ਅੰਮ੍ਰਿਤਸਰ ਦੇ ਭਗਤਾ ਵਾਲਾ ਨਗਰ ਨਿਗਮ ਵਿਖੇ ਲਗੀ ਭਿਆਨਕ ਅੱਗ, ਨਜਾਇਜ਼ ਕਬਜਿਆ ਵਾਲੇ ਫਲੈਕਸ ਅਤੇ ਹੋਰ ਸਮਾਨ ਹੋਇਆ ਸੁਆਹ

ਮਾਮਲਾ ਅੰਮ੍ਰਿਤਸਰ ਦੇ ਗੇਟ ਭਗਤਾ ਵਾਲਾ ਦੇ ਨਜਦੀਕ ਨਗਰ ਨਿਗਮ ਦੇ ਡੰਪ ਵਿਚ ਭਿਆਨਕ ਅੱਗ ਲੱਗਣ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਪਏ ਫਲੈਕਸ ਬੋਰਡ ਸੜ ਕੇ ਸੁਆਹ ਹੋ ਗਏ। ਅੱਗ ਇਹਨੀ ਕੁ ਭਿਆਨਕ ਸੀ ਕਿ...

ਅੰਮ੍ਰਿਤਸਰ:- ਮਾਮਲਾ ਅੰਮ੍ਰਿਤਸਰ ਦੇ ਗੇਟ ਭਗਤਾ ਵਾਲਾ ਦੇ ਨਜਦੀਕ ਨਗਰ ਨਿਗਮ ਦੇ ਡੰਪ ਵਿਚ ਭਿਆਨਕ ਅੱਗ ਲੱਗਣ ਕਾਰਨ ਹਜਾਰਾਂ ਦੀ ਗਿਣਤੀ ਵਿੱਚ ਪਏ ਫਲੈਕਸ ਬੋਰਡ ਸੜ ਕੇ ਸੁਆਹ ਹੋ ਗਏ। ਅੱਗ ਇਹਨੀ ਕੁ ਭਿਆਨਕ ਸੀ ਕਿ ਨਗਰ ਨਿਗਮ ਅਤੇ ਸੇਵਾ ਸੰਮਤੀ ਢਾਬ ਬਸਤੀ ਰਾਮ ਦੀਆ ਚਾਰ ਗਡੀਆ ਵਲੋਂ ਕਾਫੀ ਮੁਸ਼ੱਕਤ ਤੋਂ ਬਾਅਦ ਇਸ ਅੱਗ ਤੇ ਕਾਬੂ ਪਾਇਆ ਗਿਆ ਹੈ।


ਇਸ ਸੰਬਧੀ ਜਾਣਕਾਰੀ ਦਿੰਦਿਆਂ ਫਾਇਰ ਬ੍ਰਿਗੇਡ ਅਧਿਕਾਰੀ ਸੰਜੇ ਕੁਮਾਰ ਨੇ ਦਸਿਆ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਅੰਮ੍ਰਿਤਸਰ ਦੇ ਗੇਟ ਭਗਤਾ ਵਾਲਾ ਨਜਦੀਕ ਜੋ ਨਗਰ ਨਿਗਮ ਦਾ ਡੰਪ ਹੈ ਉਸ ਵਿਚ ਭਿਆਨਕ ਅੱਗ ਲਗੀ ਹੋਈ ਹੈ। ਜਿਸਦੇ ਚਲਦੇ ਮੌਕੇ ਤੇ ਚਾਰ ਗੱਡੀਆਂ ਮੰਗਵਾ ਅੱਗ ਤੇ ਕਾਬੂ ਪਾਇਆ ਗਿਆ ਹੈ। ਇਸ ਘਟਨਾ ਵਿਚ ਉਥੇ ਡੰਪ ਵਿਚ ਹਜਾਰਾਂ ਦੀ ਗਿਣਤੀ ਵਿਚ ਪਏ ਫਲੈਕਸ ਬੋਰਡ ਅਤੇ ਨਿਗਮ ਵਿਭਾਗ ਵਲੋਂ ਜਬਤ ਕੀਤਾ ਸਮਾਨ ਸੜ ਕੇ ਸੁਆਹ ਹੋ ਗਿਆ ਹੈ। ਜਿਸ ਸੰਬਧੀ ਫਿਲਹਾਲ ਕੋਈ ਵੀ ਜਾਨੀ ਨੁਕਸਾਨ ਬਾਰੇ ਜਾਣਕਾਰੀ ਨਹੀਂ ਹੈ ਫਿਲਹਾਲ ਕਾਫੀ ਜਦੌ ਜੇਹਦ ਤੌ ਬਾਦ ਅਗ ਤੇ ਕਾਬੂ ਪਾਇਆ ਗਿਆ ਹੈ।

Get the latest update about Amritsar news, check out more about fire brigade, bhagta wala, Amritsar & fire

Like us on Facebook or follow us on Twitter for more updates.