ਕੋਹਲੀ ਨੇ ਲਗਵਾਈ ਕੋਰੋਨਾ ਦੀ ਵੈਕਸੀਨ, ਕੀਤੀ ਇਹ ਖਾਸ ਅਪੀਲ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਵਾਇਰਸ ਦੇ ਟੀਕੇ ਦਾ ਪਹਿਲਾ ਡੋਜ਼ ਲਗਵਾ ਲਿਆ...

ਮੁੰਬਈ: ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਨੇ ਕੋਰੋਨਾ ਵਾਇਰਸ ਦੇ ਟੀਕੇ ਦਾ ਪਹਿਲਾ ਡੋਜ਼ ਲਗਵਾ ਲਿਆ ਹੈ। ਕੋਹਲੀ ਨੇ ਕੋਰੋਨਾ ਵਾਇਰਸ ਤੋਂ ਬਚਣ ਦੇ ਲਈ ਸੋਮਵਾਰ ਨੂੰ ਇਹ ਮਹੱਤਵਪੂਰਨ ਕੰਮ ਕੀਤਾ। ਟੀਮ ਇੰਡੀਆ 2 ਜੂਨ ਨੂੰ ਇੰਗਲੈਂਡ ਦੇ ਲਈ ਰਵਾਨਾ ਹੋਵੇਗੀ। ਦੌਰੇ ਤੋਂ ਪਹਿਲਾਂ ਟੀਮ ਦੇ ਖਿਡਾਰੀ ਕੋਰੋਨਾ ਦੀ ਵੈਕਸੀਨ ਲਗਵਾ ਰਹੇ ਹਨ।

ਟੀਮ ਇੰਡੀਆ ਇੰਗਲੈਂਡ ਵਿਚ 18-22 ਜੂਨ ਤੱਕ ਵਰਲਡ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡੇਗੀ। ਇਸ ਤੋਂ ਬਾਅਦ ਅਗਸਤ-ਦਸੰਬਰ ਵਿਚ ਉਹ ਇੰਗਲੈਂਡ ਦੇ ਖਿਲਾਫ 5 ਮੈਚਾਂ ਦੀ ਟੈਸਟ ਸੀਰੀਜ਼ ਖੇਡੇਗੀ। ਕੋਹਲੀ ਨੇ ਟੀਕਾ ਲਗਵਾਉਣ ਦੀ ਫੋਟੋ ਇੰਸਟਾਗ੍ਰਾਮ ਉੱਤੇ ਪੋਸਟ ਕੀਤੀ। ਉਨ੍ਹਾਂ ਨੇ ਲੋਕਾਂ ਨੂੰ ਵੀ ਟੀਕਾ ਲਗਵਾਉਣ ਦੀ ਅਪੀਲ ਕੀਤੀ। ਵਿਰਾਟ ਕੋਹਲੀ ਨੇ ਲਿਖਿਆ ਕਿ ਪਲੀਜ਼ ਜਿੰਨਾ ਜਲਦੀ ਹੋ ਸਕੇ ਵੈਕਸੀਨ ਲਗਵਾਉ।


ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੇ ਵੀ ਕੋਵਿਡ-19 ਦਾ ਪਹਿਲਾ ਟੀਕਾ ਲਗਵਾਇਆ ਹੈ। ਇਸ਼ਾਂਤ ਤੇ ਉਨ੍ਹਾਂ ਦੀ ਪਤਨੀ ਪ੍ਰਤਿਮਾ ਨੇ ਵੀ ਟੀਕਾਕਰਨ ਕੇਂਦਰ ਦੀ ਆਪਣੀ ਫੋਟੋ ਟਵਿੱਟਰ ਉੱਤੇ ਸ਼ੇਅਰ ਕੀਤੀ ਹੈ। ਇਸ਼ਾਂਤ ਨੇ ਲਿਖਿਆ ਹੈ ਕਿ ਇਸ ਦੇ ਲਈ ਧੰਨਵਾਦੀ ਹਾਂ ਤੇ ਇਸ ਕੰਮ ਵਿਚ ਲੱਗੇ ਸਾਰੇ ਲੋਕਾਂ ਦਾ ਵੀ ਧੰਨਵਾਦ ਵਿਅਕਤ ਕਰਦਾ ਹਾਂ। ਵਿਵਸਥਾ ਦੇ ਸੁਚਾਰੂ ਸੰਚਾਲਨ ਨਾਲ ਖੁਸ਼ੀ ਹੋਈ। ਸਾਰੇ ਜਲਦੀ ਤੋਂ ਜਲਦੀ ਟੀਕਾ ਲਗਵਾਓ।

ਉਪ ਕਪਤਾਨ ਰਹਾਣੇ ਲਗਵਾ ਚੁੱਕੇ ਹਨ ਟੀਕਾ
ਭਾਰਤ ਉਪ ਕਪਤਾਨ ਅਜਿੰਕਿਆ ਰਹਾਣੇ, ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਤੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਪਹਿਲਾਂ ਹੀ ਟੀਕਾ ਲਗਵਾ ਚੁੱਕੇ ਹਨ। ਸ਼ਿਖਰ ਧਵਨ ਨੇ 6 ਮਈ ਨੂੰ ਵੈਕਸੀਨੇਸ਼ਨ ਦੀ ਫੋਟੋ ਸ਼ੇਅਰ ਕੀਤੀ ਸੀ। ਧਵਨ ਨੇ ਲਿਖਿਆ ਕਿ ਕਿਰਪਾ ਕਰ ਕੇ ਝਿਜਕੋ ਨਾ ਤੇ ਜਿੰਨੀ ਜਲਦੀ ਹੋ ਸਕੇ ਟੀਕਾ ਲਗਵਾਓ। ਇਹ ਇਸ ਵਾਇਰਸ ਨੂੰ ਹਰਾਉਣ ਵਿਚ ਸਾਡੀ ਮਦਦ ਕਰੇਗਾ। ਅਜਿੰਕਿਆ ਰਹਾਣੇ ਨੇ ਆਪਣੀ ਤਸਵੀਰ ਦੇ ਨਾਲ ਟਵੀਟ ਕੀਤਾ ਕਿ ਟੀਕੇ ਦਾ ਪਹਿਲਾ ਡੋਜ਼ ਲਗਵਾ ਲਿਆ। ਮੈਂ ਸਾਰਿਆਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਤੇ ਟੀਕੇ ਲਗਵਾਉਣ ਦੀ ਅਪੀਲ ਕਰਦਾ ਹਾਂ।

ਕੋਰੋਨਾ ਇਨਫੈਕਟਿਡਾਂ ਦੀ ਮਦਦ ਦੇ ਲਈ ਅੱਗੇ ਆਏ ਕੋਹਲੀ
ਵਿਰਾਟ ਕੋਹਲੀ ਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਕੋਰੋਨਾ ਇਨਫੈਕਟਿਡਾਂ ਦੀ ਮਦਦ ਲਈ ਫੰਡ ਇਕੱਠਾ ਕਰ ਰਹੇ ਹਨ। ਵਿਰਾਟ ਕੋਹਲੀ ਨੇ ਇਸ ਫੰਡ ਵਿਚ ਦੋ ਕਰੋੜ ਦਾਨ ਕੀਤੇ ਹਨ। ਫੰਡ ਵਿਚ ਭਾਰਤੀ ਸਪਿਨਰ ਗੇਂਦਬਾਜ਼ ਯੁਜਵੇਂਦਰ ਚਾਹਲ ਨੇ ਵੀ 95 ਹਜ਼ਾਰ ਰੁਪਏ ਦਾਨ ਕੀਤੇ ਹਨ।

Get the latest update about Truescoop, check out more about Truescoopnews & teamindiacaptainviratkohligetsfirstdoseofcovid19vaccine

Like us on Facebook or follow us on Twitter for more updates.