ਓਸਾਮਾ ਦਾ ਕਰੀਬੀ ਅੱਤਵਾਦੀ ਰਿਹਾਅ, ਮੋਟਾਪੇ ਕਾਰਣ ਕੋਰੋਨਾ ਦਾ ਸੀ ਖਤਰਾ

ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਆ...

ਖਤਰਨਾਕ ਅੱਤਵਾਦੀ ਓਸਾਮਾ ਬਿਨ ਲਾਦੇਨ ਦਾ ਸੱਜਾ ਹੱਥ ਮੰਨੇ ਜਾਣ ਵਾਲੇ ਆਦਿਲ ਅਬਦੁਲ ਬਾਰੀ ਨੂੰ ਅਮਰੀਕਾ ਦੀ ਜੇਲ ਤੋਂ ਰਿਹਾਅ ਕਰ ਦਿੱਤਾ ਗਿਆ ਹੈ। ਯੂਰਪ ਵਿਚ ਬਿਨ ਲਾਦੇਨ ਦਾ ਬੁਲਾਰਾ ਮੰਨਿਆ ਜਾਣ ਵਾਲਾ ਇਹ ਅੱਤਵਾਦੀ ਨਿਊ ਜਰਸੀ ਦੀ ਜੇਲ ਵਿਚ ਬੰਦ ਸੀ ਤੇ ਹੁਣ ਉਹ ਯੂ.ਕੇ. ਪਹੁੰਚ ਗਿਆ ਹੈ। ਆਦਿਲ ਉੱਤੇ ਪੂਰਬੀ ਅਫਰੀਕਾ ਵਿਚ ਅਮਰੀਕਾ ਦੀ ਅੰਬੈਸੀ ਉੱਤੇ ਬੰਬ ਧਮਾਕੇ ਕਰਨ ਦਾ ਦੋਸ਼ ਹੈ, ਜੋ ਅਮਰੀਕਾ ਦੇ ਵਰਲਡ ਟ੍ਰੇਡ ਸੈਂਟਰ ਉੱਤੇ ਹੋਏ ਹਮਲੇ ਤੋਂ ਪਹਿਲਾਂ ਅਲਕਾਇਦਾ ਦਾ ਅਮਰੀਕਾ ਉੱਤੇ ਸਭ ਤੋਂ ਵੱਡਾ ਹਮਲਾ ਮੰਨਿਆ ਜਾਂਦਾ ਸੀ।

ਨਿਊ ਯਾਰਕ ਦੇ ਇਕ ਸੀਨੀਅਰ ਜੱਜ ਦਾ ਕਹਿਣਾ ਹੈ ਕਿ ਵਧਦੇ ਭਾਰ ਦੇ ਕਾਰਣ ਆਦਿਲ ਨੂੰ ਕੋਰੋਨਾ ਹੋਣ ਦਾ ਬਹੁਤ ਖਤਰਾ ਸੀ। ਇਸ ਲਈ ਉਸ ਨੂੰ ਛੱਡ ਦਿੱਤਾ ਗਿਆ ਹੈ ਤੇ ਵਾਪਸ ਬ੍ਰਿਟੇਨ ਭੇਜ ਦਿੱਤਾ ਗਿਆ ਹੈ। ਮਿਸਰ ਵਿਚ ਪੈਦਾ ਹੋਣ ਵਾਲੇ ਆਦਿਲ ਨੇ ਸਾਲ 1991 ਵਿਚ ਬ੍ਰਿਟੇਨ ਵਿਚ ਪਾਲੀਟੀਕਲ ਸ਼ਰਨਾਰਥੀ ਬਣਨ ਦੇ ਲਈ ਅਪਲਾਈ ਕੀਤਾ ਸੀ ਤੇ ਆਪਣੇ ਕਨੈਕਸ਼ਨ ਦੇ ਰਾਹੀਂ ਸਾਲ 1993 ਵਿਚ ਆਦਿਲ ਦੀ ਅਰਜ਼ੀ ਨੂੰ ਸਵਿਕਾਰ ਵੀ ਕਰ ਲਿਆ ਸੀ।

ਸਾਲ 1998 ਵਿਚ ਅਲਕਾਇਦਾ ਦੇ ਸ਼ਕਤੀਸਾਲੀ ਬੰਬ ਨਾਲ ਲੱਦੇ ਦੋ ਟਰੱਕ ਤੰਜ਼ਾਨੀਆ ਤੇ ਕੀਨੀਆ ਵਿਚ ਮੌਜੂਦ ਅਮਰੀਕੀ ਅੰਬੈਸੀਆਂ ਨਾਲ ਟਕਰਾ ਗਏ ਸਨ, ਜਿਸ ਕਾਰਣ 224 ਲੋਕ ਮਾਰੇ ਗਏ ਸਨ। ਯੂਰਪ ਵਿਚ ਅਲਕਾਇਦਾ ਦੇ ਬੁਲਾਰੇ ਦੇ ਤੌਰ ਉੱਤੇ ਆਦਿਲ ਨੇ ਪੱਤਰਕਾਰਾਂ ਨੂੰ ਕਿਹਾ ਕਿ ਈਸਟ ਅਫਰੀਕਾ ਵਿਚ ਅਮਰੀਕਾ ਦੀਆਂ ਅੰਬੈਸੀਆਂ ਉੱਤੇ ਹੋਇਆ ਅੱਤਵਾਦੀ ਹਮਲਾ ਅਲਕਾਇਦਾ ਨੇ ਕਰਾਇਆ ਹੈ। ਆਦਿਲ ਦੇ 6 ਬੱਚੇ ਹਨ, ਜਿਨ੍ਹਾਂ ਵਿਚੋਂ ਇਕ ਬੇਟਾ ਆਈ.ਐੱਸ.ਆਈ.ਐੱਸ. ਦਾ ਅੱਤਵਾਦੀ ਵੀ ਹੈ।

ਸਾਲ 1999 ਵਿਚ ਸਕਾਟਲੈਂਜ ਯਾਰਡ ਦੇ ਡਿਟੈਕਟਿਵਸ ਨੇ ਆਦਿਲ ਨੂੰ ਅੰਬੈਸੀਆਂ ਉੱਤੇ ਹੋਏ ਹਮਲੇ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਸੀ। ਆਦਿਲ ਨੇ ਮੰਨਿਆ ਸੀ ਕਿ ਉਸ ਨੇ ਇਸ ਹਮਲੇ ਦੀ ਸਾਜ਼ਿਸ਼ ਰਚੀ ਸੀ, ਜਿਸ ਤੋਂ ਬਾਅਦ 25 ਸਾਲ ਦੀ ਸਜ਼ਾ ਸੁਣਾਈ ਗਈ ਸੀ। ਸਾਲ 2012 ਵਿਚ ਉਸ ਨੂੰ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਸੀ। ਉਹ 25 ਵਿਚੋਂ 21 ਸਾਲ ਦੀ ਸਜ਼ਾ ਕੱਟ ਚੁੱਕਿਆ ਹੈ। 

ਆਦਿਲ ਦੇ ਵਕੀਲਾਂ ਦਾ ਕਹਿਣਾ ਹੈ ਕਿ ਉਹ ਹੁਣ ਆਪਣੇ ਪਰਿਵਾਰ ਦੇ ਨਾਲ ਬ੍ਰਿਟੇਨ ਵਿਚ ਸ਼ਾਂਤ ਜੀਵਨ ਬਿਤਾਉਣਾ ਚਾਹੁੰਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਅੱਤਵਾਦੀ ਦੇ ਵਾਪਸ ਬ੍ਰਿਟੇਨ ਆਉਣ ਉੱਤੇ ਇਸ ਦੇ ਖਿਲਾਫ ਪ੍ਰਦਰਸ਼ਨ ਹੋ ਸਕਦੇ ਹਨ। ਇਕ ਸਕਿਓਰਿਟੀ ਸੋਰਸ ਦਾ ਇਸ ਮਾਮਲੇ ਵਿਚ ਕਹਿਣਾ ਹੈ ਕਿ ਇਸ ਅੱਤਵਾਦੀ ਦਾ ਯੂ.ਕੇ. ਵਿਚ ਆਉਣਾ ਹੋਮ ਸੈਕ੍ਰੇਟੀ ਦੇ ਲਈ ਬਹੁਤ ਵੱਡਾ ਸਿਰਦਰਦ ਸਾਬਿਤ ਹੋ ਸਕਦਾ ਹੈ। ਉਥੇ ਹੀ ਬ੍ਰਿਟੇਨ ਦੀ ਇੰਟੈਲੀਜੈਂਸ ਤੇ ਪੁਲਸ ਵੀ ਇਸ ਅੱਤਵਾਦੀ ਉੱਤੇ ਲਗਾਤਾਰ ਨਜ਼ਰਾਂ ਰੱਖੇ ਹੋਏ ਹੈ। 

ਇਹ ਵੀ ਪੜ੍ਹੋ: ਹੁਣ ਪੰਜਾਬ 'ਚ ਪਵੇਗੀ ਕੜਾਕੇ ਦੀ ਠੰਡ! ਜਲਦ ਇਨ੍ਹਾਂ ਸੂਬਿਆਂ ਵਿਚ ਪੈ ਸਕਦੈ ਮੀਂਹ

Get the latest update about aadil abdul bari, check out more about terrorist, prison & released america

Like us on Facebook or follow us on Twitter for more updates.