ਦੱਖਣੀ ਸੀਰੀਆ 'ਚ ਅੱਤਵਾਦੀ ਹਮਲਾ, 28 ਲੋਕ ਹਲਾਕ

ਦੱਖਣੀ ਸੀਰੀਆ ਵਿਚ ਇਕ ਬੱਸ 'ਤੇ ਬੁੱਧਵਾਰ ਨੂੰ ਹੋਏ ਹਮਲੇ ਵਿਚ ਘੱਟ ਤੋਂ ਘੱਟ 28 ਲੋਕਾਂ ਦੀ ਮੌਤ ਹੋ ਗਈ। ਸੀਰੀਆ ਦੀ ਸਰ...

ਦੱਖਣੀ ਸੀਰੀਆ ਵਿਚ ਇਕ ਬੱਸ 'ਤੇ ਬੁੱਧਵਾਰ ਨੂੰ ਹੋਏ ਹਮਲੇ ਵਿਚ ਘੱਟ ਤੋਂ ਘੱਟ 28 ਲੋਕਾਂ ਦੀ ਮੌਤ ਹੋ ਗਈ। ਸੀਰੀਆ ਦੀ ਸਰਕਾਰੀ ਸਮਾਚਾਰ ਕਮੇਟੀ ਨੇ ਇਸ ਦੀ ਜਾਣਕਾਰੀ ਦਿੱਤੀ ਹੈ। ਸਰਕਾਰੀ ਏਜੰਸੀ ਮੁਤਾਬਕ ਜਿਸ ਸਮੇਂ ਇਹ ਅੱਤਵਾਦੀ ਹਮਲਾ ਹੋਇਆ ਉਸ ਸਮੇਂ ਬੱਸ ਸੀਰੀਆ ਦੇ ਦੱਖਣੀ ਦੇਰ ਅਲ ਜੋਰ ਸੂਬੇ ਦੇ ਕੋਬਾਜਜੇਪ ਵਿਚ ਸੀ। ਅਧਿਕਾਰੀਆਂ ਨੇ ਦੱਸਿਆ ਕਿ ਇਸ ਇਲਾਕੇ ਵਿਚ ਇਕ ਸਮੇਂ ਇਸਲਾਮਕ ਸਟੇਟ ਦੇ ਅੱਤਵਾਦੀਆਂ ਦਾ ਕੰਟਰੋਲ ਸੀ। ਇਲਾਕੇ ਤੋਂ ਭੱਜਣ ਦੇ ਬਾਵਜੂਦ ਅੱਤਵਾਦੀ ਇੱਥੇ ਕਿਰਿਆਸ਼ੀਲ ਰਹਿੰਦੇ ਹਨ। 

ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਅੰਬੈਸਡਰ ਮਿਸ਼ੇਲ ਬਾਸ਼ੇਲੇਟ ਨੇ ਮਈ ਮਹੀਨੇ ਵਿਚ ਚਿੰਤਾ ਜਤਾਈ ਸੀ ਕਿ ਇਸਲਾਮਕ ਸਟੇਟ ਸਣੇ ਹਿੰਸਾ ਵਿਚ ਸ਼ਾਮਲ ਕੁਝ ਪੱਖ ਕੋਵਿਡ-19 ਮਹਾਮਾਰੀ ਦੀ ਵਰਤੋਂ ਫਿਰ ਤੋਂ ਸੰਗਠਿਤ ਹੋਮ ਅਤਾ ਆਬਾਦੀ ਨੂੰ ਨਿਸ਼ਾਨਾ ਬਣਾਉਣ ਲਈ ਕਰ ਰਹੇ ਹਨ। ਯੂ. ਐੱਨ. ਮਨੁੱਖੀ ਅਧਿਕਾਰ ਮੁਖੀ ਨੇ ਸੀਰੀਆ ਵਿਚ ਬਦਹਾਲ ਹਾਲਾਤ ਨੰ ਇਕ ਅਜਿਹੇ ਟਾਈਮ ਬੰਬ ਦੀ ਤਰ੍ਹਾਂ ਦੱਸਿਆ ਹੈ ਜਿਸ ਦੀ ਹੁਣ ਹੋਰ ਉਮੀਦ ਨਹੀਂ ਕੀਤੀ ਜਾ ਸਕੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਰਿਪੋਰਟਾਂ ਮਿਲ ਰਹੀਆਂ ਹਨ ਕਿ ਦੇਸ਼ ਨੂੰ ਵਾਰ-ਵਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 

Get the latest update about Terrorist attack, check out more about kills 28 & southern Syria

Like us on Facebook or follow us on Twitter for more updates.