VIDEO: ਮੱਧ ਪ੍ਰਦੇਸ਼ 'ਚ ਵਾਪਰਿਆ ਭਿਆਨਕ ਹਾਦਸਾ, ਨਰਮਦਾ ਨਦੀ 'ਚ ਡਿੱਗੀ ਯਾਤਰੀ ਬੱਸ, 9 ਲੋਕਾਂ ਦੀ ਮੌਤ, ਬਚਾਅ ਅਪ੍ਰੇਸ਼ਨ ਜਾਰੀ

ਹਾਦਸਾ ਸਵੇਰੇ 10 ਵਜੇ ਦਾ ਦੱਸਿਆ ਜਾ ਰਿਹਾ ਹੈ। ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 50 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਨਦੀ 'ਚੋਂ 9 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ...

ਇਹ ਭਿਆਨਕ ਹਾਦਸਾ ਮੱਧ ਪ੍ਰਦੇਸ਼ ਦੇ ਧਾਰ ਜ਼ਿਲ੍ਹੇ ਦੇ ਖਲਘਾਟ ਵਿੱਚ ਵਾਪਰਿਆ ਹੈ। ਇਥੇ ਨਰਮਦਾ ਨਦੀ ਵਿੱਚ ਯਾਤਰੀਆਂ ਨਾਲ ਭਰੀ ਬੱਸ ਡਿੱਗ ਗਈ ਹੈ। ਹਾਦਸਾ ਸਵੇਰੇ 10 ਵਜੇ ਦਾ ਦੱਸਿਆ ਜਾ ਰਿਹਾ ਹੈ। ਬੱਸ ਵਿੱਚ ਔਰਤਾਂ ਅਤੇ ਬੱਚਿਆਂ ਸਮੇਤ 50 ਤੋਂ ਵੱਧ ਲੋਕ ਸਵਾਰ ਸਨ। ਹੁਣ ਤੱਕ ਨਦੀ 'ਚੋਂ 9 ਲੋਕਾਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਹਨ। ਬੱਸ ਨੂੰ ਕਰੇਨ ਰਾਹੀਂ ਬਾਹਰ ਕੱਢਿਆ ਗਿਆ ਹੈ। ਇਹ ਹਾਦਸਾ ਰੋੜ ਸਾਈਡ ਤੋਂ ਆ ਰਹੇ ਇੱਕ ਵਾਹਨ ਨੂੰ ਬਚਾਉਂਦੇ ਹੋਏ ਵਾਪਰਿਆ। ਬੱਸ ਪੁਲ ਦੀ ਰੇਲਿੰਗ ਤੋੜਦੀ ਹੋਈ ਸਿੱਧੀ ਨਦੀ ਵਿੱਚ 25 ਫੁੱਟ ਹੇਠਾਂ ਜਾ ਡਿੱਗੀ। ਬੱਸ ਮਹਾਰਾਸ਼ਟਰ ਸਟੇਟ ਟਰਾਂਸਪੋਰਟ ਦੀ ਹੈ।
ਜਾਣਕਾਰੀ ਮੁਤਾਬਕ ਇੰਦੌਰ ਤੋਂ ਮਹਾਰਾਸ਼ਟਰ ਜਾ ਰਹੀ ਯਾਤਰੀ ਬੱਸ ਖਲਘਾਟ ਸੰਜੇ ਸੇਤੂ ਪੁਲ 'ਤੇ ਸੰਤੁਲਨ ਵਿਗੜਨ ਕਾਰਨ 25 ਫੁੱਟ ਹੇਠਾਂ ਨਦੀ 'ਚ ਜਾ ਡਿੱਗੀ। ਧਮਨੌਦ ਪੁਲਿਸ ਅਤੇ ਖਲਟਾਕਾ ਪੁਲਿਸ ਮੌਕੇ 'ਤੇ ਮੋਰਚਾ ਸੰਭਾਲ ਰਹੀ ਹੈ, ਗੋਤਾਖੋਰ ਬਚਾਅ ਲਈ ਲੱਗੇ ਹੋਏ ਹਨ। NDRF ਦੀ ਟੀਮ ਵੀ ਰਾਹਤ ਲਈ ਮੌਕੇ 'ਤੇ ਪਹੁੰਚ ਗਈ ਹੈ। ਇੰਦੌਰ ਦੇ ਕਮਿਸ਼ਨਰ ਪਵਨ ਕੁਮਾਰ ਸ਼ਰਮਾ ਨੇ ਧਾਰ ਅਤੇ ਖਰਗੋਨ ਦੇ ਕੁਲੈਕਟਰਾਂ ਨੂੰ ਮੌਕੇ 'ਤੇ ਭੇਜਿਆ।
ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸਵੇਰੇ ਖਰਗੋਨ-ਧਾਰ ਵਿਚਕਾਰ ਸਥਿਤ ਖਲਘਾਟ 'ਚ ਬੱਸ ਹਾਦਸੇ ਦੀ ਸੂਚਨਾ ਮਿਲਦਿਆਂ ਹੀ ਪ੍ਰਸ਼ਾਸਨ ਨੂੰ ਜਲਦੀ ਪੁੱਜਣ ਦੇ ਨਿਰਦੇਸ਼ ਦਿੱਤੇ ਗਏ ਹਨ। ਕਰੇਨ ਦੀ ਮਦਦ ਨਾਲ ਬੱਸ ਨੂੰ ਬਾਹਰ ਕੱਢਿਆ ਗਿਆ। ਯਾਤਰੀਆਂ ਨੂੰ ਬਚਾਉਣ ਦਾ ਕੰਮ ਜਾਰੀ ਹੈ।
ਇਸ ਦੇ ਨਾਲ ਹੀ ਸਾਬਕਾ ਸੀਐਮ ਕਮਲਨਾਥ ਨੇ ਧਾਰ ਜ਼ਿਲ੍ਹੇ ਦੇ ਖਲਘਾਟ 'ਚ ਹੋਏ ਹਾਦਸੇ 'ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਬਚਾਅ ਕਾਰਜ ਜੰਗੀ ਪੱਧਰ 'ਤੇ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਲੋਕਾਂ ਨੂੰ ਜਲਦੀ ਤੋਂ ਜਲਦੀ ਰਾਹਤ ਦਿੱਤੀ ਜਾਵੇ।

Get the latest update about NARMADA RIVER, check out more about MP ACCIDENT, MP, MP KHALGHAT ACCIDENT & NATIONAL NEWS

Like us on Facebook or follow us on Twitter for more updates.