ਜਾਣੋਂ WhatsApp ਦੇ ਨਵੇਂ ਫੀਚਰਸ ਬਾਰੇ, ਕੀ-ਕੀ ਹਨ ਨਿਊ ਆਪਸ਼ਨਸ

WhatsApp 'ਚ ਚੈਟ ਦੇ ਇਲਾਵਾ ਵੀ ਕਈ ਫੀਚਰਸ ਯੂਜ ਅਸੀ ਕਰ ਸਕਦੇ ਹਾਂ। ਇਸ.............

WhatsApp 'ਚ ਚੈਟ ਦੇ ਇਲਾਵਾ ਵੀ ਕਈ ਫੀਚਰਸ ਯੂਜ ਅਸੀ ਕਰ ਸਕਦੇ ਹਾਂ। ਇਸ ਨੂੰ ਪਹਿਲਾਂ ਚੈਟਿੰਗ ਲਈ ਬਣਾਇਆ ਗਿਆ ਸੀ। ਹੁਣ ਇਸ ਨੂੰ ਪੇਮੈਂਟ ਕਰਨ ਵਿਚ ਵੀ ਯੂਜ ਕੀਤਾ ਜਾਂਦਾ ਹੈ। ਇਸ ਤੋਂ ਤੁਸੀ ਕਿਸੇ ਯੂਜਰਸ ਨੂੰ ਆਪਣਾ ਲੋਕੇਸ਼ਨ ਵੀ ਸ਼ੇਅਰ ਕਰ ਸਕਦੇ ਹੋ।  

ਹੁਣ ਹਾਲ ਹੀ ਵਿਚ WhatsApp ਕਾਫ਼ੀ ਵਿਵਾਦਾਂ ਵਿਚ ਰਿਹਾ ਹੈ। ਵਿਵਾਦਾਂ ਦਾ ਕਾਰਨ ਇਸ ਦੀ ਨਵੀਂ ਪ੍ਰਾਇਵੇਸੀ ਪਾਲਿਸੀ ਹੈ। ਕਾਫ਼ੀ ਵਿਵਾਦ ਬਾਵਜੂਦ ਇਹ ਕਾਫ਼ੀ ਲੋਕਾਂ ਦਾ ਪਿਆਰਾ ਇੰਸਟੈਂਟ ਮੈਸੇਜਿੰਗ ਪਲੇਟਫਾਰਮ ਹੈ। ਇਸਦਾ ਯੂਜ ਕਾਫ਼ੀ ਲੋਕ ਕਰਦੇ ਹਨ। ਇਸ ਵਿਚ ਬਹੁਤ ਨਵੇਂ ਫੀਚਰਸ ਐਡ ਕੀਤੇ ਗਏ ਹਨ। 

ਪਿਛਲੇ ਸਾਲ ਇਸ ਵਿਚ ਗਰੁਪ ਕਾਲ ਵਿਚ ਲੋਕਾਂ ਦੀ ਲਿਮਿਟ ਵਧਾ ਦਿਤੀ ਗਈ ਸੀ। ਇਸ ਸਾਲ ਵੀ ਕਈ ਫੀਚਰਸ ਵਿਚ ਸਾਨੂੰ ਇੰਪ੍ਰੋਵਮੈਂਟ ਦੇਖਣ ਨੂੰ ਮਿਲ ਸਕਦੀ ਹੈ। ਇਸ ਸਾਲ ਯਾਨੀ 2021 ਵਿਚ ਵੀ ਸਾਨੂੰ ਕਈ ਫੀਚਰਸ ਦੇਖਣ ਨੂੰ ਮਿਲਣਗੇ। ਇੱਥੇ ਤੁਹਾਨੂੰ ਕੁੱਝ ਅਜਿਹੇ ਫੀਚਰਸ ਦੀ ਲਿਸਟ ਦੱਸ ਰਹੇ ਹਨ ਜੋ ਸਾਨੂੰ ਇਸ ਸਾਲ ਦੇਖਣ ਨੂੰ ਮਿਲ ਸਕਦੇ ਹਨ। 

ਆਵਾਜ ਭੇਜਨ ਦੇ ਮੈਸੇਜ ਲਈ ਪਲੇਬੈਕ ਸਪੀਡ
WhatsApp ਇਸ ਫੀਚਰ ਉਤੇ ਕੰਮ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜਰਸ ਆਵਾਜ ਦੇ ਮੈਸੇਜਾਂ ਨੂੰ ਤਿੰਨ ਵੱਖ-ਵੱਖ ਸਪੀਡ ਉਤੇ ਸੁਣ ਸਕਣਗੇ। ਇਸ ਵਿਚ 1.0x, 1.5x , 2.0x ਸਪੀਡ ਆਪਸ਼ਨ ਦਿਤੇ ਜਾਣਗੇ। ਇਸ ਫੀਚਰ ਨੂੰ ਹੁਣ ਤੱਕ WhatsApp ਬੀਟਾ ਵਰਜਨ ਲਈ ਜਾਰੀ ਨਹੀਂ ਕੀਤਾ ਗਿਆ ਹੈ।  
 
ਸਪੋਰਟ ਚੈਟ ਥਰੇਡਸ 
WhatsApp ਸਪੋਰਟ ਚੈਟ ਥਰੇਡਸ ਫੀਚਰ ਨੂੰ ਟੇਸਟ ਕਰ ਰਿਹਾ ਹੈ। ਇਸ ਫੀਚਰ ਨਾਲ ਯੂਜਰ ਸਿੱਧੇ WhatsApp ਨੂੰ ਟੈਕਨੀਕਲ ਇਸ਼ੂ ਅਤੇ ਬਗਸ ਇਨਬਿਲਟ ਚੈਟਬਾਕਸ ਨਾਲ ਰਿਪੋਰਟ ਕਰ ਪਾਓਗੇ। ਇਕ ਵਾਰ WhatsApp ਵਲੋਂ ਪ੍ਰੋਬਲਮ ਠੀਕ ਹੋ ਜਾਣ ਦੇ ਬਾਅਦ ਯੂਜਰ ਦਾ ਚੈਟ ਵਿੰਡੋ ਆਟੋਮੈਟੀਕਲੀ ਬੰਦ ਹੋ ਜਾਵੇਗਾ।   
 
ਮਲਟੀਪਲ ਲਾਗਿਨ
WhatsApp ਯੂਜਰਸ ਇਕੋਂ ਸਮੇਂ ਕਈ ਡਿਵਾਇਸ ਵਿਚ ਲਾਗਿਨ ਕਰ ਸਕੇਗਾ। ਕੰਪਨੀ ਇਸ ਨਵੇਂ ਫੀਚਰ ਉੱਤੇ ਕੰਮ ਕਰ ਰਹੀ ਹੈ। ਇਹ ਫੀਚਰ ਫਿਲਹਾਲ ਡਿਵਲਪਮੈਂਟ ਸਟੇਜ ਵਿਚ ਹੈ। ਇਸਨੂੰ ਪਿਛਲੇ ਸਾਲ ਬੀਟਾ ਵਰਜਨ ਵਿਚ ਵੇਖਿਆ ਗਿਆ ਸੀ।  ਹੁਣ ਤੱਕ ਸਾਫ਼ ਨਹੀਂ ਕਿਸ ਫੀਚਰਸ ਨੂੰ ਵਾਟਸਐਪ ਇਸ ਸਾਲ ਲਾਂਚ ਕਰੇਗਾ।

Get the latest update about technology, check out more about sound playback, true scoop news, upcoming & whatsapp

Like us on Facebook or follow us on Twitter for more updates.