ਪਾਲਘਰ ਕੈਮੀਕਲ ਫੈਕਟਰੀ 'ਚ ਲਗੀ ਭਿਆਨਕ ਅੱਗ, ਪ੍ਰੋਡਕਟ ਮੈਨੇਜਰ ਦੀ ਹੋਈ ਮੌਤ

ਪਾਲਘਰ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿਥੇ ਤਾਰਾਪੁਰ ਉਦਯੋਗਿਕ ਖੇਤਰ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਭਿਆਨਕ ਅੱਗ ਲਗਨ ਨਾਲ ਅਫਰਾ ਤਫਰੀ ਫੈਲ ਗਈ। ਇਹ ਅੱਗ ‘ਕੈਂਬੋਂਡ ਕੈਮੀਕਲਜ਼’ ਨਾਂ ਦੀ ਫੈਕਟਰੀ ਵਿੱਚ ਲੱਗੀ ਹੈ। ਫੈਕਟਰੀ ਵਿੱਚ ਜਲਣਸ਼ੀਲ ਰਸਾਇਣਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ...

ਮਹਾਰਾਸ਼ਟਰ :- ਪਾਲਘਰ 'ਚ ਇਕ ਵੱਡਾ ਹਾਦਸਾ ਵਾਪਰਿਆ ਹੈ ਜਿਥੇ  ਤਾਰਾਪੁਰ ਉਦਯੋਗਿਕ ਖੇਤਰ ਵਿੱਚ ਇੱਕ ਕੈਮੀਕਲ ਪਲਾਂਟ ਵਿੱਚ ਭਿਆਨਕ ਅੱਗ ਲਗਨ ਨਾਲ ਅਫਰਾ ਤਫਰੀ ਫੈਲ ਗਈ। ਇਹ ਅੱਗ ‘ਕੈਂਬੋਂਡ ਕੈਮੀਕਲਜ਼’ ਨਾਂ ਦੀ ਫੈਕਟਰੀ ਵਿੱਚ ਲੱਗੀ ਹੈ। ਫੈਕਟਰੀ ਵਿੱਚ ਜਲਣਸ਼ੀਲ ਰਸਾਇਣਾਂ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਅੱਗ ਲਗਾਤਾਰ ਵਧਦੀ ਜਾ ਰਹੀ ਹੈ। ਫੈਕਟਰੀ 'ਚੋਂ ਨਿਕਲਦਾ ਧੂੰਆਂ ਚਾਰੇ ਪਾਸੇ ਫੈਲ ਰਿਹਾ ਹੈ ਅਤੇ ਉਥੇ ਰਹਿਣ ਵਾਲੇ ਲੋਕਾਂ ਨੇ ਸਾਹ ਲੈਣ 'ਚ ਦਿੱਕਤ ਹੋਣ ਦੀ ਗੱਲ ਕਹੀ ਹੈ। ਖਬਰਾਂ ਮੁਤਾਬਕ ਇਸ 'ਚ ਕੰਪਨੀ ਦੇ ਪ੍ਰੋਡਕਟ ਮੈਨੇਜਰ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕੁਝ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਹਾਦਸੇ ਦੇ ਕਾਰਨ ਲੱਖਾਂ ਦਾ ਨੁਕਸਾਨ ਵੀ ਹੋਇਆ ਹੈ।  


ਤਾਰਾਪੁਰ ਫਾਇਰ ਬ੍ਰਿਗੇਡ, ਅੱਧੀ ਦਰਜਨ ਫਾਇਰ ਟੈਂਡਰ, ਦੋ ਐਂਬੂਲੈਂਸਾਂ ਅਤੇ ਸਥਾਨਕ ਪੁਲੀਸ ਦੀ ਟੀਮ ਮੌਕੇ ’ਤੇ ਅੱਗ ਬੁਝਾਉਣ ਵਿੱਚ ਲੱਗੀ ਹੋਈ ਹੈ। ਅੱਗ ਲੱਗਣ ਦਾ ਕਾਰਨ ਸਪੱਸ਼ਟ ਨਹੀਂ ਹੋ ਸਕਿਆ ਹੈ ਪਰ ਇਸ ਨਾਲ ਫੈਕਟਰੀ ਦਾ ਵੱਡਾ ਨੁਕਸਾਨ ਹੋਇਆ ਹੈ। ਅੱਗ ਲੱਗਣ ਤੋਂ ਬਾਅਦ ਕੈਮੀਕਲ ਦੇ ਡਰੰਮਾਂ ਵਿੱਚ ਲਗਾਤਾਰ ਧਮਾਕੇ ਹੋ ਰਹੇ ਹਨ। ਫਾਇਰ ਬ੍ਰਿਗੇਡ ਮੁਤਾਬਕ ਇਹ ਲੈਵਲ 3 ਯਾਨੀ ਬਹੁਤ ਭਿਆਨਕ ਅੱਗ ਹੈ। ਇਸ ਅੱਗ ਨੂੰ ਬੁਝਾਉਣ ਵਿੱਚ ਕਈ ਘੰਟੇ ਲੱਗ ਸਕਦੇ ਹਨ।

Get the latest update about INDIA NEWS, check out more about PRODUCT MANEGER DIED IN TARAPUR FIRE BRIGADE, CAMBOND CHEMICALS, CHEMICAL PLANT FIRE & TARAPUR INDUSTRIAL AREA OF PALGHAR

Like us on Facebook or follow us on Twitter for more updates.