12 ਅਗਸਤ ਨੂੰ ਭਾਰਤ ਬੰਦ ਦੀ ਕਾਲ ਬੇਬੁਨਿਆਦ, ਭਾਰਤ ਵਾਸੀਆ ਨੂੰ ਤੰਗ ਕਰਨ ਦੀ ਨਹੀਂ ਕੋਈ ਮੰਸਾ- ਮਹਾਂਰਿਸ਼ੀ ਵਾਲਮੀਕੀ ਆਸ਼ਰਮ

ਮਹਾਂਰਿਸ਼ੀ ਵਾਲਮੀਕੀ ਆਸ਼ਰਮ ਪਾਵਨ ਤੀਰਥ 'ਚ ਅੱਜ ਮਹੰਤ ਗਿਰਧਾਰੀ ਨਾਥ ਅਤੇ ਸੰਤ ਮਲਕੀਤ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ..

ਅੰਮ੍ਰਿਤਸਰ:- ਮਹਾਂਰਿਸ਼ੀ ਵਾਲਮੀਕੀ ਆਸ਼ਰਮ ਪਾਵਨ ਤੀਰਥ 'ਚ ਅੱਜ ਮਹੰਤ ਗਿਰਧਾਰੀ ਨਾਥ ਅਤੇ ਸੰਤ ਮਲਕੀਤ ਦੀ ਅਗਵਾਈ ਵਿਚ ਇਕ ਅਹਿਮ ਮੀਟਿੰਗ ਦਾ ਆਯੋਜਨ ਕੀਤਾ ਗਿਆ। ਜਿਸ ਵਿਚ 21 ਦਸੰਬਰ ਨੂੰ ਹੋਣ ਵਾਲੇ ਪ੍ਰਬੰਧਕੀ ਢਾਂਚੇ ਬਾਰੇ ਅਹਿਮ ਮੀਟਿੰਗ ਵਿਚ ਰੂਪ ਰੇਖਾ ਤਿਆਰ ਕਰਨ ਦੀ ਗੱਲ ਦੇ ਨਾਲ ਹੋਰ ਵੀ ਅਹਿਮ ਫੈਸਲੇ ਲਏ ਗਏ ਹਨ। ਨਾਲ ਹੀ ਉਨ੍ਹਾਂ ਨੇ ਭਾਰਤ ਬੰਦ ਦੀ ਕਲ ਬਾਰੇ ਵੀ ਵੱਡੀ ਗੱਲ ਕਹੀ ਹੈ।   

 ਸੰਤ ਗਿਰਧਾਰੀ ਨਾਥ ਅਤੇ ਸੰਤ ਮਲਕੀਤ ਨਾਥ ਦੇ ਨਾਲ ਨਾਲ ਹੋਰ ਵੀ ਸੰਤ ਸਮਾਜ ਦੇ ਮੌਜੂਦਾ ਲੌਕਾ ਨੇ ਦਸਿਆ ਕਿ ਅੱਜ ਦੀ ਅਹਿਮ ਮੀਟਿੰਗ ਵਿਚ 21 ਦਸੰਬਰ ਨੂੰ ਪ੍ਰਬੰਧਕੀ ਢਾਂਚੇ ਦੀ ਤਿਆਰੀ ਸੰਬਧੀ ਇਕ ਵਿਚਾਰ ਵਟਾਂਦਰਾ ਕਰਨ ਲਈ ਇਕ ਅਹਿਮ ਮੀਟਿੰਗ ਰਖੀ ਗਈ ਹੈ ਜਿਸ ਵਿਚ ਪ੍ਰਬੰਧਕੀ ਢਾਂਚੇ ਸੰਬਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਕੁਝ ਸ਼ਰਾਰਤੀ ਲੌਕਾ ਵਲੋਂ 12 ਅਗਸਤ ਨੂੰ ਭਾਰਤ ਬੰਦ ਦੀ ਕਾਲ ਵਿਚ ਵਾਲਮੀਕੀ ਆਸ਼ਰਮ ਅਤੇ ਵਾਲਮੀਕੀ ਸਮਾਜ ਦੇ ਸਮਰਥਨ ਦੀ ਜੋ ਗੱਲ ਕਹੀ ਹੈ ਉਹ ਬੇਬੁਨਿਆਦ ਹੈ ਅਜਿਹਾ ਕੋਈ ਵੀ ਆਦੇਸ਼ ਅਸੀ ਨਹੀ ਦਿਤਾ ਹੈ ਅਤੇ ਨਾ ਹੀ ਅਸੀਂ ਭਾਰਤ ਵਾਸੀਆ ਨੂੰ ਬਿਨਾਂ ਵਜਾਏ ਤੰਗ ਕਰਨ ਦੀ ਕੋਈ ਮੰਸਾ ਰਖਦੇ ਹਾ।

Get the latest update about PUNJAB LATEST NEWS, check out more about 12 AUGUST BHARAT BAND, BALMIKI SMAJ, PUNJAB NEWS & BHARAT BAND 12 AUGUST

Like us on Facebook or follow us on Twitter for more updates.