ਅੰਮ੍ਰਿਤਸਰ: ਸ਼ਹਿਰ ਦੇ ਜੋੜਾ ਫਾਟਕ ਦੇ ਨੇੜੇ ਨਿਊ ਗੋਲਡਨ ਐਵੀਨਿਊ ਇਲਾਕੇ 'ਚ ਭਿਆਨਕ ਹਾਦਸਾ ਵਾਪਰਿਆ ਹੈ ਜਿਥੇ ਇਸ ਇਲਾਕੇ ਦੇ ਗੋਦਾਮ ਚ ਅੱਗ ਲੱਗ ਗਈ। ਅੱਗ ਇਨ੍ਹੀ ਤੇਜ ਸੀ ਕਿ ਆਲੇ ਦੁਆਲੇ ਦੀਆਂ ਝੁਗੀਆਂ ਸੜ ਕੇ ਸਵਾ ਹੋ ਗਈਆਂ। ਪੀੜਿਤ ਪਰਿਵਾਰਾਂ ਨੇ ਦੱਸਿਆ ਕਿ ਸਾਡੇ ਜਰੂਰੀ ਕਾਗਜ਼ਾਤ ਤੇ ਰੁਪਏ ਅਤੇ ਹੋਰ ਵੀ ਕਾਫੀ ਬੇਸ਼ਕੀਮਤੀ ਸਮਾਨ ਸੀ, ਜੋ ਸਾਰਾ ਅੱਗ ਦੀ ਝਪੇਟ ਵਿੱਚ ਆ ਗਿਆ।
ਜਾਣਕਾਰੀ ਦਿੰਦਿਆਂ ਹੋਏ ਪੀੜਿਤ ਪਰਿਵਾਰਿਕ ਮੈਬਰਾਂ ਨੇ ਦੱਸਿਆ ਕਿ ਸਾਡੇ ਗਵਾਂਢ ਕੁੱਝ ਬੱਚੇ ਛੱਤ ਤੇ ਪਟਾਕੇ ਚਲਾ ਰਹੇ ਸਨ। ਜਿਸਦੀ ਚਿੰਗਾਰੀ ਹੇਠਾਂ ਕੱਪੜੇ ਦੇ ਗੋਦਾਮ ਨੂੰ ਲੱਗ ਗਈ। ਅਸੀਂ ਸਾਰੇ ਬਾਹਰ ਕੱਪੜੇ ਛਾਂਟ ਰਹੇ ਸੀ। ਜਿਸ ਤਰਾਂ ਅਸੀਂ ਧੂਆਂ ਉਡਦਾ ਵੇਖਿਆ ਤਾਂ ਅਸੀਂ ਆਪਣੇ ਬੱਚੇ ਲੈਕੇ ਬਾਹਰ ਨੂੰ ਭੱਜੇ, ਪਰ ਸਾਡੀਆਂ ਝੁਗੀਆਂ ਦੇ ਅੰਦਰ ਸਾਡੀ ਜ਼ਿੰਦਗੀ ਭਰ ਦੀ ਕਮਾਈ ਤੇ ਜਰੂਰੀ ਦਸਤਾਵੇਜ਼ ਸਨ ਜੋ ਸਭ ਕੁੱਝ ਸੜ ਕੇ ਸਵਾ ਹੋ ਗਏ। ਗਲੀਆਂ ਤੰਗ ਹੋਣ ਕਰਕੇ ਅੱਗ ਬੁਝਾਣ ਵਾਲਿਆਂ ਗੱਡੀਆਂ ਅੰਦਰ ਤੱਕ ਨਹੀਂ ਆ ਸਕੀਆਂ।
ਉਥੇ ਹੀ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਵਾਸੀ ਮਜਦੂਰ ਪੁਰਾਣੇ ਕੱਪੜੇ ਛਾਂਟਨ ਦਾ ਕੱਮ ਕਰਦੇ ਹਨ ਤੇ ਉਨ੍ਹਾਂ ਇਕ ਕਪੜੇ ਦਾ ਵੱਡਾ ਡੰਪ ਬਣਾਇਆ ਹੋਇਆ ਸੀ ਜਿਸ ਨੂੰ ਅੱਗ ਲੱਗਣ ਕਾਰਨ ਇਨ੍ਹਾਂ ਦੇ ਦੋ ਵਹੀਕਲ ਤੇ ਹੋਰ ਘਰ ਦਾ ਸਾਰਾ ਸਮਾਨ ਸੜ ਕੇ ਸਵਾ ਹੋ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ। ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਉਥੇ ਹੀ ਹਲਕੇ ਦੀ ਵਿਧਾਇਕ ਜੀਵਣਜੋਤ ਕੌਰ ਵੀ ਮੌਕੇ ਤੇ ਪੁੱਜੇ ਤੇ ਅਗ ਲਗਨ ਦੇ ਕਾਰਨਾਂ ਦਾ ਜਿਆਜਾ ਲਿਆ। ਉਨ੍ਹਾਂ ਦੱਸਿਆ ਕਿ ਇਹ ਪ੍ਰਵਾਸੀ ਗਰੀਬ ਪਰਿਵਾਰ ਹਨ ਇਹ ਪੁਰਾਣੇ ਕਪੜੇ ਵੇਚਣ ਦਾ ਕੰਮ ਕਰਦੇ ਹਨ ਤੇ ਇਨ੍ਹਾਂ ਇਕ ਜਗ੍ਹਾਪੁਰਾਣੇ ਕੱਪੜੇ ਇਕੱਠੇ ਕਰ ਕੇ ਡੰਪ ਬਣਾਇਆ ਸੀ ਜਿਸ ਨੂੰ ਅੱਗ ਲੱਗ ਗਈ ਇਨ੍ਹਾਂ ਦਾ ਸਾਰਾ ਸਮਾਨ ਸੜ ਚੁਕਾ ਹੈ ਸਾਡੇ ਵਲੋਂ ਇਨ੍ਹਾਂ ਦੀ ਜਿੰਨੀ ਵੀ ਮਦਦ ਹੋਏ ਗੀ ਅਸੀਂ ਕਰਾਂਗੇ। ਪਰ ਇਸ ਇਲਾਕੇ ਦਾ ਵੀ ਕਾਫੀ ਕੱਮ ਹੋਣ ਵਾਲਾ ਹੈ ਰਸਤੇ ਵਿੱਚ ਆਉਂਦੀਆਂ ਵੇਖਿਆ ਕਿ ਬਿਜਲੀ ਦੀਆਂ ਹਾਈ ਵੋਲਟੇਜ ਤਾਰਾ ਲਮਕ ਰਹੀਆਂ ਸਨ ਜਿਸਦੇ ਚਲਦੇ ਦਮਕਲ ਵਿਭਾਗ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।ਹੁਣ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾਵੇਂਗੀ।
Get the latest update about JEEVAN JYOT KAUR, check out more about AMRITSAR NEWS, Terrible fire in New Golden Avenue area of Amritsar, FIRE & PUNJABI NEWS
Like us on Facebook or follow us on Twitter for more updates.