'ਦਿ ਕਸ਼ਮੀਰ ਫਾਈਲਜ਼' ਬਣੀ ਸਾਈਬਰ ਧੋਖਾਧੜੀ ਦਾ ਕਾਰਨ, ਪੜ੍ਹੋ ਪੂਰੀ ਖ਼ਬਰ

ਨੂੰ ਲੋਕਾਂ ਨੂੰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਅਣਪਛਾਤੇ ਲੋਕਾਂ ਵੱਲੋਂ ਭੇਜੇ ਗਏ ਸ਼ੱਕੀ ਲਿੰਕਾਂ 'ਤੇ ਕਲਿੱਕ ਕਰਨ ਤੋਂ ਸੁਚੇਤ ਕੀਤਾ। ਅਧਿਕਾਰੀ ਨੇ ਕਿਹਾ ਕਿ ਸਾਈਬਰ ਅਪਰਾਧੀ ਆਨਲਾਈਨ ਭੁਗਤਾਨ ਕਰਨ ਦੇ ਬਹਾਨੇ ਅਜਿਹੇ ਲਿੰਕ ਭੇਜ ਸਕਦੇ...

ਸਾਈਬਰ ਧੋਖਾਧੜੀ ਅੱਜ ਦੇ ਸਮੇ ਬਹੁਤ ਵੱਧ ਚੁਕੀ ਹੈ। ਸੋਸ਼ਲ ਮੀਡੀਆ ਤੇ ਹੋਰ ਸਾਈਟਾਂ ਤੇ ਇਹ ਮਾਮਲੇ ਲਗਾਤਾਰ ਵੱਧ ਰਹੇ ਹਨ। ਵਟਸਐਪ 'ਤੇ ਲਿੰਕ 'ਤੇ ਕਲਿੱਕ ਕਰਕੇ ਸਾਈਬਰ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਇਹ  ਘੁਟਾਲੇਬਾਜ਼ ਨਵੀਂ ਫਿਲਮ 'ਦਿ ਕਸ਼ਮੀਰ ਫਾਈਲਜ਼' ਦਾ ਲਿੰਕ ਡਾਊਨਲੋਡ ਕਰਨ ਦੇ ਬਹਾਨੇ ਵਟਸਐਪ 'ਤੇ ਅਜਿਹੇ ਮਾਲਵੇਅਰ ਭੇਜ ਸਕਦੇ ਹਨ, ਜੋ ਤੁਹਾਡੇ ਬੈਂਕ ਖਾਤੇ ਨੂੰ ਹੈਕ ਕਰ ਸਕਦੇ ਹਨ ਅਤੇ ਤੁਹਾਡੇ ਪੈਸੇ ਨੂੰ ਹੜੱਪ ਸਕਦੇ ਹਨ।

ਪੁਲਿਸ ਅਧਿਕਾਰੀਆਂ ਵਲੋਂ ਮੰਗਲਵਾਰ ਨੂੰ ਲੋਕਾਂ ਨੂੰ ਸੋਸ਼ਲ ਮੀਡੀਆ ਅਤੇ ਵਟਸਐਪ 'ਤੇ ਅਣਪਛਾਤੇ ਲੋਕਾਂ ਵੱਲੋਂ ਭੇਜੇ ਗਏ ਸ਼ੱਕੀ ਲਿੰਕਾਂ 'ਤੇ ਕਲਿੱਕ ਕਰਨ ਤੋਂ ਸੁਚੇਤ ਕੀਤਾ। ਅਧਿਕਾਰੀ ਨੇ ਕਿਹਾ ਕਿ ਸਾਈਬਰ ਅਪਰਾਧੀ ਆਨਲਾਈਨ ਭੁਗਤਾਨ ਕਰਨ ਦੇ ਬਹਾਨੇ ਅਜਿਹੇ ਲਿੰਕ ਭੇਜ ਸਕਦੇ ਹਨ ਜਾਂ ਕਿਸੇ ਮਸ਼ਹੂਰ ਫਿਲਮ ਜਾਂ ਵੀਡੀਓ ਤੱਕ ਮੁਫਤ ਪਹੁੰਚ ਲਈ ਲਿੰਕ ਸਾਂਝਾ ਕਰ ਸਕਦੇ ਹਨ, ਤਾਂ ਜੋ ਉਪਭੋਗਤਾਵਾਂ ਦੇ ਫੋਨ ਹੈਕ ਕੀਤੇ ਜਾ ਸਕਣ ਅਤੇ ਉਨ੍ਹਾਂ ਦੇ ਮੋਬਾਈਲ ਨੰਬਰਾਂ ਨਾਲ ਜੁੜੇ ਬੈਂਕ ਖਾਤਿਆਂ ਨੂੰ ਖਾਲੀ ਕੀਤਾ ਜਾ ਸਕੇ। 

ਜਾਣਕਾਰੀ ਦੇਂਦੀਆਂ ਵਧੀਕ ਡਿਪਟੀ ਕਮਿਸ਼ਨਰ (ਨੋਇਡਾ) ਰਣਵਿਜੇ ਸਿੰਘ ਕਿਹਾ ਕਿ , ਪੁਲਿਸ ਨੂੰ ਪਤਾ ਲੱਗਾ ਹੈ ਕਿ ਨਵੀਂ ਰਿਲੀਜ਼ ਹੋਈ ਫਿਲਮ 'ਦਿ ਕਸ਼ਮੀਰ ਫਾਈਲਜ਼' ਦਾ ਲਿੰਕ ਸਾਂਝਾ ਕਰਨ ਦੇ ਬਹਾਨੇ ਸਾਈਬਰ ਫਰਾਡ ਵਟਸਐਪ 'ਤੇ ਅਜਿਹੇ ਮਾਲਵੇਅਰ ਭੇਜ ਸਕਦੇ ਹਨ। ਸਿੰਘ ਨੇ ਮੀਡੀਆ ਨੂੰ ਦੱਸਿਆ ਕਿ ਅਜੇ ਤੱਕ ਅਜਿਹਾ ਕੋਈ ਖਾਸ ਮਾਮਲਾ ਸਾਹਮਣੇ ਨਹੀਂ ਆਇਆ ਹੈ, ਜਿਸ 'ਚ ਫਿਲਮ ਦਾ ਨਾਂ ਵਰਤਿਆ ਗਿਆ ਹੋਵੇ, ਪਰ ਅਜਿਹਾ ਤਰੀਕਾ ਲੋਕਾਂ ਦੇ ਫੋਨ ਹੈਕ ਕਰਨ ਜਾਂ ਪੈਸੇ ਠੱਗਣ ਲਈ ਵਰਤਿਆ ਜਾ ਸਕਦਾ ਹੈ। ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ ਜਦੋਂ ਵਟਸਐਪ 'ਤੇ ਲੋਕਾਂ ਨਾਲ ਲਿੰਕ ਸਾਂਝੇ ਕੀਤੇ ਗਏ ਸਨ, ਜਿੱਥੇ ਭੋਲੇ-ਭਾਲੇ ਫੋਨ ਉਪਭੋਗਤਾਵਾਂ ਨੇ ਕੁਝ ਕਲਿੱਕਾਂ ਤੋਂ ਬਾਅਦ ਆਪਣੇ ਬੈਂਕ ਖਾਤਿਆਂ ਵਿੱਚ ਆਪਣੀ ਬੱਚਤ ਗੁਆ ਦਿੱਤੀ ਸੀ।

Get the latest update about TRUE SCOOP PUNJABI, check out more about THE KASHMIR FILES, TRUE SCOOP NEWS, NEWS IN PUNJABI & CRIME NEWS

Like us on Facebook or follow us on Twitter for more updates.