀਕਾ 'ਚ ਭਾਰਤੀ ਸਫ਼ੀਰ ਵਜੋਂ ਇਕ ਤਜ਼ਰਬੇਕਾਰ ਆਗੂ ਸਿੱਧ ਹੋਣਗੇ।

ਪਾਕਿ 'ਚ ਡਰੱਗ ਵਾਰ 'ਚ ਮਾਰਿਆ ਗਿਆ ਖਾਲਿਸਤਾਨੀ ਆਗੂ 'ਹੈਪੀ PHD', ਭਾਰਤ 'ਚ ਸੀ ਵਾਂਟੇਂਡ

ਇੰਝ ਹੀ 'ਯੂ.ਐੱਸ–ਇੰਡੀਆ ਸਟ੍ਰੈਟਿਜਿਕ ਐਂਡ ਪਾਰਟਨਰਸ਼ਿਪ ਫ਼ੋਰਮ' ਨੇ ਤਰਨਜੀਤ ਸਿੰਘ ਸੰਧੂ ਨੂੰ ਮੁਬਾਰਕਾਂ ਦਿੱਤੀਆਂ ਹਨ। ਇਸ ਫ਼ੋਰਮ ਨੇ ਆਸ ਪ੍ਰਗਟਾਈ ਹੈ ਕਿ ਉਨ੍ਹਾਂ ਦੇ ਕਾਰਜਕਾਲ ਦੌਰਾਨ ਦੋਵੇਂ ਦੇਸ਼ਾਂ ਦੇ ਆਪਸੀ ਸਬੰਧ ਨਵੇਂ ਸਿਖ਼ਰ ਛੋਹਣਗੇ। ਇੰਝ ਹੀ ਸ਼ਿਕਾਗੋ ਸਥਿਤ ਉੱਘੇ ਭਾਰਤੀ–ਅਮਰੀਕੀ ਭਰਤ ਬਰਾਇ ਨੇ ਕਿਹਾ ਕਿ ਤਰਨਜੀਤ ਸੰਧੂ ਜ਼ਰੂਰ ਹੀ ਭਾਰਤ ਦੀ ਨੁਮਾਇੰਦਗੀ ਬਹੁਤ ਵਧੀਆ ਤਰੀਕੇ ਕਰਨਗੇ। ਉਨ੍ਹਾਂ ਕਿਹਾ ਕਿ ਤਰਨਜੀਤ ਸੰਧੂ ਸਮੂਹ ਪ੍ਰਵਾਸੀ ਭਾਰਤੀਆਂ ਬਾਰੇ ਚੰਗੀ ਤਰ੍ਹਾਂ ਜਾਣਦੇ ਹਨ ਤੇ ਯਕੀਨੀ ਤੌਰ 'ਤੇ ਆਪਸੀ ਸਬੰਧ ਵੀ ਓਨੇ ਹੀ ਮਜ਼ਬੂਤ ਬਣੇ ਰਹਿਣਗੇ। ਭਰਤ ਬਰਾਇ ਪਹਿਲਾਂ ਤਰਨਜੀਤ ਸੰਧੂ ਨਾਲ ਤੇ ਅਮਰੀਕਾ 'ਚ ਭਾਰਤ ਦੇ ਸਾਬਕਾ ਸਫ਼ੀਰ ਐੱਸ. ਜੈਸ਼ੰਕਰ ਨਾਲ ਵੀ ਕਾਫ਼ੀ ਨੇੜੇ ਰਹਿ ਕੇ ਕੰਮ ਕਰ ਚੁੱਕੇ ਹਨ। ਇਕ ਥਿੰਕ–ਟੈਂਕ ਵਜੋਂ ਜਾਣੇ ਜਾਂਦੇ 'ਬਰੁਕਿੰਗਜ਼ ਇੰਸਟੀਚਿਊਟ' ਦੇ ਤਨਵੀ ਮਦਾਨ ਨੇ ਵੀ ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਉੱਤੇ ਖ਼ੁਸ਼ੀ ਪ੍ਰਗਟਾਈ ਹੈ ਤੇ ਵਧਾਈਆਂ ਦਿੱਤੀਆਂ ਹਨ। ਨੈਸ਼ਨਲ ਐਸੋਸੀਏਸ਼ਨ ਆਫ਼ ਮੈਨੂਫ਼ੈਕਚਰਰਜ਼ ਦੇ ਰਿਆਨ ਓਂਗ ਅਤੇ ਸਮਾਜ ਸੇਵੀ ਸੁਖਪਾਲ ਸਿੰਘ ਧਨੋਆ ਨੇ ਵੀ ਤਰਨਜੀਤ ਸਿੰਘ ਸੰਧੂ ਦੀ ਨਵੀਂ ਨਿਯੁਕਤੀ ਲਈ ਉਨ੍ਹਾਂ ਨੂੰ ਮੁਬਾਰਕਾਂ ਦਿੱਤੀਆਂ ਹਨ।

Get the latest update about Deputy Ambassador, check out more about Indian Embassy, News In Punjabi, Indias New Ambassador & True Scoop News

Like us on Facebook or follow us on Twitter for more updates.