ਮੱਧ ਪ੍ਰਦੇਸ਼: ਏਅਰਫੋਰਸ ਦੇ ਸੁਖੋਈ ਅਤੇ ਮਿਰਾਜ ਏਅਰਕ੍ਰਾਫਟ ਦੀ ਆਪਸ 'ਚ ਹੋਈ ਭਿਆਨਕ ਟੱਕਰ, 2 ਲੋਕਾਂ ਦੀ ਮੌਤ

ਰੱਖਿਆ ਸੂਤਰਾਂ ਮੁਤਾਬਿਕ ਦੋਵੇਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਹਵਾਈ ਸੈਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ...

ਮੱਧ ਪ੍ਰਦੇਸ਼ ਦੇ ਮੋਰੇਨਾ ਵਿੱਚ ਹਵਾਈ ਸੈਨਾ ਦੇ 2 ਏਅਰਕ੍ਰਾਫਟ ਆਪਸ 'ਚ ਟੱਕਰਾ ਗਏ ਹਨ, ਜਿਸ 'ਚ 2 ਲੋਕਾਂ ਦੀ ਮੌਤ ਹੋ ਗਈ ਹੈ। ਜਾਣਕਾਰੀ ਮੁਤਾਬਿਕ ਏਅਰਫੋਰਸ ਦੇ ਇੱਕ ਸੁਖੋਈ-30 ਐਮਕੇਆਈ ਅਤੇ ਇੱਕ ਮਿਰਾਜ-2000 ਆਪਸ 'ਚ ਟੱਕਰ ਤੋਂ ਬਾਅਦ ਕਰੈਸ਼ ਹੋ ਗਿਆ ਹੈ।
ਰੱਖਿਆ ਸੂਤਰਾਂ ਮੁਤਾਬਿਕ ਦੋਵੇਂ ਜਹਾਜ਼ਾਂ ਨੇ ਗਵਾਲੀਅਰ ਏਅਰਬੇਸ ਤੋਂ ਉਡਾਣ ਭਰੀ ਸੀ। ਹਵਾਈ ਸੈਨਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਅਤੇ ਫੌਜ ਦੇ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਹਾਲਾਂਕਿ ਅਜੇ ਤੱਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਜਹਾਜ਼ 'ਚ ਕਿੰਨੇ ਪਾਇਲਟ ਸਵਾਰ ਸਨ ਜਾਂ ਕਿੰਨਾ ਜਾਨ-ਮਾਲ ਦਾ ਨੁਕਸਾਨ ਹੋਇਆ ਹੈ।
ਏਅਰਕ੍ਰਾਫਟ ਦੇ ਕਰੇਸ਼ ਹੋਣ ਦੀ ਖਬਰ ਮਿਲਣ 'ਤੇ ਮੌਕੇ 'ਤੇ ਪਿੰਡ ਵਾਸੀਆਂ ਦੀ ਭੀੜ ਇਕੱਠੀ ਹੋ ਗਈ। ਪਿੰਡ ਵਾਸੀਆਂ ਅਨੁਸਾਰ ਜਹਾਜ਼ ਨੂੰ ਅਸਮਾਨ ਵਿੱਚ ਹੀ ਅੱਗ ਲੱਗ ਗਈ ਅਤੇ ਬਲਦਾ ਹੋਇਆ ਲੜਾਕੂ ਜਹਾਜ਼ ਦੇਖਦਿਆਂ ਹੀ ਦੇਖਦਿਆਂ ਡਿੱਗ ਪਿਆ। 
ਘਟਨਾ ਸਥਾਨ ਦੇ ਨੇੜੇ ਰੇਲਵੇ ਸਟੇਸ਼ਨ ਵੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਾਕੂ ਜਹਾਜ਼ ਨੇ ਆਗਰਾ ਤੋਂ ਉਡਾਣ ਭਰੀ ਸੀ। 

Get the latest update about Sukhoi30 and Mirage 2000 aircraft crash, check out more about AIRCRAFT CRASH, BREAKING NEWS, AIRFORCE AIRCRAFT CRASH & SUKHOI

Like us on Facebook or follow us on Twitter for more updates.