ਇਸ਼ਕ 'ਚ ਦਿਲ ਹਾਰ ਗਿਆ ਥਾਈਲੈਂਡ ਦਾ ਰਾਜਾ, ਚੁੱਕਿਆ ਅਜਿਹਾ ਹੈਰਾਨੀਜਨਕ ਕਦਮ ਜਿਸ ਦੀ ਹਰ ਪਾਸੇ ਹੋ ਰਹੀ ਚਰਚਾ

ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੇ ਇਸ਼ਕ 'ਚ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇਕ ਮਹਿਲਾ ਸੁਰੱਖਿਆ ਕਰਮਚਾਰੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੀ ਹਾਂ ਇਸ਼ਕ 'ਚ...

ਬੈਂਕਾਕ— ਥਾਈਲੈਂਡ ਦੇ ਰਾਜਾ ਮਹਾ ਵਜੀਰਾਲੋਂਗਕੋਰਨ ਨੇ ਇਸ਼ਕ 'ਚ ਹੈਰਾਨ ਕਰਨ ਵਾਲਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਇਕ ਮਹਿਲਾ ਸੁਰੱਖਿਆ ਕਰਮਚਾਰੀ ਨਾਲ ਵਿਆਹ ਕੀਤਾ ਹੈ। ਉਨ੍ਹਾਂ ਦੇ ਇਸ ਕਦਮ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਜੀ ਹਾਂ ਇਸ਼ਕ 'ਚ ਡੁੱਬੇ ਰਾਜਾ ਵਾਜੀਰਾਲੋਂਗਕੋਨ ਨੇ ਆਪਣੀ ਨਿੱਜੀ ਸੁਰੱਖਿਆ ਗਾਰਡ ਦੀ ਡਿਪਟੀ ਕਮਾਂਡਰ ਨਾਲ ਵਿਆਹ ਕੀਤਾ ਹੈ। ਇਸ ਬਾਰੇ ਬੁੱਧਵਾਰ ਨੂੰ ਰਾਜ ਘਰਾਣੇ ਵੱਲੋਂ ਆਫੀਸ਼ੀਅਲ ਐਲਾਨ ਕੀਤਾ ਗਿਆ ਹੈ। ਵਿਆਹ ਤੋਂ ਬਾਅਦ ਪਤਨੀ ਸੁਥਿਦਾ ਨੂੰ ਰਾਣੀ ਦਾ ਅਹੁਦਾ ਦਿੱਤਾ ਗਿਆ ਹੈ। ਰਾਜਾ ਵਾਜੀਰਾਲੋਂਗਕੋਰਨ ਨੂੰ ਲਿਟਲ ਕਿੰਗ ਰਾਮਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ।

ਮਸੂਦ ਅਜ਼ਹਰ 'ਤੇ ਲੱਗੀ ਪਾਬੰਦੀ ਨੂੰ ਜਲਦ ਹੀ ਕੀਤਾ ਜਾਵੇਗਾ ਲਾਗੂ : ਪਾਕਿ

ਦੋਵਾਂ ਨੇ ਵਿਆਹ ਬ੍ਰਾਹਮਣ ਤੇ ਬੋਧ ਧਰਮ ਦੀਆਂ ਰੀਤੀ-ਰਿਵਾਜਾਂ ਮੁਤਾਬਕ ਕਰਵਾਇਆ ਹੈ। ਸਾਲ 2014 'ਚ ਸੁਥਿਦਾ ਨੂੰ ਬੌਡੀਗਾਰਡ ਯੁਨਿਟ ਦੀ ਡਿਪਟੀ ਕਮਾਂਡਰ ਵਜੋਂ ਨਿਯੁਕਤ ਕੀਤਾ ਗਿਆ ਸੀ, ਜੋ ਪਹਿਲਾਂ ਏਅਰਵੇ 'ਚ ਫਲਾਈਟ ਅਟੇਂਡੈਂਟ ਸੀ। ਰਾਜਾ ਵਾਜੀਰਾਲੋਂਗਕੋਰਨ ਵੀ ਇਸ ਤੋਂ ਪਹਿਲਾਂ ਤਿੰਨ ਵਿਆਹ ਕਰ ਚੁੱਕੇ ਹਨ। ਜਾਣਕਾਰੀ ਮੁਤਾਬਕ ਉਹ ਆਪਣੀਆਂ ਸਾਰੀਆਂ ਪਤਨੀਆਂ ਨੂੰ ਤਲਾਕ ਦੇ ਚੁੱਕੇ ਹਨ। ਇਹ ਰਾਜਾ ਦਾ ਚੌਥਾ ਵਿਆਹ ਹੈ।

Get the latest update about Thailand King Maha Vajiralongkorn, check out more about International News, Trending News, Suthida Tidjai & Thailand News

Like us on Facebook or follow us on Twitter for more updates.