TDS ਨਿਯਮਾਂ 'ਚ ਹੋਇਆ ਬਦਲਾਅ, ਹੁਣ ਜ਼ਿਆਦਾ ਨਕਦੀ ਕਢਵਾਉਣ ਤੇ TDS ਦਾ ਕਰਨਾ ਪਵੇਗਾ ਭੁਗਤਾਨ

ਬੈਂਕ ਜਾਂ ਡਾਕਘਰ ਨਿਰਧਾਰਤ ਸੀਮਾ ਤੋਂ ਵੱਧ ਨਕਦ ਨਿਕਾਸੀ 'ਤੇ ਟੀਡੀਐਸ ਦੀ ਕਟੌਤੀ ਕਰਦੇ ਹਨ। ਇਹ ਕਟੌਤੀ ਇੱਕ ਵਿੱਤੀ ਸਾਲ ਵਿੱਚ ਬੈਂਕ ਜਾਂ ਪੋਸਟ ਆਫਿਸ ਖਾਤੇ ਵਿੱਚੋਂ 20 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦੀ ਨਕਦੀ ਕਢਵਾਉਣ ਤੇ ਕੀਤੀ ਜਾਂਦੀ ਹੈ...

ਅੱਜ ਹਰ ਚੀਜ ਲਈ ਅਸੀਂ ਆਨਲਾਈਨ ਪੇਮੈਂਟ ਮੈਥਡ ਦੇ ਨਿਰਭਰ ਹੋ ਗਏ ਹਾਂ ਆਫਲਾਈਨ ਭੁਗਤਾਨ ਲਗਭਗ ਬੰਦ ਹੋ ਚੁੱਕਿਆ ਹੈ ਪਰ ਅਜੇ ਵੀ ਅਜਿਹੇ ਬਹੁਤ ਸਾਰੇ ਕੰਮ ਹਨ ਜਿਹਨਾਂ ਲਈ ਸਾਨੂੰ ਨਕਦੀ ਦੀ ਜਰੂਰਤ ਹੁੰਦੀ ਹੈ ਜਿਸ ਲਈ ਸਾਨੂੰ ਬੈਂਕ ਤੋਂ ਕੈਸ਼ ਕਢਵਾਉਣਾ ਪੈਂਦਾ ਹੈ। ਪਰ ਹੁਣ ਜੇਕਰ ਅਸੀਂ ਇਸ ਨਿਸ਼ਚਿਤ ਸੀਮਾ ਤੋਂ ਜ਼ਿਆਦਾ ਕੈਸ਼ ਕਢਵਾਉਂਦੇ ਹਾਂ ਤਾਂ ਸਾਨੂੰ TDS ਦਾ ਭੁਗਤਾਨ ਕਰਨਾ ਪੈ ਸਕਦਾ ਹੈ। ਇਨਕਮ ਟੈਕਸ ਐਕਟ ਦੀ ਧਾਰਾ 194N ਦੇ ਤਹਿਤ ਕੈਸ਼ ਕਢਵਾਉਣ 'ਤੇ TDS 1 ਸਤੰਬਰ 2019 ਤੋਂ ਜਾਂ ਵਿੱਤੀ ਸਾਲ 2019-2020 ਤੋਂ ਲਾਗੂ ਹੁੰਦਾ ਹੈ।

ਦੱਸ ਦੇਈਏ ਕਿ TDS ਐਕਟ ਦੀ ਧਾਰਾ 194N ਦੇ ਤਹਿਤ, ਇੱਕ ਵਿੱਤੀ ਸਾਲ ਦੌਰਾਨ 20 ਲੱਖ ਰੁਪਏ ਤੋਂ ਵੱਧ ਦੀ ਕੁੱਲ ਰਕਮ ਕੈਸ਼ ਕਢਾਉਂਦਾ ਤੇ TDS ਦਾ ਭੁਗਤਾਨ ਕਰਨਾ ਪੈਂਦਾ ਹੈ। ਇਹ ਸੀਮਾ ਪਿਛਲੇ ਤਿੰਨ ਲਗਾਤਾਰ ਮੁਲਾਂਕਣ ਸਾਲਾਂ ਤੋਂ ਆਮਦਨ ਕਰ ਰਿਟਰਨ ਨਾ ਭਰਨ ਵਾਲੇ ਵਿਅਕਤੀ ਤੇ ਲਾਗੂ ਹੁੰਦੀ ਹੈ। ਇਨਕਮ ਟੈਕਸ ਦੀ ਅਧਿਕਾਰਤ ਵੈੱਬਸਾਈਟ ਦੇ ਅਨੁਸਾਰ, ਜੇਕਰ ਕੋਈ ਵਿਅਕਤੀ ਪਿਛਲੇ ਤਿੰਨ ਮੁਲਾਂਕਣ ਸਾਲਾਂ ਵਿੱਚ ਇਨਕਮ ਟੈਕਸ ਰਿਟਰਨ ਭਰੇ ਬਿਨਾ ਇੱਕ ਵਿੱਤੀ ਸਾਲ ਵਿੱਚ 1 ਕਰੋੜ ਰੁਪਏ ਤੋਂ ਵੱਧ ਦੀ ਨਕਦੀ ਕਢਵਾ ਲੈਂਦਾ ਹੈ, ਤਾਂ ਉਸਨੂੰ ਨਕਦ 'ਤੇ ਟੀ.ਡੀ.ਐੱਸ. ਭਰਨੀ ਪਵੇਗ।


ਜਿਕਰਯੋਗ ਹੈ ਕਿ ਬੈਂਕ ਜਾਂ ਡਾਕਘਰ ਨਿਰਧਾਰਤ ਸੀਮਾ ਤੋਂ ਵੱਧ ਨਕਦ ਨਿਕਾਸੀ 'ਤੇ ਟੀਡੀਐਸ ਦੀ ਕਟੌਤੀ ਕਰਦੇ ਹਨ। ਇਹ ਕਟੌਤੀ ਇੱਕ ਵਿੱਤੀ ਸਾਲ ਵਿੱਚ ਬੈਂਕ ਜਾਂ ਪੋਸਟ ਆਫਿਸ ਖਾਤੇ ਵਿੱਚੋਂ 20 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦੀ ਨਕਦੀ ਕਢਵਾਉਣ ਤੇ ਕੀਤੀ ਜਾਂਦੀ ਹੈ। ਜੇਕਰ ਤੁਸੀਂ ਕੇਂਦਰੀ ਜਾਂ ਰਾਜ ਦੇ ਕਰਮਚਾਰੀ, ਬੈਂਕ ਕਰਮਚਾਰੀ, ਡਾਕਘਰ ਦੇ ਕਰਮਚਾਰੀ ਅਤੇ ਜੇਕਰ ਉਹ ਬੈਂਕ ਦੇ ATM ਦਾ ਆਪਰੇਟਰ ਹੈ ਜਾਂ RBI ਦੀ ਸਲਾਹ 'ਤੇ ਸਰਕਾਰ ਦੁਆਰਾ ਸੂਚਿਤ ਕੀਤਾ ਗਿਆ ਵਿਅਕਤ TDS ਦਾ ਭੁਗਤਾਨ ਨਹੀਂ ਕਰੇਗਾ।

ਦਸ ਦਈਏ ਕਿ 1 ਕਰੋੜ ਰੁਪਏ ਤੋਂ ਵੱਧ ਦੀ ਨਕਦ ਨਿਕਾਸੀ 'ਤੇ 2% ਦੀ ਦਰ ਨਾਲ ਟੀਡੀਐਸ ਕੱਟਿਆ ਜਾਵੇਗਾ। ਜੇਕਰ ਨਕਦੀ ਕਢਵਾਉਣ ਵਾਲੇ ਵਿਅਕਤੀ ਨੇ ਪਿਛਲੇ ਮੁਲਾਂਕਣ ਸਾਲਾਂ ਲਈ ਇਨਕਮ ਟੈਕਸ ਰਿਟਰਨ (ITR) ਦਾਇਰ ਕੀਤਾ ਹੈ। ਇਸ ਤੋਂ ਇਲਾਵਾ, 20 ਲੱਖ ਰੁਪਏ ਤੋਂ ਵੱਧ ਦੀ ਨਕਦ ਨਿਕਾਸੀ 'ਤੇ 2% ਅਤੇ 1 ਕਰੋੜ ਰੁਪਏ ਤੋਂ ਵੱਧ ਦੀ ਨਿਕਾਸੀ 'ਤੇ 5% ਦੀ ਦਰ ਨਾਲ ਟੀਡੀਐਸ ਕੱਟਿਆ ਜਾਵੇਗਾ। ਜੇਕਰ ਨਕਦੀ ਕਢਵਾਉਣ ਵਾਲੇ ਵਿਅਕਤੀ ਨੇ ਪਿਛਲੇ ਤਿੰਨ ਸਾਲਾਂ ਵਿੱਚੋਂ ਕਿਸੇ ਵੀ ਸਮੇਂ ਤੋਂ ITR ਦਾਇਰ ਨਹੀਂ ਕੀਤਾ ਹੈ।

Get the latest update about tds rules change, check out more about tds rules change from October, tds rules change, tds files & extra charges for cash withdraw

Like us on Facebook or follow us on Twitter for more updates.