ਸ਼੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜ਼ਾਜ਼ਤ ਹਰ ਟੀ.ਵੀ ਚੈਨਲ ਨੂੰ ਦਿੱਤੀ ਜਾਵੇ : ਬਾਜਵਾ

ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜ਼ਾਜ਼ਤ...

ਨਵੀਂ ਦਿੱਲੀ— ਪੰਜਾਬ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਕੀਤੀ ਹੈ ਕਿ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਕਰਨ ਦੀ ਇਜ਼ਾਜ਼ਤ ਹਰ ਚਾਹਵਾਨ ਟੀ.ਵੀ. ਚੈਨਲ ਅਤੇ ਰੇਡੀਓ ਨੂੰ ਦਿੱਤੇ ਜਾਣ ਤਾਂ ਜੋ ਗੁਰਬਾਣੀ ਦੇ ਚਾਨਣ ਕੀਰਤਨ ਰਾਹੀਂ ਨੂੰ ਦੁਨੀਆਂ ਦੇ ਹਰ ਕੋਨੇ ਤੱਕ ਪਹੁੰਚਾਇਆ ਜਾ ਸਕੇ। ਉਨ੍ਹਾਂ ਸ਼੍ਰੋਮਣੀ ਕਮੇਟੀ ਮੈਂਬਰਾਂ ਨੂੰ ਕਿਹਾ ਹੈ ਕਿ ਉਹ ਕੱਲ ਕਮੇਟੀ ਦੇ ਹੋ ਰਹੇ ਜਨਰਲ ਇਜਲਾਸ 'ਚ ਇਸ ਸਬੰਧੀ ਫੈਸਲਾ ਕਰਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀ ਇਹ ਮੁੱਢਲੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਗੁਰੂ ਸਾਹਿਬਾਨ ਅਤੇ ਗੁਰਬਾਣੀ ਦੇ ਸਰਬ ਕਲਿਆਣਕਾਰੀ ਸੰਦੇਸ਼ ਦਾ ਪ੍ਰਚਾਰ ਪਸਾਰ ਕਰੇ ਜਿਸ ਦਾ ਇੱਕ ਢੰਗ ਹਰਿਮੰਦਰ ਸਾਹਿਬ ਤੋਂ ਹੁੰਦਾ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਨ ਹੈ। ਉਨ੍ਹਾਂ ਜੋਰ ਦਿੰਦਿਆਂ ਕਿਹਾ ਕਿ ਗੁਰਬਾਣੀ ਸਦੀਵੀ ਪ੍ਰਕਾਸ਼ ਹੈ, ਜਿਸ ਰਾਹੀਂ ਸਿੱਖ ਗੁਰੂਆਂ ਨੇ ਆਦਰਸ਼ ਮਨੁੱਖ ਅਤੇ ਆਦਰਸ਼ ਸਮਾਜ ਦੀ ਸਿਰਜਣਾ ਦੀ ਰੂਪ-ਰੇਖਾ ਦਿੱਤੀ।

ਟਰੂ ਸਕੂਪ ਰਾਹੀਂ ਜਾਣੋ ਜਲੰਧਰ ਵਿਖੇ ਟ੍ਰੈਵਲ ਏਜੰਟਾਂ 'ਤੇ ਈਡੀ ਵਲੋਂ ਕੀਤੀ ਗਈ ਰੇਡ ਦੇ ਅਹਿਮ ਖੁਲਾਸੇ

ਉਨ੍ਹਾਂ ਕਿਹਾ ਜਦੋਂ ਵਿਸਵ ਭਰ ਵਿੱਚ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਤਾਂ ਇਸ ਸਮੇਂ ਲੋੜ ਹੈ ਕਿ ਉਹਨਾਂ ਦੀਆਂ ਸਿੱਖਿਆਵਾਂ ਨੂੰ ਵਿਸਵ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣ। ਉਨ੍ਹਾਂ ਕਿਹਾ ਗੁਰੂ ਸਾਹਿਬਾਨ ਨੇ ਬਿਨਾਂ ਕਿਸੇ ਭੇਦ-ਭਾਵ ਦੇ ਆਪਣੇ ਸੰਦੇਸ਼ਾਂ ਦਾ ਪਾਸਾਰ ਕੀਤਾ, ਪਰ ਗੁਰੂ ਜੀ ਦੀਆਂ ਸਿੱਖਿਆਵਾਂ ਦਾ ਪ੍ਰਸਾਰਣ ਸਿਰਫ ਇੱਕ ਚੈਨਲ 'ਤੇ ਹੀ ਕਰਨਾ ਗੁਰਬਾਣੀ ਦੀਆਂ ਸਿੱਖਿਆਵਾਂ ਅਤੇ ਭਾਵਨਾ ਦੇ ਵਿਰੁੱਧ ਹੈ।ਬਾਜਵਾ ਨੇ ਕਿਹਾ ਕਿ 6 ਨਵੰਬਰ ਨੂੰ 550 ਵੇਂ ਪ੍ਰਕਾਸ਼ ਪੁਰਬ ਸਮਾਗਮਾਂ ਨੂੰ ਸਮਰਪਿਤ ਗੁਰਾਂ ਦੇ ਨਾਂ ਉੱਤੇ ਜਿਉਣ ਵਾਲੇ ਪੰਜਾਬ ਦੀ ਵਿਧਾਨ ਸਭਾ ਨੇ ਆਪਣੇ ਵਿਸੇਸ ਇਜਲਾਸ ਵਿੱਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸਾਰੇ ਚੈਨਲਾਂ ਨੂੰ ਮੁਫਤ ਸਿਗਨਲ ਦੀ ਸਹੂਲਤ ਦੇਣ ਸਬੰਧੀ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਸੀ। ਸ਼੍ਰੋਮਣੀ ਕਮੇਟੀ ਨੂੰ ਖੁਦ ਗੁਰਬਾਣੀ ਦੇ ਪ੍ਰਸਾਰਣ ਜਿੰਮੇਵਾਰੀ ਲੈਣੀ ਚਾਹੀਦੀ ਹੈ ਅਤੇ ਇਸ ਸਬੰਧੀ ਇੱਕ ਮਰਿਯਾਦਾ ਤਹਿਤ ਹਰੇਕ ਚੈਨਲ ਨੂੰ ਪ੍ਰਸਾਰਣ ਲਈ ਮੁਫਤ ਸਿਗਨਲ ਦੀ ਸਹੂਲਤ ਦੇਣੀ ਚਾਹੀਦੀ ਹੈ।

ਕੈਨੇਡਾ 'ਚ ਜਲੰਧਰ ਦੀ ਪ੍ਰਭਲੀਨ ਦੇ ਕਤਲ ਕੇਸ 'ਤੇ ਪਿਤਾ ਦਾ ਬਿਆਨ, ਕਿਹਾ- ''ਕੀ ਕਸੂਰ ਸੀ ਮੇਰੀ ਧੀ ਦਾ''

ਪੰਚਾਇਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੂੰ ਗੁਰਬਾਣੀ ਦਾ ਪ੍ਰਸਾਰਣ ਇੱਕ ਨਿਗੂਣੀ ਜਿਹੀ ਰਕਮ ਬਦਲੇ ਸਿਰਫ ਇੱਕ ਚੈਨਲ ਤੱਕ ਸੀਮਤ ਰੱਖਣ ਦਾ ਕੋਈ ਅਧਿਕਾਰ ਨਹੀਂ ਹੈ।ਉਹਨਾਂ ਆਖਿਆ ਕਿ ਇਹ ਗੁਰਬਾਣੀ ਨੂੰ ਵੇਚਣ ਦੇ ਤੁਲ ਹੈ ਜੋ ਸਿੱਖ ਸਿਧਾਂਤ ਤੇ ਪ੍ਰੰਪਰਾਵਾਂ ਦੇ ਬਿਲਕੁਲ ਉਲਟ ਹੈ।ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਜੋ ਸਿੱਖ ਗੁਰਦੁਆਰਾ ਐਕਟ, 1925 ਅਧੀਨ ਇੱਕ ਸੰਵਿਧਾਨਕ ਸੰਸਥਾ ਹੈ, ਦੀ ਭਲਕੇ ਜਨਰਲ ਹਾਊਸ ਮੀਟਿੰਗ ਵਿੱਚ ਇਸ ਮੁੱਦੇ ਸਬੰਧੀ ਜਮਹੂਰੀ ਭਾਵਨਾ ਨਾਲ ਵਿਚਾਰ-ਵਟਾਂਦਰੇ ਉਪਰੰਤ ਫੈਸਲਾ ਲਿਆ ਜਾਣਾ ਚਾਹੀਦਾ ਹੈ ਜੋ ਕਿ ਸਿੱਖ ਧਰਮ ਅਤੇ ਸਿਧਾਂਤ ਦਾ ਮੁੱਢ ਹੈ।

Get the latest update about True Scoop News, check out more about Punjab News, Golden Temple, Tripat Rajinder Singh Bajwa & Telecast Gurbani Live

Like us on Facebook or follow us on Twitter for more updates.