NIA ਦੀ ਪੰਜਾਬ 'ਚ ਰੇਡ, ਤਲਾਸ਼ੀ ਦੌਰਾਨ ਅੱਤਵਾਦੀ ਹਰਵਿੰਦਰ ਰਿੰਦਾ ਦਾ ਸਾਥੀ ਗ੍ਰਿਫਤਾਰ

ਪੰਜਾਬ 'ਚ ਗੈਂਗਸਟਰਾਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ 'ਚ ਬੈਠੇ ਹਰਵਿੰਦਰ ਸਿੰਘ ਰਿੰਦਾ ਜਿਸ ਤੇ ਪੰਜਾਬ ਸਰਕਾਰ ਦੇ ਵਲੋਂ ਉਸ ਦੇ ਅੱਤਵਾਦੀ ਹਰਕਤਾਂ ਨੂੰ ਦੇਖਦਿਆਂ ਹੋਈ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਉਸ ਦੇ ਨਾਲ ਜੁੜੇ ਇਕ ਸਾਥੀ ਨੂੰ ਐਨਆਈਏ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ...

ਪੰਜਾਬ 'ਚ ਗੈਂਗਸਟਰਾਂ ਨਾਲ ਜੁੜੀ ਇਕ ਵੱਡੀ ਖਬਰ ਸਾਹਮਣੇ ਆਈ ਹੈ। ਪਾਕਿਸਤਾਨ 'ਚ ਬੈਠੇ ਹਰਵਿੰਦਰ ਸਿੰਘ ਰਿੰਦਾ ਜਿਸ ਤੇ ਪੰਜਾਬ ਸਰਕਾਰ ਦੇ ਵਲੋਂ ਉਸ ਦੇ ਅੱਤਵਾਦੀ ਹਰਕਤਾਂ ਨੂੰ ਦੇਖਦਿਆਂ ਹੋਈ ਰੈੱਡ ਅਲਰਟ ਜਾਰੀ ਕੀਤਾ ਗਿਆ ਸੀ। ਉਸ ਦੇ ਨਾਲ ਜੁੜੇ ਇਕ ਸਾਥੀ ਨੂੰ ਐਨਆਈਏ ਵਲੋਂ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸਾਥੀ ਦਾ ਨਾਮ ਗੁਰਵਿੰਦਰ ਓਫ ਬਾਬਾ ਹੈ ਜਿਸ ਨੂੰ ਐੱਨਆਈਏ ਨੇ ਗੁਰਦਸਪੂਰ ਤੋਂ ਗ੍ਰਿਫਤਾਰ ਕੀਤਾ ਹੈ।  
ਦਸ ਦਈਏ ਕਿ NIA ਨੇ ਪਿਛਲੇ ਮਹੀਨੇ ਹਰਿਆਣਾ ਦੇ ਕਰਨਾਲ ਵਿੱਚ ਆਈਈਡੀ ਜ਼ਬਤ ਕਰਨ ਦੇ ਇੱਕ ਮਾਮਲੇ ਵਿੱਚ ਪੰਜਾਬ ਦੇ ਲੁਧਿਆਣਾ, ਫਿਰੋਜ਼ਪੁਰ ਅਤੇ ਗੁਰਦਾਸਪੁਰ ਸਮੇਤ  ਸੱਤ ਥਾਵਾਂ 'ਤੇ ਛਾਪੇਮਾਰੀ ਕੀਤੀ ਸੀ। NIA ਨੇ ਗੁਰਦਾਸਪੁਰ 'ਚ ਤਲਾਸ਼ੀ ਦੌਰਾਨ ਗੁਰਵਿੰਦਰ ਓਫ ਬਾਬਾ ਨਾਮ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ, ਜਿਸ ਦਾ ਸੰਬੰਧ ਪਾਕਿਸਤਾਨ 'ਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਨਾਲ ਹੈ। NIA ਨੇ ਤਲਾਸ਼ੀ ਦੌਰਾਨ ਸੰਪਤੀਆਂ ਦੇ ਨਾਲ-ਨਾਲ ਡਿਜੀਟਲ ਉਪਕਰਨ, ਵਿੱਤੀ ਲੈਣ-ਦੇਣ ਅਤੇ ਹੋਰ ਅਪਰਾਧਕ ਸਮੱਗਰੀ ਵੀ ਬਰਾਮਦ ਕੀਤੀ ਹੈ।


ਐਨਆਈਏ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਬੱਬਰ ਖਾਲਸਾ ਇੰਟਰਨੈਸ਼ਨਲ (ਬੀ.ਕੇ.ਆਈ.) ਦੇ ਪਾਕਿਸਤਾਨ ਸਥਿਤ ਸੰਚਾਲਕ ਹਰਵਿੰਦਰ ਸਿੰਘ ਰਿੰਦਾ ਨੇ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪਾਕਿਸਤਾਨ ਦੀ ਖੁਫੀਆ ਏਜੰਸੀ ਦੇ ਇਸ਼ਾਰੇ 'ਤੇ ਵਿਸਫੋਟਕ, ਹਥਿਆਰ ਅਤੇ ਗੋਲਾ ਬਾਰੂਦ ਦੀ ਸਪਲਾਈ ਕੀਤੀ ਸੀ।

Get the latest update about GURWINDER BABA ARRESTED, check out more about NIA RAID IN PUNJAB, NIA NEWS, HARVINDER SINGH RINDA & PUNJAB NEWS

Like us on Facebook or follow us on Twitter for more updates.