ਤਰਨਤਾਰਨ: ਪੱਟੀ 'ਚ ਅਣਜਾਣ ਲੋਕਾਂ ਨੇ ਚਰਚ 'ਚ ਕੀਤੀ ਭੰਨਤੋੜ, ਤੋੜੀ ਭਗਵਾਨ ਯਿਸ਼ੂ ਦੀ ਮੂਰਤੀ, ਪਾਦਰੀ ਦੀ ਕਾਰ ਨੂੰ ਲਗਾਈ ਅੱਗ, ਦੇਖੋ CCTV ਵੀਡੀਓ

ਤਰਨਤਾਰਨ ਚਰਚ ਦੀ ਭੰਨਤੋੜ ਦੀ ਘਟਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਈਸਾਈ ਮਿਸ਼ਨਰੀਆਂ ਵੱਲੋਂ ਸਿੱਖਾਂ ਦੇ 'ਜ਼ਬਰੀ ਧਰਮ ਪਰਿਵਰਤਨ' ਵਿਰੁੱਧ ਜਾਰੀ ਕੀਤੇ ਬਿਆਨ ਤੋਂ ਬਾਅਦ ਵਾਪਰੀ ਹੈ

ਤਰਨਤਾਰਨ 'ਚ ਕੁਝ ਅਣਜਾਣ ਲੋਕਾਂ ਵਲੋਂ ਇੱਕ ਚਰਚ ਵਿੱਚ ਜ਼ਬਰਦਸਤੀ ਦਾਖਲ ਹੋ ਕੇ ਪ੍ਰਭੂ ਯਿਸੂ ਅਤੇ ਮਾਤਾ ਮਰੀਅਮ ਦੇ ਬੁੱਤ ਦੀ ਭੰਨਤੋੜ ਕਰਨ ਤੋਂ ਬਾਅਦ ਫਿਰਕੂ ਤਣਾਅ ਭੜਕ ਗਿਆ ਹੈ। ਇੰਨਾ ਹੀ ਨਹੀਂ ਚਰਚ ਦੇ ਅੰਦਰ ਖੜੀ ਪਾਦਰੀ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ। ਤਰਨਤਾਰਨ ਦੇ ਪਿੰਡ ਠੱਕਰਪੁਰ 'ਚ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਤਰਨਤਾਰਨ ਚਰਚ ਦੀ ਭੰਨਤੋੜ ਦੀ ਘਟਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੱਲੋਂ ਈਸਾਈ ਮਿਸ਼ਨਰੀਆਂ ਵੱਲੋਂ ਸਿੱਖਾਂ ਦੇ 'ਜ਼ਬਰੀ ਧਰਮ ਪਰਿਵਰਤਨ' ਵਿਰੁੱਧ ਜਾਰੀ ਕੀਤੇ ਬਿਆਨ ਤੋਂ ਬਾਅਦ ਵਾਪਰੀ ਹੈ। ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਨਿਹੰਗ ਸਿੱਖਾਂ ਨੇ ਵੀ ਇਸ ਮੁੱਦੇ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ ਸੀ।

ਤਰਨਤਾਰਨ ਚਰਚ ਦੀ ਭੰਨਤੋੜ ਦੀ ਹੈਰਾਨ ਕਰਨ ਵਾਲੀ ਇਹ ਘਟਨਾ 31 ਅਗਸਤ ਨੂੰ ਰਾਤ 12:30 ਵਜੇ ਵਾਪਰੀ ਜੋ ਕਿ ਓਥੇ ਲੱਗੇ ਸੀਸੀਟੀਵੀ 'ਚ ਕੈਦ ਹੋ ਗਈ ਸੀ। ਦੱਸਿਆ ਜਾ ਰਿਹਾ ਹੈ ਕਿ 4 ਅਣਪਛਾਤੇ ਲੋਕ ਚਰਚ ਵਿਚ ਦਾਖਲ ਹੋਏ ਅਤੇ ਬੰਦੂਕ ਦੀ ਨੋਕ 'ਤੇ ਗਾਰਡ ਦੀਆਂ ਬਾਹਾਂ ਬੰਨ ਦਿੱਤੀਆਂ ਅਤੇਉਸ ਨੂੰ ਚਰਚ ਦੀ ਪਹਿਲੀ ਮੰਜ਼ਿਲ 'ਤੇ ਬੰਨ੍ਹ ਦਿੱਤਾ। ਇਸ ਤੋਂ ਬਾਅਦ ਮਾਤਾ ਮਰੀਅਮ ਅਤੇ ਪ੍ਰਭੂ ਯਿਸੂ ਦੀ ਮੂਰਤੀ ਨੂੰ ਤੋੜ ਦਿੱਤਾ ਗਿਆ। ਇੰਨਾ ਹੀ ਨਹੀਂ ਮੁਲਜ਼ਮਾਂ ਨੇ ਚਰਚ ਦੇ ਅੰਦਰ ਖੜ੍ਹੀ ਕਾਰ ਨੂੰ ਵੀ ਅੱਗ ਲਾ ਦਿੱਤੀ।

ਸਭ ਨੂੰ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹਲੋਕ ਮਦਰ ਮੈਰੀ ਦੀ ਮੂਰਤੀ ਦਾ ਸਿਰ ਵੀ ਆਪਣੇ ਨਾਲ ਲੈ ਗਏ। ਮੂਰਤੀਆਂ ਨੂੰ ਤੋੜਨ ਵਾਲੇ ਚਾਰਾਂ ਵਿੱਚੋਂ ਦੋ ਸੀਸੀਟੀਵੀ ਵਿੱਚ ਕੈਦ ਹੋ ਗਏ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿਚ ਫਿਰਕੂ ਤਣਾਅ ਬਣਿਆ ਹੋਇਆ ਹੈ। ਇਹ ਘਟਨਾ ਜੰਡਿਆਲਾ ਨੇੜਲੇ ਪਿੰਡ ਵਿੱਚ ਈਸਾਈਆਂ ਅਤੇ ਨਿਹੰਗਾਂ ਦਰਮਿਆਨ ਹੋਏ ਝੜਪ ਤੋਂ ਕੁਝ ਦਿਨ ਬਾਅਦ ਵਾਪਰੀ ਹੈ।

ਇਸ ਸਾਰੀ ਘਟਨਾ ਤੋਂ ਬਾਅਦ ਅੱਜ ਸਵੇਰੇ ਈਸਾਈ ਧਰਮ ਨਾਲ ਸਬੰਧਤ ਲੋਕਾਂ ਨੇ ਪੱਟੀ ਖੇਮਕਰਨ ਰੋਡ ਜਾਮ ਕਰ ਦਿੱਤਾ। ਲੋਕ ਧਰਨੇ 'ਤੇ ਹਨ ਅਤੇ ਦੋਸ਼ੀਆਂ ਦੀ ਗ੍ਰਿਫਤਾਰੀ ਦੇ ਨਾਲ-ਨਾਲ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਮੌਕੇ 'ਤੇ ਪਹੁੰਚ ਗਈ ਹੈ ਅਤੇ ਲੋਕਾਂ ਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਜਿਕਰਯੋਗ ਹੈ ਕਿ ਐਤਵਾਰ ਨੂੰ ਜੰਡਿਆਲਾ ਗੁਰੂ ਦੇ ਪਿੰਡ ਡੰਡੂਆ ਵਿੱਚ ਈਸਾਈਆਂ ਦੇ ਚੱਲ ਰਹੇ ਪ੍ਰੋਗਰਾਮ ਨੂੰ ਨਿਹੰਗਾਂ ਨੇ ਰੋਕ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ 150 ਨਿਹੰਗਾਂ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਨੇ ਪ੍ਰੋਗਰਾਮ ਵਿਚ ਸਭ ਕੁਝ ਤਬਾਹ ਕਰ ਦਿੱਤਾ ਸੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਵੀ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਸਰਕਾਰ ਵੱਲੋਂ ਨਿਹੰਗਾਂ ਖ਼ਿਲਾਫ਼ ਕੇਸ ਦਰਜ ਕਰਨ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ, “ਇਸਾਈ ਪੁਜਾਰੀ ਹਿੰਦੂਆਂ ਅਤੇ ਸਿੱਖਾਂ ਨੂੰ ਪਾਖੰਡ ਕਰਕੇ ਗੁੰਮਰਾਹ ਕਰ ਰਹੇ ਹਨ ਅਤੇ ਉਨ੍ਹਾਂ ਦਾ ਧਰਮ ਪਰਿਵਰਤਨ ਕਰਵਾ ਰਹੇ ਹਨ। ਕਈ ਵਾਰ ਨਿਹੰਗਾਂ ਨੇ ਇਸ ਬਾਰੇ ਸ਼ਿਕਾਇਤ ਕੀਤੀ ਪਰ ਸਰਕਾਰ ਨੇ ਉਨ੍ਹਾਂ ਦੀ ਗੱਲ ਨਹੀਂ ਸੁਣੀ।

Get the latest update about TARN TARAN CHURCH VIRAL VIDEO, check out more about PUNJAB LATEST NEWS, , TARN TARAN CHURCH VANDALISM CCTV & PUNJAB NEWS TODAY

Like us on Facebook or follow us on Twitter for more updates.