ਬਜਟ ਸੈਸ਼ਨ ਤੋਂ ਬਾਅਦ ਮਾਨ ਮੰਤਰੀ ਮੰਡਲ ਦਾ ਹੋ ਸਕਦਾ ਹੈ ਵਿਸਥਾਰ, ਕੀ ਕੁੰਵਰ ਵਿਜੈ ਪ੍ਰਤਾਪ ਨੂੰ ਮਿਲੇਗੀ ਜਗ੍ਹਾ

ਇਨ੍ਹਾਂ ਮੰਤਰੀ 'ਚ ਜਲੰਧਰ ਹਲਕਾ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਪਦ ਮਿਲਣ ਦੇ ਕਿਆਸ ਲਗਾਏ ਜਾ ਰਹੇ ਹਨ। ਪਰ ਨਾਲ ਹੀ ਇਕ ਹੋਰ ਖਾਸ ਨਾਮ ਸਾਬਕਾ ਆਈਜੀ ips ਕੁੰਵਰ ਵਿਜੈ ਪ੍ਰਤਾਪ ਦਾ ਵੀ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੂੰ ਇਸ ਵਾਰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ...

ਪੰਜਾਬ 'ਚ ਆਮ ਆਦਮੀ ਪਾਰਟੀ ਸੰਗਰੂਰ ਜਿਮਨੀ ਚੋਣਾਂ ਅਤੇ ਬਜਟ ਸੈਸ਼ਨ ਤੋਂ ਬਾਅਦ ਆਪਣੇ ਮੰਤਰੀ ਮੰਡਲ ਦੇ ਵਿਸਥਾਰ ਤੇ ਚਰਚਾ ਕਰ ਰਹੀ ਹੈ। ਆਪ ਪੰਜਾਬ ਮੰਤਰੀ ਮੰਡਲ 'ਚ ਚਾਰ ਤੋਂ ਪੰਜ ਮੰਤਰੀਆਂ ਨੂੰ ਸ਼ਾਮਲ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਨ੍ਹਾਂ ਮੰਤਰੀ 'ਚ ਜਲੰਧਰ ਹਲਕਾ ਤੋਂ ਵਿਧਾਇਕ ਅਮਨ ਅਰੋੜਾ ਨੂੰ ਮੰਤਰੀ ਪਦ ਮਿਲਣ ਦੇ ਕਿਆਸ ਲਗਾਏ ਜਾ ਰਹੇ ਹਨ। ਪਰ ਨਾਲ ਹੀ ਇਕ ਹੋਰ ਖਾਸ ਨਾਮ ਸਾਬਕਾ ਆਈਜੀ ips ਕੁੰਵਰ ਵਿਜੈ ਪ੍ਰਤਾਪ ਦਾ ਵੀ ਸਾਹਮਣੇ ਆ ਰਿਹਾ ਹੈ ਜਿਨ੍ਹਾਂ ਨੂੰ ਇਸ ਵਾਰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਜਾ ਸਕਦਾ ਹੈ।  

ਹਾਲਾਂਕਿ ਕੁੰਵਰ ਵਿਜੈ ਪ੍ਰਤਾਪ ਨੂੰ ਸਰਕਾਰ ਦੇ ਆਉਣ ਤੋਂ ਪਹਿਲਾਂ ਵੀ ਮੰਤਰੀ ਪਦ ਦਾ ਅਹੁਦਾ ਮਿਲਣ ਦੇ ਕਿਆਸ ਲਗਾਏ ਜਾ ਰਹੇ ਸਨ ਤੇ ਇਹ ਵੀ ਚਰਚਾ ਸੀ ਕਿ ਉਨ੍ਹਾਂ ਨੂੰ ਡਿਪਟੀ ਸੀਐੱਮ ਵੀ ਬਣਾਇਆ ਜਾ ਸਕਦਾ ਹੈ ਪਰ ਅਜਿਹਾ ਨਹੀਂ ਹੋਇਆ। ਹੁਣ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਦੇਖਿਆ ਅਤੇ ਕਾਨੂੰਨ ਵਿਵਸਥਾ ਦੇ ਹਾਲਾਤਾਂ ਨੂੰ ਦੇਖਦਿਆਂ ਇਸ ਗੱਲ ਦੀ ਉਮੀਦ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਇਸ ਏਰੀਆ ਦਾ ਤਜੁਰਬਾ ਹੈ ਇਸ ਲਈ ਵੀ ਕਾਨੂੰਨ ਵਿਵਸਥਾ ਨਾਲ ਜੁੜਿਆ ਵਿਭਾਗ ਮਿਲ ਸਕਦਾ ਹੈ।  ਹੁਣ ਮੰਤਰੀ ਮੰਡਲ ਦੇ ਵਿਸਥਾਰ ਦੀਆਂ ਖਬਰਾਂ 'ਚ ਪੰਜਾਬ ਦੇ ਲੋਕਾਂ ਅਤੇ ਪਾਰਟੀ ਦੇ ਵੱਡੇ ਚਿਹਰਿਆਂ ਦੀ ਵੀ ਮੰਗ ਹੈ ਕਿ ਕੁੰਵਰ ਵਿਜੈ ਪ੍ਰਤਾਪ ਨੂੰ ਇਸ ਵਾਰ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਜਾਵੇ। ਮੰਤਰੀ ਮੰਡਲ 'ਚ ਇਸ ਵਾਰ ਮਾਝਾ ਤੋਂ 3 ਮੰਤਰੀ ਪਦ ਭਰੇ ਜਾਣੇ ਹਨ ਤਾਂ ਕੁੰਵਰ ਵਿਜੈ ਪ੍ਰਤਾਪ ਦਾ ਵੱਡਾ ਨਾਮ ਹੋਣ ਕਰਕੇ ਉਮੀਦ ਹੈ ਕਿ ਉਨ੍ਹਾਂ ਮੰਤਰੀ 'ਚ ਉਨ੍ਹਾਂ ਦਾ ਨਾਮ ਜਰੂਰ ਸ਼ਾਮਿਲ ਹੋਵੇਗਾ।    


ਆਮ ਆਦਮੀ ਪਾਰਟੀ ਦਾ ਵਿਸਥਾਰ 23 ਜੂਨ ਨੂੰ ਸੰਗਰੂਰ ਜ਼ਿਮਨੀ ਚੋਣ ਤੋਂ ਬਾਅਦ ਅਤੇ 30 ਜੂਨ ਨੂੰ ਬਜਟ ਸੈਸ਼ਨ ਖਤਮ ਹੋਣ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ਵਿਸਥਾਰ ਹੋ ਸਕਦਾ ਹੈ।ਦਸ ਦਈਏ ਕਿ ਇਸ ਵੇਲੇ ਮੁੱਖ ਮੰਤਰੀ ਮਾਨ ਤੋਂ ਇਲਾਵਾ ਸਰਕਾਰ ਵਿੱਚ ਨੌਂ ਮੰਤਰੀ ਹਨ। ਸਾਬਕਾ ਸਿਹਤ ਮੰਤਰੀ ਡਾ: ਵਿਜੇ ਸਿੰਗਲਾ ਵੱਲੋਂ ਖ਼ਾਲੀ ਕੀਤੀ ਇੱਕ ਥਾਂ ਸਮੇਤ ਅੱਠ ਮੰਤਰੀਆਂ ਦੀਆਂ ਸੀਟਾਂ ਖਾਲੀ ਪਈਆਂ ਹਨ। ਨਵੇਂ ਚੁਣੇ  ਜਾਣ ਵਾਲੇ ਮੰਤਰੀਆਂ ਨੂੰ ਮੁੱਖ ਮੰਤਰੀ ਮਾਨ ਕੋਲ ਮੌਜੂਦ ਵਿਭਾਗਾਂ ਵਿੱਚੋਂ ਵਿਭਾਗ ਦਿੱਤੇ ਜਾਣਗੇ ਜਿਸ 'ਚ ਹੋਮ ਮਿਨਿਸਟਰੀ ਦਾ ਵਿਭਾਗ ਅਹਿਮ ਹੈ। ਮੁੱਖ ਮੰਤਰੀ ਨੇ ਸ਼ੁਰੂ ਵਿੱਚ 27 ਵਿਭਾਗਾਂ ਅਤੇ ਸਿਹਤ ਅਤੇ ਪਰਿਵਾਰ ਭਲਾਈ ਦਾ ਚਾਰਜ ਸੰਭਾਲਿਆ ਸੀ ਅਤੇ ਸਿੰਗਲਾ ਨੂੰ ਭ੍ਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਮੰਤਰੀ ਮੰਡਲ ਤੋਂ ਹਟਾਏ ਜਾਣ ਅਤੇ ਬਾਅਦ ਵਿੱਚ ਗ੍ਰਿਫਤਾਰ ਕੀਤੇ ਜਾਣ ਤੋਂ ਬਾਅਦ ਮੈਡੀਕਲ ਸਿੱਖਿਆ ਅਤੇ ਖੋਜ ਵਿਭਾਗ ਉਨ੍ਹਾਂ ਕੋਲ ਗਏ ਸਨ। ਇਹ ਸੰਭਾਵਨਾ ਹੈ ਕਿ ਹੁਣ ਮੰਤਰੀਆਂ ਨੂੰ ਸ਼ਾਮਲ ਕੀਤੇ ਜਾਣ ਲਈ ਸਿਹਤ, ਸੰਸਦੀ ਮਾਮਲੇ, ਸਥਾਨਕ ਸਰਕਾਰਾਂ, ਖੇਤੀਬਾੜੀ, ਉਦਯੋਗ ਅਤੇ ਨਿਵੇਸ਼ ਪ੍ਰਮੋਸ਼ਨ ਵਿਭਾਗ ਅਲਾਟ ਕੀਤੇ ਜਾ ਸਕਦੇ ਹਨ।

Get the latest update about mann cabinet, check out more about bhagwant mann cabinet, ips kunwar vijay partap, aman arora & sangrur elections

Like us on Facebook or follow us on Twitter for more updates.