ਨੇਪਾਲ ਦੀ ਕਾਠਮਾਂਡੂ ਘਾਟੀ 'ਚ ਪਾਣੀ ਪੁਰੀ 'ਤੇ ਲਗੀ ਪਾਬੰਦੀ, ਜਾਣੋ ਕੀ ਹੈ ਵਜ੍ਹਾ

ਨੇਪਾਲ ਦੀ ਕਾਠਮੰਡੂ ਘਾਟੀ ਦੇ ਵਿੱਚ ਪਾਣੀ ਪੁਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਦਾ ਮੁੱਖ ਕਾਰਨ ਲਲਿਤਪੁਰ ਮੈਟਰੋਪੋਲੀਟਨ ਸਿਟੀਘਾਟੀ 'ਚ ਹੈਜ਼ੇ ਦੇ ਮਾਮਲੇ ਸਾਹਮਣੇ ਆਉਣ ਹੈ ...

ਨੇਪਾਲ ਦੀ ਕਾਠਮਾਂਡੂ ਘਾਟੀ ਦੇ ਵਿੱਚ ਪਾਣੀ ਪੁਰੀ 'ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਜਿਸ ਦਾ ਮੁੱਖ ਕਾਰਨ ਲਲਿਤਪੁਰ ਮੈਟਰੋਪੋਲੀਟਨ ਸਿਟੀ ਕਾਠਮਾਂਡੂ ਘਾਟੀ 'ਚ ਹੈਜ਼ੇ ਦੇ ਮਾਮਲੇ ਸਾਹਮਣੇ ਆਉਣ ਹੈ। ਜਾਣਕਾਰੀ ਮੁਤਾਬਿਕ ਇਲਾਕੇ 'ਚ ਹੈਜਾ ਦੇ 12 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਦਰਅਸਲ, ਪਾਣੀਪੁਰੀ ਲਈ ਵਰਤੇ ਜਾਣ ਵਾਲੇ ਪਾਣੀ ਵਿੱਚ ਬੈਕਟੀਰੀਆ ਪਾਏ ਜਾਣ ਕਾਰਨ ਸਥਾਨਕ ਪ੍ਰਸ਼ਾਸਨ ਨੂੰ ਇਹ ਕਦਮ ਚੁੱਕਣਾ ਪਿਆ ਸੀ।

ਜਾਣਕਾਰੀ ਦੇਂਦਿਆਂ ਸਿਟੀ ਪੁਲਿਸ ਮੁਖੀ ਸੀਤਾਰਾਮ ਹਚੇਥੂ ਨੇ ਕਿਹਾ ਕਿ ਘਾਟੀ ਵਿੱਚ ਹੈਜ਼ਾ ਫੈਲਣ ਦਾ ਖ਼ਤਰਾ ਵੱਧ ਗਿਆ ਹੈ। ਇਸ ਦੇ ਮੱਦੇਨਜ਼ਰ ਭੀੜ-ਭੜੱਕੇ ਵਾਲੇ ਇਲਾਕਿਆਂ 'ਚ ਪਾਣੀਪੁਰੀ ਦੀ ਵਿਕਰੀ 'ਤੇ ਰੋਕ ਲਗਾਉਣ ਦੀ ਤਿਆਰੀ ਕਰ ਲਈ ਗਈ ਹੈ। ਸਿਹਤ ਮੰਤਰਾਲੇ ਮੁਤਾਬਕ ਹਾਲ ਹੀ ਵਿੱਚ 7 ​​ਨਵੇਂ ਮਰੀਜ਼ ਸਾਹਮਣੇ ਆਉਣ ਤੋਂ ਬਾਅਦ ਘਾਟੀ ਵਿੱਚ ਹੈਜ਼ੇ ਦੇ ਮਰੀਜ਼ਾਂ ਦੀ ਗਿਣਤੀ 12 ਤੱਕ ਪਹੁੰਚ ਗਈ ਹੈ। ਸਿਹਤ ਮੰਤਰਾਲੇ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਨ੍ਹਾਂ ਨੂੰ ਹੈਜ਼ੇ ਦਾ ਕੋਈ ਲੱਛਣ ਦਿਖਾਈ ਦਿੰਦਾ ਹੈ ਤਾਂ ਉਹ ਤੁਰੰਤ ਆਪਣੇ ਨਜ਼ਦੀਕੀ ਹਸਪਤਾਲ ਵਿੱਚ ਪਹੁੰਚਣ।


ਹੈਜ਼ਾ ਦੀ ਬਿਮਾਰੀ ਮਈ ਅਤੇ ਸਤੰਬਰ ਦੇ ਵਿਚਕਾਰ ਵਧੇਰੇ ਪ੍ਰਚਲਿਤ ਹੁੰਦੀ ਹੈ, ਇਸ ਤੋਂ ਇਲਾਵਾ ਬਰਸਾਤ ਦੇ ਮੌਸਮ ਵਿੱਚ ਬਾਸੀ ਭੋਜਨ ਖਾਣ ਅਤੇ ਦੂਸ਼ਿਤ ਪਾਣੀ ਪੀਣ ਨਾਲ ਵੀ ਹੈਜ਼ਾ ਹੋ ਜਾਂਦਾ ਹੈ। ਹੈਜ਼ਾ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਭੋਜਨ ਅਤੇ ਪਾਣੀ ਹੈ। ਇਹ ਗੰਦੇ ਹੱਥਾਂ ਅਤੇ ਨਹੁੰਆਂ ਰਾਹੀਂ ਵੀ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਜਾ ਸਕਦਾ ਹੈ। ਇਸ ਕਾਰਨ ਗੰਭੀਰ ਦਸਤ ਦੀ ਸਮੱਸਿਆ ਹੋ ਜਾਂਦੀ ਹੈ, ਜਿਸ ਨਾਲ ਡੀਹਾਈਡ੍ਰੇਸ਼ਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ ਅਤੇ ਜੇਕਰ ਸਮੇਂ ਸਿਰ ਇਲਾਜ ਨਾ ਕੀਤਾ ਜਾਵੇ ਤਾਂ ਇਹ ਕੁਝ ਘੰਟਿਆਂ ਵਿੱਚ ਮੌਤ ਦਾ ਕਾਰਨ ਵੀ ਬਣ ਸਕਦਾ ਹੈ। 

Get the latest update about PANIPURI BAN IN KATHMANDU, check out more about , KATHMANDU & NEPAL

Like us on Facebook or follow us on Twitter for more updates.