ਨਿਊਜ਼ੀਲੈਂਡ ਤੋਂ ਬਾਅਦ ਥਾਈਲੈਂਡ 'ਚ ਲਾਈਵ ਹੋ ਕੇ ਕੀਤੀ ਗਈ ਅੰਨ੍ਹੇਵਾਹ ਫਾਈਰਿੰਗ, ਵੀਡੀਓ ਨੇ ਫੈਲਾਈ ਦਹਿਸ਼ਤ

ਥਾਈਲੈਂਡ 'ਚ ਸ਼ਾਨੀਵਾਰ ਨੂੰ ਇਕ ਸਿਪਾਹੀ ਨੇ ਆਮ ਲੋਕਾਂ 'ਤੇ ਅੰਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਗੋਲੀਬਾਰੀ ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਬੱਲਾਂ ਨੇ ਬੰਦੂਕਧਾਰੀ...

ਥਾਈਲੈਂਡ— ਥਾਈਲੈਂਡ 'ਚ ਸ਼ਾਨੀਵਾਰ ਨੂੰ ਇਕ ਸਿਪਾਹੀ ਨੇ ਆਮ ਲੋਕਾਂ 'ਤੇ ਅੰਨ੍ਹੇਵਾਹ ਫਾਈਰਿੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ 'ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ ਅਤੇ ਕਈਆਂ ਦੇ ਜ਼ਖਮੀ ਹੋਣ ਦੀ ਖ਼ਬਰ ਹੈ। ਇਸ ਗੋਲੀਬਾਰੀ ਤੇ ਕਾਰਵਾਈ ਕਰਦੇ ਹੋਏ ਸੁਰੱਖਿਆ ਬੱਲਾਂ ਨੇ ਬੰਦੂਕਧਾਰੀ ਨੂੰ ਇਕ ਸ਼ੌਪਿੰਗ ਮਾਲ 'ਚ ਗੋਲੀ ਮਾਰ ਕੇ ਢੇਰ ਕਰ ਦਿੱਤਾ। ਅਧਿਕਾਰੀਆਂ ਮੁਤਾਬਕ ਮੁਲਜ਼ਮ ਵਿੱਤੀ ਵਿਵਾਦ ਕਾਰਨ ਗੁੱਸੇ 'ਚ ਸੀ। ਉਸ ਨੇ ਪਹਿਲਾਂ ਦੋ ਵਿਅਕਤੀਆਂ ਨੂੰ ਗੋਲੀ ਮਾਰੀ ਅਤੇ ਫਿਰ ਇਕ ਬਹੁਤ ਹੀ ਵਿਅਸਤ ਸ਼ੌਪਿੰਗ ਮਾਲ ਵੱਲ ਚਲਾ ਗਿਆ। ਜਿੱਥੇ ਦਹਸ਼ਿਤ ਦਾ ਮਾਹੌਲ ਪੈਦਾ ਹੋ ਗਿਆ ਅਤੇ ਕਈ ਦੁਕਾਨਦਾਰ ਓਥੋਂ ਭੱਜ ਗਏ। ਪੁਲਸ ਦੁਆਰਾ ਸੈਂਕੜੇ ਲੋਕਾਂ ਨੂੰ ਛੋਟੀਆਂ ਟੁੱਕੜੀਆਂ 'ਚ ਮਾਲ ਤੋਂ ਬਾਹਰ ਕੱਢਿਆ ਗਿਆ ਜਦੋਂ ਉਹ ਬੰਦੂਕਧਾਰੀ ਦੀ ਭਾਲ ਕਰ ਰਹੇ ਸਨ।

ਨਿਊਜ਼ੀਲੈਂਡ : 2 ਮਸਜਿਦਾਂ 'ਚ ਅੱਤਵਾਦੀ ਹਮਲੇ 'ਚ 49 ਲੋਕਾਂ ਦੀ ਮੌਤ ਸਮੇਤ 9 ਭਾਰਤੀ ਲਾਪਤਾ, ਹਮਲਾਵਰ ਨੇ ਲਾਈਵ ਕਰਕੇ ਬਿਆਨ ਕੀਤੀ ਘਟਨਾ 

ਥਾਈਲੈਂਡ ਦੇ ਰੱਖਿਆ ਮੰਤਰਾਲੇ ਦੇ ਇਕ ਬੁਲਾਰੇ ਮੁਤਾਬਕ ਇਸ ਹਮਲੇ ਪਿਛੇ ਸਾਰਜੈਂਟ ਮੇਜਰ ਜਕਰਾਪਾਂਥ ਥੋਮਮਾ ਇਕ ਜੂਨੀਅਰ ਆਰਮੀ ਅਫਸਰ ਸੀ। ਅੱਧੀ ਰਾਤ ਤੋਂ ਥੋੜ੍ਹੀ ਦੇਰ ਪਹਿਲਾਂ, ਪੁਲਸ ਨੇ ਘੋਸ਼ਣਾ ਕੀਤੀ ਕਿ ਉਨ੍ਹਾਂ ਨੇ ਸ਼ੌਪਿੰਗ ਮਾਲ ਦੇ ਇੱਕ ਹਿੱਸੇ ਨੂੰ ਸੁਰੱਖਿਅਤ ਕਰ ਲਿਆ ਹੈ ਪਰ ਹਾਲੇ ਵੀ ਬੰਦੂਕਧਾਰੀ ਦੀ ਭਾਲ ਕਰ ਰਹੇ ਹਨ। ਤਕਰੀਬਨ 16 ਘੰਟਿਆਂ ਬਾਅਦ, ਅਧਿਕਾਰੀਆਂ ਨੇ ਮਾਲ ਦੇ ਬਾਹਰ ਇਕ ਪ੍ਰੈੱਸ ਕਾਨਫਰੰਸ ਕੀਤੀ, ਜਿਸ 'ਚ ਇਹ ਦੱਸਿਆ ਗਿਆ ਕਿ ਬੰਦੂਕਧਾਰੀ ਨੂੰ ਜਾਨੋਂ ਮਾਰ ਦਿੱਤਾ ਗਿਆ ਹੈ। ਇਸ ਗੋਲੀਬਾਰੀ ਅਤੇ ਖੂਨੀ ਹਮਲੇ ਦੀ ਵੀਡੀਓ ਬੰਦੂਕਧਾਰੀ ਨੇ ਫੇਸਬੁੱਕ 'ਤੇ ਵੀ ਸ਼ੇਅਰ ਕੀਤਾ।

ਸ਼੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ, ਹੁਣ ਬਿਨ੍ਹਾਂ ਪਾਸਪੋਰਟ ਦੇ ਕਰ ਸਕੋਗੇ ਦਰਸ਼ਨ!!

ਇੱਥੇ ਦੱਸ ਦੇਈਏ ਕਿ ਇਹ ਕੋਈ ਪਹਿਲਾ ਕੇਸ ਨਹੀਂ ਹੈ। ਇਸ ਤੋਂ ਪਹਿਲਾਂ ਵੀ ਨਿਊਜ਼ੀਲੈਂਡ 'ਚ ਅਜਿਹਾ ਹੀ ਇਕ ਕੇਸ ਦੇਖਣ ਨੂੰ ਮਿਲਿਆ ਸੀ। ਜਾਣਕਾਰੀ ਮੁਤਾਬਕ ਕਈ ਦਿਨ ਪਹਿਲਾਂ ਨਿਊਜ਼ੀਲੈਂਡ ਦੇ ਕ੍ਰਾਈਸਟਚਰਚ ਦੀ ਅਲ-ਨੂਰ ਅਤੇ ਲਿਨਵੁੱਡ ਮਸਜਿਦ 'ਚ ਸ਼ੁੱਕਰਵਾਰ ਨੂੰ ਗੋਲੀਬਾਰੀ ਹੋਈ ਸੀ। ਇਹ ਹਮਲਾ ਦੁਪਹਿਰ ਦੀ ਨਮਾਜ਼ ਤੋਂ ਬਾਅਦ ਕੀਤਾ ਗਿਆ ਸੀ। ਲਾਈਵ ਹੋ ਕੇ ਕੀਤੇ ਇਸ ਹਮਲੇ 'ਚ 49 ਲੋਕਾਂ ਦੀ ਮੌਤ ਹੋਈ ਸੀ ਅਤੇ 50 ਤੋਂ ਵੱਧ ਜ਼ਖਮੀ ਹੋਏ ਸਨ। ਉਸ ਸਮੇਂ  ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਹਮਲੇ ਨੂੰ ਅੱਤਵਾਦੀ ਹਮਲਾ ਕਰਾਰ ਦਿੱਤਾ ਹੈ। ਇਸ ਹਮਲੇ ਤੋਂ ਬਾਅਦ ਹੁਣ ਥਾਈਲੈਂਡ ਫਾਈਰਿੰਗ ਕੇਸ ਨੇ ਇਕ ਵਾਰ ਫਿਰ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣਾ ਦਿੱਤਾ ਹੈ।

'ਕੋਰੋਨਾਵਾਇਰਸ' ਨੂੰ ਰੋਕਣ ਲਈ 20 ਹਜ਼ਾਰ ਮਰੀਜ਼ਾਂ ਨੂੰ ਮਾਰਨ ਦੀ ਹੋ ਰਹੀ ਤਿਆਰੀ, ਜਾਣੋ ਪੂਰਾ ਮਾਮਲਾ!!

#กราดยิงโคราช No more additional casualties pls. Praying for ur safety Thailand. pic.twitter.com/QhfcSI9SdH

— glada 🐥 7 for 7 (@glaaadiisharp) February 8, 2020

Get the latest update about , check out more about News In Punjabi, Thailand News, Thailand Shooting & Thailand Firing Case

Like us on Facebook or follow us on Twitter for more updates.