ਵੈਲੇਂਟਾਈਨ 2021: ਬਹੁਤ ਖਾਸ ਹੈ ਟੈਡੀ-ਡੇ, ਜਾਣੋਂ ਕਿਵੇਂ ਕਰੀਏ ਆਪਣੇ ਪਾਰਟਨਰ ਨੂੰ ਇੰਪਰੈੱਸ

ਪਿਆਰ ਕਰਨ ਵਾਲਿਆਂ ਲਈ ਉਨ੍ਹਾਂ ਦਾ ਪਸੰਦੀਦਾ ਵੈਲੇਂਟਾਇਨ ਵੀਕ ਚੱਲ ਰਿਹਾ ਹੈ। ਅਜਿਹੇ ਵਿਚ ਵੈਲੇਂਟਾਈਨ...

ਪਿਆਰ ਕਰਨ ਵਾਲਿਆਂ ਲਈ ਉਨ੍ਹਾਂ ਦਾ ਪਸੰਦੀਦਾ ਵੈਲੇਂਟਾਇਨ ਵੀਕ ਚੱਲ ਰਿਹਾ ਹੈ। ਅਜਿਹੇ ਵਿਚ ਵੈਲੇਂਟਾਈਨ ਡੇ ਆਉਣ ਵਿਚ ਹੁਣ ਤਿੰਨ ਦਿਨ ਦਾ ਸਮਾਂ ਰਹਿ ਗਿਆ ਹੈ ਅਤੇ ਇਸ ਖੂਬਸੂਰਤ ਹਫ਼ਤੇ ਦੇ ਤਿੰਨ ਦਿਨ ਖਤਮ ਵੀ ਹੋ ਗਏ ਹਨ। ਅੱਜ ਵੈਲੇਂਟਾਈਨ ਵੀਕ ਦਾ ਚੌਥਾ ਦਿਨ ਹੈ। 10 ਫਰਵਰੀ ਦੇ ਦਿਨ ਨੂੰ ਟੈਡੀ-ਡੇ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਪ੍ਰੇਮੀ ਜੋੜੇ ਇਕ-ਦੂਜੇ ਨੂੰ ਗਿਫਟ ਵਿਚ ਟੈਡੀ ਬੀਅਰ ਦਿੰਦੇ ਹਨ।

ਜ਼ਿਆਦਾਤਰ ਲੜਕੀਆਂ ਅਤੇ ਬੱਚਿਆਂ ਨੂੰ ਟੈਡੀ ਬੀਅਰ ਬਹੁਤ ਪਸੰਦ ਹੁੰਦਾ ਹੈ। ਇਸ ਦਿਨ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਤੇ ਜ਼ਿਆਦਾਤਰ ਮਾਪੇ ਆਪਣੇ ਬੱਚਿਆਂ ਨੂੰ ਪਿਆਰ ਦੇ ਇਜ਼ਹਾਰ ਦੇ ਤੌਰ ਉੱਤੇ ਟੈਡੀ ਬੀਅਰ ਗਿਫਟ ਕਰਦੇ ਹਨ। ਵੈਲੇਂਟਾਈਨ ਵੀਕ ਦੀ ਸ਼ੁਰੂਆਤ ਦੇ ਨਾਲ ਹੀ ਬਾਜ਼ਾਰਾਂ ਵਿਚ ਟੈਡੀ ਬੀਅਰ ਦੀ ਭਰਮਾਰ ਵੇਖੀ ਜਾ ਸਕਦੀ ਹੈ। 

ਟੈਡੀ-ਡੇ ਨੂੰ ਬਣਾਓ ਖਾਸ
ਜੇਕਰ ਤੁਸੀਂ ਇਕ ਵਿਆਹੁਤਾ ਕਪਲ ਹੋ ਤਾਂ ਆਪਣੇ ਪਾਰਟਨਰ ਨੂੰ ਖੁਸ਼ ਕਰਨ ਲਈ ਆਪਣੇ ਕਮਰੇ ਨੂੰ ਟੈਡੀ ਨਾਲ ਸਜਾ ਸਕਦੇ ਹੋ। ਉਥੇ ਹੀ ਬਾਜ਼ਾਰ ਵਿਚ ਅਜਿਹੇ ਟੈਡੀ ਬੀਅਰ ਵੀ ਉਪਲੱਬਧ ਹਨ ਜਿਨ੍ਹਾਂ ਉੱਤੇ 'ਆਈ ਲਵ ਯੂ' ਲਿਖਿਆ ਹੋਇਆ ਹੈ। ਅਕਸਰ ਪ੍ਰੇਮੀ ਆਪਣੀ ਪ੍ਰੇਮਿਕਾ ਨੂੰ ਅਜਿਹੇ ਟੈਡੀ ਬੀਅਰ ਗਿਫਟ ਕਰਨਾ ਪਸੰਦ ਕਰਦੇ ਹਨ।

ਕਿਸ ਕਲਰ ਦਾ ਟੈਡੀ ਕਰੀਏ ਗਿਫਟ
ਬਾਜ਼ਾਰ ਵਿਚ ਕਈ ਤਰ੍ਹਾਂ ਦੇ ਰੰਗਾਂ ਵਿਚ ਟੈਡੀ ਬਿਅਰ ਉਪਲੱਬਧ ਹੁੰਦੇ ਹਨ। ਜਿਸ ਵਿਚ ਲਾਲ, ਪਿੰਕ ਅਤੇ ਸਫੈਦ ਸਭ ਤੋਂ ਜ਼ਿਆਦਾ ਪ੍ਰਸਿੱਧ ਹਨ। ਲਾਲ ਰੰਗ ਪਿਆਰ ਦਾ ਪ੍ਰਤੀਕ ਹੁੰਦਾ ਹੈ,  ਇਸ ਲਈ ਤੁਸੀਂ ਆਪਣੇ ਪਿਆਰ ਦਾ ਇਜ਼ਹਾਰ ਕਰਨ ਲਈ ਲਾਲ ਰੰਗ ਦਾ ਟੈਡੀ ਬੀਅਰ ਆਪਣੇ ਪਾਰਟਨਰ ਨੂੰ ਗਿਫਟ ਕਰ ਸਕਦੇ ਹਨ। ਉਥੇ ਹੀ ਪਿੰਕ ਕਲਰ ਲੜਕੀਆਂ ਨੂੰ ਸਭ ਤੋਂ ਜ਼ਿਆਦਾ ਪਸੰਦ ਹੁੰਦਾ ਹੈ, ਅਜਿਹੇ ਵਿਚ ਪਿੰਕ ਕਲਰ ਦਾ ਟੈਡੀ ਵੀ ਗਿਫਟ ਕਰ ਸਕਦੇ ਹੋ। ਸਫੈਦ ਰੰਗ ਦਾ ਟੈਡੀ ਦੇਖਣ ਵਿਚ ਕਾਫ਼ੀ ਕਿਊਟ ਹੁੰਦੇ ਹਨ, ਇਸ ਲਈ ਤੁਸੀਂ ਆਪਣੇ ਕਿਊਟ ਪਾਰਟਨਰ ਇਸ ਨੂੰ ਗਿਫਟ ਕਰ ਸਕਦੇ ਹੋ।

Get the latest update about lover, check out more about lifestyle, very special & teddy day 2021

Like us on Facebook or follow us on Twitter for more updates.