ਹੁਸ਼ਿਆਰਪੁਰ ਤੋਂ ਚੰਡੀਗੜ੍ਹ ਰੋੜ ਤੇ ਦੋ ਵਾਹਨਾਂ ਦੀ ਭਿਆਨਕ ਟੱਕਰ, ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਕੇ ਤੇ ਮੌਤ

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ਼ ਅੱਡਾ ਸਤਨੌਰ ਵਿੱਖੇ ਬੀਤੇ ਰਾਤ 2 ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ। ਜਿਸ 'ਚ ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਜਖਮੀ ਹੋ ਗਏ ਹਨ...

ਗੜ੍ਹਸ਼ੰਕਰ ਹੁਸ਼ਿਆਰਪੁਰ ਰੋਡ਼ ਅੱਡਾ ਸਤਨੌਰ ਵਿੱਖੇ ਬੀਤੇ ਰਾਤ 2 ਗੱਡੀਆਂ ਦੀ ਭਿਆਨਕ ਟੱਕਰ ਹੋਈ ਹੈ। ਜਿਸ 'ਚ ਇੱਕ ਹੀ ਪਰਿਵਾਰ ਦੇ 3 ਲੋਕਾਂ ਦੀ ਮੌਤ ਹੋ ਗਈ ਹੈ ਅਤੇ 4 ਜਖਮੀ ਹੋ  ਗਏ ਹਨ। ਇਹ ਕੈਂਟਰ ਅਤੇ ਕਾਰ ਦੀ ਟੱਕਰ ਐਨੀ ਜ਼ਿਆਦਾ ਭਿਆਨਕ ਹੋਈ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ।

ਮਿਲੀ ਜਾਣਕਾਰੀ ਮੁਤਾਬਿਕ ਦੇਰ ਰਾਤ ਇਕ ਪਰਿਵਾਰ ਆਪਣੀ ਗੱਡੀ ਐਚਆਰ 49ਐਚ(3720) ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਸਨ। ਜਦੋਂ ਹੀ ਅੱਡਾ ਸਤਨੋਰ ਵਿੱਚ ਪਹੁੰਚੇ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਕੈਂਟਰ ਪੀ ਬੀ 06ਬੀਏ ( 3100) ਜਿਸ ਦੇ ਡਰਾਈਵਰ ਨੇ ਸ਼ਰਾਬ ਪੀਤੀ ਹੋਣ ਕਾਰਨ ਦੂਸਰੀ ਸਾਈਡ ਤੇ ਜਾ ਰਹੀ ਗੱਡੀ ਨੂੰ ਟਰੱਕ ਮਾਰੀ। ਜਿਸ ਵਿਚ ਇੱਕੋ ਪਰਿਵਾਰ ਦੇ 3 ਜੀਆਂ ਦੀ ਮੌਤ ਹੋ ਗਈ। 


ਮ੍ਰਿਤਕ ਪਰਿਵਾਰਕ ਮੈਂਬਰਾਂ ਦੀ ਪਹਿਚਾਣ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ, ਦਿਵਿਆ ਪਤਨੀ ਰਵਿੰਦਰ, ਜਾਵਿਕ ਪੁੱਤਰ ਸੌਰਵ  ਵਜੋਂ ਹੋਈ ਹੈ। ਚਾਰ ਮੈਂਬਰਾ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਿਲ ਕਰਵਾਇਆ ਗਿਆ। ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮੋਕੇ ਤੇ ਪਹੁੰਚ ਕੈਂਟਰ ਚਾਲਕ ਨੂੰ ਰਿਹਾਸਤ ਵਿਚ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ। 

Get the latest update about ON ROAD ACCIDENT, check out more about NEWS, NEWS IN PUNJABI, JALANDHAR NEWS & HOSHIARPUR NEWS

Like us on Facebook or follow us on Twitter for more updates.