WhatsApp ਦੇ ਨਵੇਂ ਫੀਚਰ, ਮਿਲੀ ਮੈਸੇਜ ਸ਼ਡਿਊਲ ਕਰਨ ਦੀ ਸੁਵਿਧਾ

WhatsApp ਐਪ 'ਚ ਕਈ ਤਰ੍ਹਾਂ ਦੇ ਨਵੇਂ ਫੀਚਰ ਐੱਡ ਹੋ ਰਹੇ ਹਨ। ਇਹ ਐਪ ................

WhatsApp ਐਪ 'ਚ ਕਈ ਤਰ੍ਹਾਂ ਦੇ ਨਵੇਂ ਫੀਚਰ ਐੱਡ ਹੋ ਰਹੇ ਹਨ। ਇਹ ਐਪ ਤੁਹਾਨੂੰ ਕਈ ਤਰ੍ਹਾਂ ਦੀ ਸੁਵਿਧਾ ਮਿਲਦੀ ਹੈ। ਇੰਸਟੈਂਟ ਮੈਸੇਂਜਿੰਗ ਐਪ WhatsApp ਸਾਡੇ ਸਾਰਿਆਂ ਦੇ ਬਹੁਤ ਕੰਮ ਆਉਂਦਾ ਹੈ। ਇਹ ਐਪ ਸਿਰਫ ਚੈਟਿੰਗ ਤੋਂ ਕਿਤੇ ਅੱਗੇ ਨਿਕਲ ਚੁੱਕਿਆ ਹੈ ਅਤੇ ਸਾਡੇ ਕਈ ਕੰਮਾਂ ਨੂੰ ਬੇਹੱਦ ਆਸਾਨ ਕਰ ਦਿਤਾ ਹੈ। 

ਈ-ਮੇਲ ਭੇਜਣ ਤੋਂ ਬਚਣ ਲਈ ਤੁਸੀਂ ਝੱਟ ਹੀ ਫ਼ੋਟੋ ਨੂੰ WhatsApp ਰਾਹੀਂ ਭੇਜ ਕੇ ਆਪਣਾ ਕੰਮ ਬਣਾ ਸਕਦੇ ਹੋ। ਨਾਲ ਹੀ ਆਪਣੇ ਦੋਸਤਾਂ ਮਿਤਰਾਂ ਜਾਂ ਰਿਸ਼ਤੇਦਾਰਾਂ ਤੋਂ ਇਲਾਵਾ ਕਾਰੋਬਾਰੀ ਜਾਂ ਨੌਕਰੀ ਪੇਸ਼ਾ ਸਾਥੀਆਂ ਨਾਲ ਆਡੀਓ ਤੇ ਵੀਡੀਓ ਕਾਲ ਵੀ ਕਰ ਸਕਦੇ ਹੋ। ਪਰ ਜੇ ਤੁਸੀਂ ਕਿਸੇ ਨੂੰ ਠੀਕ ਰਾਤ 12 ਵਜੇ Happy Birthday ਕਹਿਣਾ ਹੋਵੇ ਤਾਂ ਇਸ ਲਈ ਤੁਹਾਨੂੰ ਜਾਗਣਾ ਹੀ ਪਵੇਗਾ ਅਤੇ ਸਹੀ ਸਮੇਂ ਜਨਮਦਿਨ ਦੀ ਵਧਾਈ ਦੇ ਸਕੋਂਗੇ।

ਦਰਅਸਲ, ਹੁਣ ਤੁਸੀਂ WhatsApp 'ਤੇ ਮੈਸੇਜ ਨੂੰ ਉਸ ਸਮੇਂ ਭੇਜ ਸਕਦੇ ਹੋ ਜਿਸ ਸਮੇਂ ਤੁਸੀਂ ਚਾਹੁੰਦੇ ਹੋ ਉਹ ਵੀ ਬਿਨਾਂ ਫੋਨ ਨੂੰ ਹੱਥ ਲਗਾਏ। ਜੇ ਤੁਸੀਂ ਕਿਸੇ ਨੂੰ ਰਾਤ ਨੂੰ 12 ਵਜੇ ਜਨਮਦਿਨ ਦੀ ਵਧਾਈ ਦੇਣੀ ਹੈ ਜਾਂ ਫਿਰ ਹੋਰ ਕੋਈ ਜ਼ਰੂਰੀ ਮੈਸੇਜ ਭੇਜਣਾ ਹੈ ਤਾਂ ਇਹ ਬਹੁਤ ਕੰਮ ਆਉਣ ਵਾਲਾ ਟਰਿਕ ਹੈ।

WhatsApp 'ਤੇ ਇਸ ਤਰ੍ਹਾਂ ਕਰੋ ਮੈਸੇਜ ਸ਼ਡਿਊਲ

WhatsApp 'ਤੇ ਮੈਸੇਜ ਸ਼ਡਿਊਲ ਕਰਨ ਲਈ ਗੂਗਲ ਪਲੇ ਸਟੋਰ ਤੋਂ SKEDit ਨਾਂਅ ਦਾ ਥਰਡ ਪਾਰਟੀ ਐਪ ਡਾਊਨਲੋਡ ਕਰਨਾ ਪਵੇਗਾ।
ਇਸ ਐਪ ਨੂੰ ਓਪਨ ਕਰਕੇ Sign Up ਕਰੋ।
ਹੁਣ Login ਕਰਨ ਮਗਰੋਂ ਮੇਨ ਮੈਨਿਊ 'ਤੇ WhatsApp ਆਪਸ਼ਨ 'ਤੇ ਟੈਪ ਕਰੋ।
ਇਸ ਸਭ ਦੌਰਾਨ ਐਪ ਤੁਹਾਡੇ ਕੋਲੋਂ ਕੁਝ ਪਰਮਿਸ਼ਨਜ਼ ਭਾਵ ਆਗਿਆ ਮੰਗੇਗਾ।
ਹੁਣ Enable Accessibility 'ਤੇ ਕਲਿੱਕ ਕਰਕੇ Use service 'ਤੇ ਟੈਪ ਕਰਨਾ ਹੋਵੇਗਾ।
ਹੁਣ ਤੁਸੀਂ ਜਿਸ ਨੂੰ ਵੀ WhatsApp ਚੈਟ 'ਤੇ ਮੈਸੇਜ ਸ਼ਡਿਊਲ ਕਰਨਾ ਚਾਹੁੰਦੇ ਹੋ ਉਸ ਕਾਂਟੈਕਟ ਦਾ ਨਾਂਅ ਭਰੋ ਅਤੇ ਮੈਸੇਜ ਟਾਈਪ ਕਰਕੇ ਡੇਟ ਤੇ ਟਾਈਮ ਸੈੱਟ ਕਰ ਦਿਓ।
ਇਹ ਸਭ ਕਰਨ ਦੇ ਨਾਲ ਤੁਹਾਡੇ ਤੈਅ ਕੀਤੇ ਸਮੇਂ 'ਤੇ ਉਹ ਮੈਸੇਜ ਆਪਣੇ ਆਪ ਚਲਾ ਜਾਵੇਗਾ। 

Get the latest update about true scoop, check out more about messages, whats app, at 12pm & true scoop news

Like us on Facebook or follow us on Twitter for more updates.