WhatsApp ਚਲਾਉਣ ਲੱਗੇ ਕਰੋ ਸਾਵਧਾਨੀ, ਨਹੀ ਤਾਂ ਹੋ ਸਕਦੀ ਹੈ ਜੇਲ੍ਹ

WhatsApp ਹੁਣ ਦੇ ਟਾਈਮ 'ਚ ਹਰ ਵਿਅਕਤੀ ਦੀ ਆਪਸ਼ਨ ਬਣ ਗਿਆ ਹੈ। ਇਹ ..........

WhatsApp ਹੁਣ ਦੇ ਟਾਈਮ 'ਚ ਹਰ ਵਿਅਕਤੀ ਦੀ ਆਪਸ਼ਨ ਬਣ ਗਿਆ ਹੈ। ਇਹ ਐੱਪ ਚਲਾਉਣੀ ਸੌਖੀ ਹੈ। ਹਰ ਕੋਈ ਆਸਾਨੀ ਨਾਲ ਚਲਾ ਸਕਦਾ ਹੈ। WhatsApp  ਦੀ ਵਰਤੋਂ ਅੱਜ ਦੇ ਦੌਰ 'ਚ ਹਰੇਕ ਕੋਈ ਕਰਦਾ ਹੈ ਪਰ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਇਹ ਪਤਾ ਹੋਵੇਗਾ ਕਿ ਆਖ਼ਰ ਕਿਵੇਂ WhatsApp ਦੀ ਸੁਰੱਖਿਅਤ ਤਰੀਕੇ ਵਰਤੋਂ ਕਰਨੀ ਚਾਹੀਦੀ ਹੈ। 

ਆਓ ਜਾਣੀਏ ਕਿ ਆਖ਼ਰ WhatsApp ਰਾਹੀਂ ਕਿਹੜਾ ਮੈਸੇਜ ਨਹੀਂ ਭੇਜਣਾ ਚਾਹੀਦਾ, ਜੋ ਤੁਹਾਨੂੰ ਜੇਲ੍ਹ ਵੀ ਪਹੁੰਚਾ ਸਕਦਾ ਹੈ। 

WhatsApp  ਉੱਤੇ ਕਿਸੇ ਵੀ ਫ਼ਿਲਮ ਦਾ ਪ੍ਰਾਈਵੇਸੀ ਲਿੰਕ ਜਾਂ 21 ਦਿਨਾਂ ਵਿਚ ਪੈਸਾ ਦੁੱਗਣਾ ਕਰਨ ਦੀ ਸਕੀਮ ਭੇਜ ਰਹੇ ਹੋ, ਤਾਂ ਤੁਹਾਡਾ ਅਕਾਊਂਟ ਬੰਦ ਹੋ ਸਕਦਾ ਹੈ। ਹੁਣ ਤੁਹਾਡਾ ਪ੍ਰਸ਼ਨ ਹੋਵੇਗਾ ਕਿ WhatsApp ਦਾ ਮੈਸੇਜ ਇਨਕ੍ਰਿਪਟਿਡ ਹੁੰਦਾ ਹੈ, ਤਾਂ ਤੁਹਾਨੂੰ ਕਿਵੇਂ ਪਤਾ ਚੱਲੇਗਾ ਕਿ ਆਖ਼ਰ ਮੈਸੇਜ ’ਚ ਕੀ ਲਿਖਿਆ ਹੈ।

ਜੇ ਤੁਸੀਂ ਇੰਝ ਸੋਚਦੇ ਹੋ, ਤਾਂ ਦੱਸ ਦੇਈਏ ਕਿ ਇਹ ਉਸ ਹਾਲਤ ’ਚ ਹੋਵੇਗਾ, ਜੇ ਕੋਈ ਵਿਅਕਤੀ ਤੁਹਾਡੇ ਮੈਸੇਜ ਵਿਰੁੱਧ ਸ਼ਿਕਾਇਤ ਦਰਜ ਕਰਵਾਉਂਦਾ ਹੈ। ਨਾਲ ਹੀ WhatsApp ਉੱਤੇ ਡਰਾਉਣ, ਧਮਕਾਉਣ ਦੇ ਨਾਲ–ਨਾਲ ਅਸ਼ਲੀਲ ਮੈਸੇਜ ਬਿਲਕੁਲ ਨਾ ਭੇਜੋ। ਅਜਿਹਾ ਕਰਨਾ ਖ਼ਤਰਨਾਕ ਹੋ ਸਕਦਾ ਹੈ।

ਦਰਅਸਲ, ਜੇ ਤੁਹਾਡੇ ਮੈਸੇਜ ਨੂੰ ਆਧਾਰ ਬਣਾ ਕੇ ਕੋਈ ਪੁਲਿਸ ਥਾਣੇ ’ਚ ਸ਼ਿਕਾਇਤ ਦਰਜ ਕਰਵਾਉਂਦਾ ਹੈ, ਤਾਂ ਤੁਹਾਨੂੰ ਜੇਲ੍ਹ ਦੀ ਹਵਾ ਵੀ ਖਾਣੀ ਪੈ ਸਕਦੀ ਹੈ। WhatsApp ਉੱਤੇ ਕਿਸੇ ਨੂੰ ਵੀ ਭੜਕਾਊ ਮੈਸੇਜ ਨਾ ਭੇਜੋ, ਜਿਸ ਨਾਲ ਦੰਗੇ ਭੜਕ ਸਕਦੇ ਹੋਣ। ਇਸ ਤੋਂ ਇਲਾਵਾ WhatsApp ਉੱਤੇ ਕਿਸੇ ਨੂੰ ਵੀ ਆਤਮਹੱਤਿਆ ਲਈ ਨਾ ਉਕਸਾਓ। ਅਜਿਹੇ ਮੈਸੇਜ ਨਾ ਹੀ WhatsApp ਉੱਤੇ ਕਦੇ ਲਿਖੋ ਤੇ ਨਾ ਹੀ ਫ਼ਾਰਵਰਡ ਕਰੋ; ਕਿਉਂਕਿ ਅਜਿਹਾ ਕਰਨਾ ਅਪਰਾਧ ਦੇ ਘੇਰੇ ਵਿਚ ਆਉਂਦਾ ਹੈ।

Indian Penal Code ਦੀਆਂ ਕਈ ਧਾਰਾਵਾਂ ਅਧੀਨ ਗ਼ਲਤ ਮੈਸੇਜ ਦੇ ਆਦਾਨ-ਪ੍ਰਦਾਨ ਅਧੀਨ ਤੁਹਾਡੇ ਵਿਰੁੱਧ ਕਾਨੂੰਨੀ ਕਾਰਵਾਈ ਹੋਵੇਗੀ। ਨਾਲ ਹੀ ਮੈਸੇਜ ਫ਼ਾਰਵਰਡ ਕਰਨ ਵਾਲੇ ਨੂੰ ਬਰਾਬਰ ਦਾ ਦੋਸ਼ੀ ਮੰਨਦਿਆਂ ਓਨੀ ਹੀ ਸਜ਼ਾ ਦੀ ਵਿਵਸਥਾ ਹੈ।

ਮਦਰਾਸ ਹਾਈ ਕੋਰਟ ਨੇ ਸਾਲ 2018 ਦੇ ਆਪਣੇ ਫ਼ੈਸਲੇ ’ਚ ਕਿਹਾ ਸੀ ਕਿ ਜੇ ਮੈਸੇਜ ਫ਼ਾਰਵਰਡ ਕਰਨਾ ਉਸ ਮੈਸੇਜ ਨੂੰ ਪ੍ਰਵਾਨ ਕਰਨ ਤੇ ਉਸ ਨੂੰ ਫ਼ਾਰਵਰਡ ਕਰਨ ਦੇ ਬਰਾਬਰ ਹੈ। WhatsApp ਉੱਤੇ ਫ਼ਰਜ਼ੀ ਅਕਾਊਂਟ ਬਣਾ ਕੇ ਲੋਕਾਂ ਨੂੰ ਪ੍ਰੇਸ਼ਾਨ ਕਰਨ ਦਾ ਕੰਮ ਨਾ ਕਰੋ। ਫ਼ੇਕ ਅਕਾਊਂਟ ਨਾਲ ਲੋਕਾਂ ਨੂੰ ਪਰੇਸ਼ਾਨ ਕਰਨ ਵਾਲਿਆਂ ਨੂੰ ਅਪਰਾਧ ਦੇ ਘੇਰੇ ਵਿੱਚ ਮੰਨਿਆ ਜਾਂਦਾ ਹੈ। ਜੇ ਕੋਈ ਵਿਅਕਤੀ ਤੁਹਾਡੇ ਫ਼ੇਕ ਅਕਾਊਂਟ ਵਿਰੁੱਧ ਸ਼ਿਕਾਇਤ ਕਰਦਾ ਹੈ, ਤਾਂ ਤੁਹਾਨੁੰ ਜੇਲ੍ਹ ਜਾਣਾ ਪੈ ਸਕਦਾ ਹੈ।

 ਕਈ ਗਰੁੱਪ ਮੈਸੇਜ ਬਣਾ ਕੇ ਉਸ ਵਿਚ ਸੈਂਕੜੇ ਲੋਕਾਂ ਨੂੰ ਜੋੜਨ ਦੀ ਪ੍ਰਕਿਰਿਆ ਵੀ ਬੰਦ ਕਰ ਦੇਣੀ ਚਾਹੀਦੀ ਹੈ। ਉਸ ਹਾਲਤ ਵਿੱਚ ਵੀ ਤੁਹਾਡਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ।

Get the latest update about sending, check out more about lead jail time, caution, true scoop & message

Like us on Facebook or follow us on Twitter for more updates.