ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ ਮੁੜ ਕੀਤੀ ਮੁਲਤਵੀ, ਜਾਣੋ ਨਵੀਂ ਤਾਰੀਖ

ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ 19 ਜਨਵਰੀ ਨੂੰ ਲਿਆ ਜਾਵੇਗਾ। ਇਹ ਟੈਸਟ ਦੂਜੀ ਵਾਰ ਮੁਲਤਵੀ ਕਰਕੇ ਅੱਗੇ ਪਾਇਆ ਗਿਆ ਹੈ। ਪਹਿਲਾਂ ਇਹ ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ ਪਰ ਅਚਾਨਕ ਮੁਅੱਤਲ ਕਰਕੇ...

ਚੰਡੀਗੜ੍ਹ— ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅਧਿਆਪਕ ਯੋਗਤਾ ਟੈਸਟ 19 ਜਨਵਰੀ ਨੂੰ ਲਿਆ ਜਾਵੇਗਾ। ਇਹ ਟੈਸਟ ਦੂਜੀ ਵਾਰ ਮੁਲਤਵੀ ਕਰਕੇ ਅੱਗੇ ਪਾਇਆ ਗਿਆ ਹੈ। ਪਹਿਲਾਂ ਇਹ ਟੈਸਟ 22 ਦਸੰਬਰ ਨੂੰ ਲਿਆ ਜਾਣਾ ਸੀ ਪਰ ਅਚਾਨਕ ਮੁਅੱਤਲ ਕਰਕੇ 5 ਜਨਵਰੀ ਦੀ ਨਵੀਂ ਤਾਰੀਖ ਐਲਾਨ ਦਿੱਤੀ। ਹੁਣ ਵੀਰਵਾਰ ਨੂੰ 5 ਜਨਵਰੀ ਦੀ ਬਜਾਏ 19 ਜਨਵਰੀ ਤਾਰੀਖ ਐਲਾਨ ਦਿੱਤੀ। ਸੂਤਰਾਂ ਮੁਤਾਬਕ ਅਧਿਆਪਕ ਯੋਗਤਾ ਟੈਸਟ ਸਬੰਧੀ ਵੱਡੇ ਪੱਧਰ 'ਤੇ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਉਮੀਦਵਾਰਾਂ ਦੇ ਆਪਣੇ ਜੱਦੀ ਜ਼ਿਲ੍ਹੇ ਤੋਂ ਸੈਂਕੜੇ ਮੀਲ ਦੂਰ ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਬੋਰਡ ਵੱਲੋਂ ਚਾਰ ਸਾਲ ਬਾਅਦ ਅਧਿਆਪਕ ਯੋਗਤਾ ਟੈਸਟ ਲਿਆ ਜਾ ਰਿਹਾ ਹੈ।

ਸਿੱਖਿਆ ਵਿਭਾਗ ਨਵੀਂ ਅਧਿਆਪਕ ਭਰਤੀ ਦੀ ਕਾਰਵਾਈ 'ਤੇ ਤੇਜ਼ੀ ਨਾਲ ਕਰ ਰਿਹਾ ਹੈ ਅਮਲ : ਸਿੱਖਿਆ ਮੰਤਰੀ

ਸਿੱਖਿਆ ਬੋਰਡ ਦੇ ਸਕੱਤਰ ਮੁਹੰਮਦ ਤਈਅਬ ਵੱਲੋਂ ਜਾਰੀ ਲਿਖਤੀ ਜਾਣਕਾਰੀ ਵਿੱਚ ਦੱਸਿਆ ਗਿਆ ਕਿ ਅਧਿਆਪਕ ਯੋਗਤਾ ਟੈਸਟ ਦੇ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪ੍ਰਾਪਤ ਹੋਈਆਂ ਸ਼ਿਕਾਇਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ 5 ਜਨਵਰੀ ਨੂੰ ਲਈ ਜਾਣ ਵਾਲੀ ਇਹ ਪ੍ਰੀਖਿਆ ਫਿਰ ਤੋਂ ਮੁਲਤਵੀ ਕੀਤੀ ਗਈ ਹੈ। ਇਸ ਸਬੰਧੀ ਉਮੀਦਵਾਰਾਂ ਨੂੰ ਪਹਿਲਾਂ ਜਾਰੀ ਹੋਏ ਰੋਲ ਨੰਬਰਾਂ ਨੂੰ ਮੁੜ ਚੈੱਕ ਕੀਤਾ ਗਿਆ ਤੇ ਚੈਕਿੰਗ ਉਪਰੰਤ ਇਹ ਪਾਇਆ ਗਿਆ ਕਿ ਕੁਝ ਰੋਲ ਨੰਬਰ ਬਿਨੈ ਪੱਤਰਾਂ ਦੀ ਲੜੀ ਅਨੁਸਾਰ ਅਲਾਟ ਹੋ ਜਾਣ ਕਾਰਨ ਇਹ ਰੋਲ ਨੰਬਰ ਸਹੀ ਢੰਗ ਨਾਲ ਤਰਤੀਬਵਾਰ ਨਹੀਂ ਹੋ ਸਕੇ ਹਨ।

ਸਮਾਰਟ ਸਕੂਲ ਬਣਨ ਨਾਲ਼ ਸਕੂਲੀ ਸਿੱਖਿਆ ਦਾ ਮਿਆਰ ਹੋਰ ਉੱਚਾ ਹੋਇਆ : ਸਿੱਖਿਆ ਸਕੱਤਰ

ਉਨ੍ਹਾਂ ਕਿਹਾ ਕਿ ਰੋਲ ਨੰਬਰ ਤਰਤੀਬਵਾਰ ਨਾ ਹੋਣ ਸਬੰਧੀ ਪੜਤਾਲ ਦੇ ਆਦੇਸ਼ ਵੀ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਹੁਣ ਇਹ ਪ੍ਰੀਖਿਆ 19 ਜਨਵਰੀ ਨੂੰ ਲਈ ਜਾਵੇਗੀ। ਸਕੱਤਰ ਨੇ ਦੱਸਿਆ ਕਿ ਇਨ੍ਹਾਂ ਕਾਰਨਾਂ ਕਰਕੇ ਪ੍ਰੀਖਿਆਰਥੀਆਂ ਨੂੰ 15 ਜਨਵਰੀ ਨੂੰ ਨਵੇਂ ਸਿਰਿਓਂ ਰੋਲ ਨੰਬਰ ਜਾਰੀ ਕੀਤੇ ਜਾਣਗੇ। ਰੋਲ ਨੰਬਰ ਅਧਿਆਪਕ ਯੋਗਤਾ ਟੈਸਟ ਦੀ ਵੈੱਬਸਾਈਟ 'ਤੇ ਲਾਗਇਨ ਕਰਕੇ ਡਾਊਨਲੋਡ ਕੀਤੇ ਜਾ ਸਕਣਗੇ। ਇਸ ਸਬੰਧੀ ਰਜਿਸਟਰਡ ਮੋਬਾਈਲ ਨੰਬਰਾਂ 'ਤੇ ਐੱਸ. ਐੱਮ. ਐੱਸ ਰਾਹੀਂ ਤੇ ਈ-ਮੇਲ 'ਤੇ ਭੇਜੇ ਜਾਣਗੇ। ਇਸ ਤੋਂ ਇਲਾਵਾ ਸਬੰਧਤ ਸਾਰੀ ਜਾਣਕਾਰੀ ਬੋਰਡ ਦੀ ਵੈੱਬਸਾਈਟ 'ਤੇ ਵੀ ਉਪਲਬਧ ਕਰਵਾਈ ਜਾਵੇਗੀ।

Get the latest update about PSEB, check out more about PSEB News, Punjab School Education Board, PSTET & News In Punjabi

Like us on Facebook or follow us on Twitter for more updates.