ਚੰਡੀਗੜ੍ਹ— ਕੇਂਦਰੀ ਜਾਂਚ ਏਜੰਸੀ ਸੀ.ਬੀ.ਆਈ. ਨੇ ਬੀਤੇ ਦਿਨ ਸੋਮਵਾਰ ਨੂੰ ਪੰਜਾਬ ਦੇ ਟਰਾਂਸਪੋਰਟ ਵਿਭਾਗ ਵਿੱਚ ਡਾਇਰੈਕਟਰ ਤਾਇਨਾਤ ਇੱਕ ਆਈ.ਏ.ਐਸ. ਅਧਿਕਾਰੀ ਨੂੰ 2 ਲੱਖ ਰੁਪਏ ਦੀ ਰਿਸ਼ਵਤ ਦੇ ਦੋਸ਼ ਹੇਠ ਕਾਬੂ ਕੀਤਾ ਹੈ| ਦੱਸ ਦਈਏ ਕਿ ਫਿਲਹਾਲ ਸੀ.ਬੀ.ਆਈ. ਵੱਲੋਂ ਇਸ ਰਿਸ਼ਵਤ ਦੇ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ|
ਮੁਲਜ਼ਮ ਅਧਿਕਾਰੀ ਆਈ.ਏ.ਐਸ. ਅਧਿਕਾਰੀ ਪਰਮਜੀਤ ਸਿੰਘ, ਪੰਜਾਬ ਰੋਡਵੇਜ 'ਚ ਚੰਡੀਗੜ੍ਹ ਵਿਖੇ ਡਾਇਰੈਕਟਰ ਤਾਇਨਾਤ ਹੈ| ਅਧਿਕਾਰੀ ਵੱਲੋਂ ਇਹ ਰਿਸ਼ਵਤ ਤਰੱਕੀ ਦੇ ਨਾਂਅ ਦੀ ਸਿਫ਼ਾਰਸ਼ ਕਰਨ ਲਈ ਮੰਗੀ ਗਈ ਸੀ, ਜਿਸ ਦੌਰਾਨ ਸੀ.ਬੀ.ਆਈ. ਨੇ ਉਸ ਨੂੰ ਰੰਗੇ ਹੱਥੀਂ ਫੜ ਲਿਆ| ਮੁਲਜ਼ਮ ਨੂੰ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ|
ਸੀ.ਬੀ.ਆਈ. ਟੀਮ ਵਲੋਂ ਪਰਮਜੀਤ ਸਿੰਘ ਦੇ ਚੰਡੀਗੜ੍ਹ ਅਤੇ ਮੋਹਾਲੀ 'ਚ ਟਿਕਾਣਿਆਂ 'ਤੇ ਤਲਾਸ਼ੀ ਕੀਤੀ ਗਈ, ਜਿਸ ਦÏਰਾਨ 30 ਲੱਖ ਰੁਪਏ ਦੇ ਕਰੀਬ ਨਕਦੀ ਬਰਾਮਦ ਕੀਤੀ ਗਈ ਹੈ|
Get the latest update about CBI, check out more about Paramjit singh, bribe, truescoopnews & Punjab Roadways
Like us on Facebook or follow us on Twitter for more updates.