True Scoop Special : ਅਕਾਲੀ ਦਲ ਛੱਡੇਗਾ NDA, ਸਮਰਥਨ ਵੀ ਲੈ ਸਕਦੈ ਵਾਪਸ

ਹਰਸਿਮਰਤ ਕੌਰ ਬਾਦਲ ਦੇ ਖੇਤੀਬਾੜੀ ਆਰਡੀਨੈਂਸ ਮੁੱਦੇ 'ਤੇ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਜਲਦ ਹੀ ਐੱਨ.ਡੀ.ਏ ਨੂੰ ਛੱਡ...

ਜਲੰਧਰ— ਹਰਸਿਮਰਤ ਕੌਰ ਬਾਦਲ ਦੇ ਖੇਤੀਬਾੜੀ ਆਰਡੀਨੈਂਸ ਮੁੱਦੇ 'ਤੇ ਕੇਂਦਰ ਦੀ ਵਜ਼ੀਰੀ ਤੋਂ ਅਸਤੀਫਾ ਦੇਣ ਤੋਂ ਬਾਅਦ ਅਕਾਲੀ ਦਲ ਜਲਦ ਹੀ ਐੱਨ.ਡੀ.ਏ ਨੂੰ ਛੱਡ ਸਕਦਾ ਹੈ। ਸਿਆਸੀ ਮਾਹਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਆਉਣ ਵਾਲੇ ਦਿਨਾਂ 'ਚ 2 ਵੱਡੇ ਕਦਮ ਚੁੱਕਣ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਅਕਾਲੀ ਦਲ, ਐੱਨ.ਡੀ.ਏ ਨੂੰ ਛੱਡਣ ਦੇ ਨਾਲ-ਨਾਲ ਮੋਦੀ ਸਰਕਾਰ ਤੋਂ ਸਮਰਥਨ ਵਾਪਸ ਲੈਣ ਦਾ ਫੈਸਲਾ ਲੈ ਸਕਦੀ ਹੈ। ਅਕਾਲੀ ਦਲ ਦੇ ਸਾਹਮਣੇ ਇਸ ਸਮੇਂ ਸਭ ਤੋਂ ਵੱਡੀ ਚੁਣੌਤੀ ਆਪਣਾ ਰਿਵਾਈਤੀ ਕਿਸਾਨੀ ਵੋਟ ਬੈਂਕ ਬਚਾਉਣਾ ਹੈ। ਇਸ ਕਰਕੇ ਅਕਾਲੀ ਦਲ ਨੇ ਸੋਚੀ ਸਮਝੀ ਰਣਨੀਤੀ ਦੇ ਤਹਿਤ ਮੋਦੀ ਸਰਕਾਰ ਦੇ ਵਿਰੁੱਧ ਜ਼ੋਰਦਾਰ ਤਰੀਕੇ ਨਾਲ ਆਵਾਜ਼ ਚੁੱਕਣ ਦਾ ਫੈਸਲਾ ਕੀਤਾ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਸਾਰੀ ਰਾਜਨਿਤੀ ਦੇ ਪਿੱਛੇ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਇੰਦਰ ਕੁਮਾਰ ਗੁਜਰਾਲ ਦੇ ਪੁੱਤਰ ਅਤੇ ਰਾਜ ਸਭਾ ਮੈਂਬਰ ਨਰੇਸ਼ ਗੁਜਰਾਲ ਦਾ ਹੱਥ ਮੰਨਿਆ ਜਾ ਰਿਹਾ ਹੈ। ਉਹੀ ਦਿੱਲੀ 'ਚ ਰਹਿ ਕੇ ਅਕਾਲੀ ਦਲ ਦੀ ਸਿਆਸਤ ਨੂੰ ਸੰਭਾਲ ਰਹੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਅਕਾਲੀ ਦਲ ਕਾਫੀ ਸਮੇਂ ਤੋਂ ਨਾਰਾਜ਼ ਚੱਲ ਰਹੇ ਹਨ ਕਿਉਂਕਿ ਉਨ੍ਹਾਂ ਦੀ ਮੋਦੀ ਸਰਕਾਰ 'ਚ ਜ਼ਿਆਦਾ ਪੁੱਛਗਿਛ ਨਹੀਂ ਹੋ ਰਹੀ।

ਹਰਸਿਮਰਤ ਕੌਰ ਬਾਦਲ ਕੇਂਦਰ ਦੀ ਵਜ਼ੀਰੀ ਤੋਂ ਦੇ ਸਕਦੀ ਹੈ ਅਸਤੀਫਾ

ਇਸ ਦੇ ਨਾਲ-ਨਾਲ ਭਾਜਪਾ ਦੇ ਕੁਝ ਵੱਡੇ ਆਗੂ ਅਕਾਲੀ ਦਲ ਤੋਂ ਬਾਗੀ ਹੋ ਕੇ ਆਪਣਾ ਅਕਾਲੀ ਦਲ ਬਣਾਉਣ ਵਾਲੇ ਸੁਖਦੇਵ ਸਿੰਘ ਢਿੰਡਸਾ ਨੂੰ ਵੀ ਸਹਿਯੋਗ ਦੇ ਰਹੇ ਹਨ। ਸੂਤਰਾਂ ਦਾ ਕਹਿਣਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੋਦੀ ਨੂੰ ਮਿਲਣ ਦੀ ਵੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਨੂੰ ਮਿਲਣ ਦਾ ਮੌਕਾ ਨਹੀਂ ਮਿਲਿਆ। ਹਾਲਾਂਕਿ ਭਾਜਪਾ ਦੇ ਅੰਦਰ ਵੀ ਇਕ ਵੱਡਾ ਖੇਮਾ (ਗਰੁੱਪ) ਅਕਾਲੀ ਦਲ ਤੋਂ ਵਧੇਰੇ ਖੁਸ਼ ਨਹੀਂ ਮੰਨਿਆ ਜਾ ਰਿਹਾ। ਇਹੀ ਇਕ ਵੱਡਾ ਕਾਰਨ ਹੈ ਕਿ ਮੋਦੀ-ਸ਼ਾਹ ਦੀ ਜੋੜੀ ਹੁਣ ਅਕਾਲੀ ਦਲ ਨੂੰ ਵਧੇਰੇ ਮਹੱਤਵ ਨਹੀਂ ਦਿੰਦੀ। 2017 ਦੀਆਂ ਵਿਧਾਨ ਸਭਾ ਚੋਣਾਂ 'ਚ ਵੀ ਭਾਜਪਾ ਦਾ ਇਕ ਵੱਡਾ ਖੇਮਾ  ਚਾਹੁੰਦਾ ਸੀ ਕਿ ਅਕਾਲੀ ਦਲ ਨਾਲ ਸੰਬੰਧ ਤੋੜ ਦਿੱਤੇ ਜਾਣ ਪਰ ਉਸ ਸਮੇਂ ਭਾਜਪਾ ਦੇ ਮਰਹੂਮ ਆਗੂ ਅਰੁÎਣ ਜੇਤਲੀ ਦੇ ਕਹਿਣ 'ਤੇ ਭਾਜਪਾ ਨੇ ਆਪਣਾ ਗਠਜੋੜ ਅਕਾਲੀ ਦਲ ਨਾਲ ਜਾਰੀ ਰੱਖਿਆ ਸੀ। ਹੁਣ ਇਹ ਕੜੀ ਟੁੱਟ ਚੁੱਕੀ ਹੈ।

ਬੱਬੂ ਮਾਨ ਦੇ ਇਸ ਕਰੀਬੀ ਦੀ ਹੋਈ ਮੌਤ, ਟੁੱਟਿਆ ਦੁੱਖਾਂ ਦਾ ਪਹਾੜ

ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਪਾਰਟ-2 ਸ਼ੁਰੂ ਹੋਣ ਤੋਂ ਬਾਅਦ ਭਾਜਪਾ ਦੀਆਂ 2 ਵੱਡੀਆਂ ਪਾਰਟੀਆਂ ਅਕਾਲੀ ਦਲ ਅਤੇ ਸ਼ਿਵਸੇਨਾ, ਭਾਜਪਾ ਦਾ ਸਾਥ ਛੱਡ ਚੁੱਕੀਆਂ ਹਨ। ਆਉਣ ਵਾਲੇ ਦਿਨਾਂ 'ਚ ਅਕਾਲੀ ਦਲ ਪੰਜਾਬ 'ਚ ਮੋਦੀ ਸਰਕਾਰ ਵਿਰੁੱਧ ਖੁੱਲ੍ਹ ਕੇ ਸੜਕਾ 'ਤੇ ਆਵੇਗਾ ਅਤੇ ਇਸ ਵੀ ਸੰਭਾਵਨਾ ਵੀ ਹੈ ਕਿ ਅਕਾਲੀ ਦਲ ਜਨਤਕ ਤੌਰ 'ਚ ਮੋਦੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਪ੍ਰਦਰਸ਼ਨ ਕਰਨ ਅਤੇ ਧਰਨੇ ਦੇਣ। ਜੇਕਰ ਅਜਿਹਾ ਹੁੰਦਾ ਹੈ ਤਾਂ ਇਸ ਗਠਜੋੜ 'ਚ ਹੋਰ ਤਣਾਅ ਪੈਦਾ ਹੋਵੇਗਾ, ਜਿਸ ਦਾ ਸਿੱਧਾ ਪ੍ਰਭਾਵ 2022 ਵਿਧਾਨ ਸਭਾ ਚੋਣਾਂ 'ਤੋ ਪਵੇਗਾ। ਅਕਾਲੀ ਦਲ ਅਤੇ ਭਾਜਪਾ ਦੋਵੇਂ ਵੱਖਰੇ ਹੋ ਕੇ ਆਪਣੇ-ਆਪਣੇ ਦਮ 'ਤੇ ਇਹ ਚੋਣਾਂ ਲੜਣ। ਸੂਤਰਾਂ ਮੁਤਾਬਕ ਭਾਜਪਾ 'ਚ ਕੱਲ੍ਹ ਦੀ ਘਟਨਾ ਤੋਂ ਬਾਅਦ 2022 ਦੀਆਂ ਚੋਣਾਂ ਆਪਣੇ ਦਮ 'ਤੇ ਲੜਣ ਦੀ ਯੋਜਨਾ ਬਣਾ ਰਹੀ ਹੈ।

ਵੱਡੇ ਬਾਦਲ ਦੀ ਕੋਠੀ ਦੇ ਬਾਹਰ ਕਿਸਾਨ ਨੇ ਖ਼ੌਫਨਾਕ ਕਦਮ ਚੁੱਕਦਿਆਂ ਖਾਧਾ ਜ਼ਹਿਰ

Get the latest update about NDA, check out more about Harsimrat Kaur Badal, True Scoop Special, True Scoop News & Resign

Like us on Facebook or follow us on Twitter for more updates.