ਬੱਸ ਸਟੈਂਡ 'ਤੇ ਖੜ੍ਹੀਆਂ ਬੱਸਾਂ ਨੂੰ ਲੱਗੀ ਅੱਗ, ਜ਼ਿੰਦਾ ਸੜਿਆ ਅੰਦਰ ਸੁੱਤਾ ਕੰਡਕਟਰ

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬੱਸ ਸਟੈਂਡ 'ਚ ਕੱਲ ਰਾਤ ਇਕ ਭਿਅਕ ਹਾਦਸਾ ਦੇਖਣ ਨੂੰ ਮਿਲਿਆ ਜਿਥੇ ਖੜ੍ਹੀਆਂ ਬੱਸਾਂ 'ਚ ਅੱਗ ਲੱਗ ਗਈ। ਵੀਰਵਾਰ ਦੇਰ ਰਾਤ ਭਗਤਾ ਭਾਈਕਾ ਦੇ ਬੱਸ ਸਟੈਂਡ 'ਤੇ ਅੱਗ ਲੱਗ ਨਾਲ ਹਫਰਾ ਤਫਰੀ ਫੈਲ...

ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਬੱਸ ਸਟੈਂਡ 'ਚ ਕੱਲ ਰਾਤ ਇਕ ਭਿਅਕ ਹਾਦਸਾ ਦੇਖਣ ਨੂੰ ਮਿਲਿਆ ਜਿਥੇ ਖੜ੍ਹੀਆਂ ਬੱਸਾਂ 'ਚ ਅੱਗ ਲੱਗ ਗਈ। ਵੀਰਵਾਰ ਦੇਰ ਰਾਤ ਭਗਤਾ ਭਾਈਕਾ ਦੇ ਬੱਸ ਸਟੈਂਡ 'ਤੇ ਅੱਗ ਲੱਗ ਨਾਲ ਹਫਰਾ ਤਫਰੀ ਫੈਲ ਗਈ। ਅਚਾਨਕ ਲਗੀ ਇਸ ਅੱਗ ਕਾਰਨ 4 ਬੱਸਾਂ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਈਆਂ। ਇਸ 'ਚ ਇਕ ਬੱਸ ਦੇ ਅੰਦਰ ਸੁੱਤਾ ਕੰਡਕਟਰ ਵੀ ਜ਼ਿੰਦਾ ਸੜ ਗਿਆ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ ਹੈ। ਅੱਗ ਲੱਗਣ ਦੇ ਕਾਰਨਾਂ ਦਾ ਹਜੇ ਪਤਾ ਨਹੀਂ ਲੱਗ ਸਕਿਆ। ਪੁਲਿਸ ਮੌਕੇ 'ਤੇ ਪਹੁੰਚ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ।


ਇਲਾਕੇ ਦੇ ਲੋਕਾਂ ਮੁਤਾਬਕ ਪਹਿਲਾਂ ਇਕ ਬੱਸ ਨੂੰ ਅੱਗ ਲੱਗ ਗਈ। ਇਸ ਤੋਂ ਬਾਅਦ 3 ਹੋਰ ਬੱਸਾਂ ਨੂੰ ਅੱਗ ਲੱਗ ਗਈ। ਇਨ੍ਹਾਂ ਵਿੱਚ ਕੰਡਕਟਰ ਗੁਰਦੇਵ ਸਿੰਘ ਨਿਊ ਮਾਲਵਾ ਬੱਸ ਦੇ ਅੰਦਰ ਹੀ ਸੁੱਤਾ ਪਿਆ ਸੀ।ਉਹ ਜ਼ਿੰਦਾ ਸੜ ਕੇ ਮਰ ਗਿਆ। ਅੱਗ ਲੱਗਣ ਦੇ ਕਾਰਨ ਸੜ ਗਈਆਂ ਬੱਸਾਂ ਵਿੱਚ ਨਿਊ ਮਾਲਵਾ ਟਰਾਂਸਪੋਰਟ ਭੁੱਚੋ ਮੰਡੀ ਦੀਆਂ 2 ਬੱਸਾਂ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਜੀਬੀਐਸ ਅਤੇ ਜਲਾਲ ਬੱਸ ਸਰਵਿਸ ਦੀਆਂ ਦੋ ਬੱਸਾਂ ਵੀ ਸੜ ਗਈਆਂ। ਘਟਨਾ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਨੇ ਮੌਕੇ 'ਤੇ ਪਹੁੰਚ ਕੇ ਅੱਗ 'ਤੇ ਕਾਬੂ ਪਾਇਆ।

Get the latest update about CONDUCTOR BURNT ALIVE, check out more about PUNJABI NEWS, PUNJAB NEWS , BATHINDA DISTRICT & BHAGTA BHAI KA BUS STAND

Like us on Facebook or follow us on Twitter for more updates.