ਕਿਸ਼ਤੀ ਦੇ ਨਜ਼ਦੀਕ ਆਇਆ 17 ਫੁੱਟ ਦਾ Anaconda, ਸ਼ਖਸ ਨੇ ਫੜ੍ਹ ਲਈ ਪੂਛ ਅਤੇ ਫਿਰ...

ਇਕ ਵੀਡੀਓ ਇਨੀਂ-ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੁਝ ਲੋਕ ਇਕ ਵੱਡੇ ਜਿਹੇ ਐਨਾਕੋਂਡਾ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ...

ਨਵੀਂ ਦਿੱਲੀ— ਇਕ ਵੀਡੀਓ ਇਨੀਂ-ਦਿਨੀਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਕੁਝ ਲੋਕ ਇਕ ਵੱਡੇ ਜਿਹੇ ਐਨਾਕੋਂਡਾ ਨੂੰ ਖਿੱਚਣ ਦੀ ਕੋਸ਼ਿਸ਼ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਉਂਝ ਤਾਂ ਇਹ ਵੀਡੀਓ ਸਾਲ 2014 ਦੀ ਹੈ ਪਰ ਇਸ ਨੂੰ ਇਕ ਵਾਰ ਫਿਰ ਤੋਂ  @menlivesless (ਮੇਨ ਲਾਈਵ ਲੇਸ) ਟਵਿਟਰ ਹੈਂਡਲ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਇਹ ਸੋਸ਼ਲ ਮੀਡੀਆ 'ਤੇ ਕਾਫੀ ਤੇਜ਼ੀ ਵਾਇਰਲ ਹੋ ਰਹੀ ਹੈ। ਇਹ ਘਟਨਾ ਬ੍ਰਾਜ਼ੀਲ ਦੀ ਹੈ, ਜਿਸ 'ਚ ਨਦੀਂ 'ਚ ਇਕ ਕਿਸ਼ਤੀ 'ਤੇ ਤਿੰਨ ਲੋਕ ਬੈਠੇ ਹਨ ਅਤੇ ਉਸ 'ਚੋਂ ਇਕ ਆਦਮੀ ਵੱਡੇ ਜਿਹੇ ਐਨਾਕੋਂਡਾ ਦੇ ਪੂਛ ਨੂੰ ਫੜ੍ਹ ਕੇ ਉਸ ਨੂੰ ਪਾਣੀ 'ਚੋਂ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਇਸ ਵੀਡੀਓ 'ਚ ਜੋ ਐਨਾਕੋਂਡਾ ਦਿਖਾਈ ਦੇ ਰਿਹਾ ਹੈ, ਉਸ ਦੀ ਉਚਾਈ ਲਗਭਗ 17 ਫੁੱਟ ਉੱਚੀ ਹੈ।


ਜ਼ਿਕਰਯੋਗ ਹੈ ਕਿ ਐਨਾਕੋਂਡਾ ਸਾਊਥ ਅਮਰੀਕਾ 'ਚ ਪਾਏ ਜਾਣ ਵਾਲੇ ਵੱਡੇ ਸੱਪਾਂ ਦਾ ਇਕ ਸਮੂਹ ਹੈ। ਇਸ ਵੀਡੀਓ 'ਚ ਜੋ ਸੱਪ ਦਿਖ ਰਿਹਾ ਹੈ ਉਹ ਐਨਾਕੋਂਡਾ ਹੈ, ਜੋ ਦੁਨੀਆ ਦੇ ਸਭ ਤੋਂ ਵੱਡੇ ਸੱਪਾਂ 'ਚੋਂ ਇਕ ਹੈ। ਇਸ ਸੱਪ ਨੂੰ ਲੈ ਕੇ ਅਕਸਰ ਇਕ ਗੱਲ੍ਹ ਕਹੀ ਜਾਂਦੀ ਹੈ ਕਿ ਇਹ ਆਪਣੇ ਸ਼ਿਕਾਰ ਨੂੰ ਮਰੋੜ ਕੇ ਮਾਰ ਦਿੰਦਾ ਹੈ।

Get the latest update about Trending News, check out more about True Scoop Punjabi, True Scoop News, Anaconda & Viral Video

Like us on Facebook or follow us on Twitter for more updates.