ਅੰਮ੍ਰਿਤਸਰ ਏਅਰਪੋਰਟ 'ਤੇ ਕੈਨੇਡਾ ਜਾਣ ਵਾਲੇ ਯਾਤਰੀਆਂ ਦਾ ਹੰਗਾਮਾ, ਜਾਣੋਂ ਪੂਰਾ ਮਾਮਲਾ

ਅੰਮ੍ਰਿਤਸਰ ਏਅਰਪੋਰਟ ਉੱਤੇ ਆਏ ਯਾਤਰੀਆਂ ਨੇ ਅੱਜ ਉਸ ਵੇਲੇ ਹੰਗਾਮਾ ਕਰ ਦਿੱਤਾ ਜਦੋਂ ਯਾਤਰੀਆਂ ਨੂੰ ਫਲਾ...

ਅੰਮ੍ਰਿਤਸਰ: ਅੰਮ੍ਰਿਤਸਰ ਏਅਰਪੋਰਟ ਉੱਤੇ ਆਏ ਯਾਤਰੀਆਂ ਨੇ ਅੱਜ ਉਸ ਵੇਲੇ ਹੰਗਾਮਾ ਕਰ ਦਿੱਤਾ ਜਦੋਂ ਯਾਤਰੀਆਂ ਨੂੰ ਫਲਾਈਟ ਵਿਚ ਨਹੀਂ ਬਿਠਾਇਆ ਗਿਆ ਤੇ ਸਪਾਈਜ਼ ਜੈੱਟ ਵਲੋਂ ਉਨ੍ਹਾਂ ਨੂੰ ਵੱਖ-ਵੱਖ ਤਰਕ ਦਿੱਤੇ ਗਏ। ਮੌਕੇ ਉੱਤੇ ਪਹੁੰਚੇ ਅੰਮ੍ਰਿਤਸਰ ਦੇ ਸੰਸਦ ਮੈਂਬਰ ਗੁਰਜੀਤ ਔਜਲਾ ਨੇ ਕਿਹਾ ਕਿ ਇਸ ਘਟਨਾ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇਗਾ ਤੇ ਕਾਰਵਾਈ ਕੀਤੀ ਜਾਵੇਗੀ।

ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਜਾਣ ਲਈ ਪੰਜਾਬ ਦੇ ਵੱਖ-ਵੱਖ ਇਲਾਕਿਆਂ ’ਚੋਂ ਯਾਤਰੀ ਅੰਮ੍ਰਿਤਸਰ ਏਅਰਪੋਰਟ ਪਹੁੰਚੇ ਹੋਏ ਸਨ ਪਰ 18 ਘੰਟੇ ਬੀਤ ਜਾਣ ਦੇ ਬਾਅਦ ਵੀ ਉਨ੍ਹਾਂ ਨੂੰ ਕੈਨੇਡਾ ਦੀ ਫਲਾਈਟ ਵਿਚ ਨਹੀਂ ਬੈਠਣ ਦਿੱਤਾ ਗਿਆ, ਜਿਸ ਤੋਂ ਬਾਅਦ ਯਾਤਰੀਆਂ ਨੇ ਏਅਰ ਪੋਰਟ ’ਤੇ ਹੀ ਹੰਗਾਮਾ ਕਰ ਦਿੱਤਾ। ਏਅਰ ਪੋਰਟ ’ਤੇ ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਟੋਰਾਂਟੋ ਦੀ ਸਿੱਧੀ ਫਲਾਈਟ ਦੀ ਟਿਕਟ ਦਿੱਤੀ ਗਈ ਸੀ ਪਰ ਹੁਣ ਉਨ੍ਹਾਂ ਨੂੰ ਦੁਬਈ ਦਾ ਵੀਜ਼ਾ ਦਿੱਤਾ ਜਾ ਰਿਹਾ ਹੈ। ਯਾਤਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਫਲਾਈਟ ’ਚ ਬੈਠਣ ਨਹੀਂ ਦਿੱਤਾ ਗਿਆ। ਯਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੇ ਅੰਮ੍ਰਿਤਸਰ ਤੋਂ ਕੈਨੇਡਾ ਜਾਣਾ ਸੀ ਅਤੇ ਉਹ ਇੱਥੇ ਕੱਲ੍ਹ ਸ਼ਾਮ ਤੋਂ ਬੈਠੇ ਰਹੇ ਅਤੇ ਕੈਨੇਡਾ ਦੀ ਫਲਾਈਟ ਚਲੇ ਵੀ ਗਈ। ਯਾਤਰੀਆਂ ਦਾ ਕਹਿਣਾ ਹੈ ਕਿ ਜਦੋਂ ਉਨ੍ਹਾਂ ਨੇ ਟਿਕਟਾਂ ਬੁੱਕ ਕਰਵਾਈਆਂ ਸਨ ਤਾਂ ਸਿੱਧੇ ਕੈਨੇਡਾ ਦੀ ਫਲਾਈਟ ਸੀ ਪਰ ਬੀਤੀ ਸਵੇਰੇ ਉਨ੍ਹਾਂ ਨੂੰ ਏਅਰਲਾਈਨ ਦਾ ਫੋਨ ਆਇਆ ਕਿ ਫਲਾਈਟ ਦੁਬਈ ਹੋ ਕੇ ਜਾਵੇਗੀ ਇਸ ਲਈ ਉਨ੍ਹਾਂ ਦਾ ਦੁਬਈ ਵੀਜ਼ਾ ਵੀ ਜ਼ਰੂਰੀ ਹੈ।

ਉਧਰ ਏਅਰਪੋਰਟ ਪਹੁੰਚੇ ਐੱਮ. ਪੀ. ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਏਅਰਪੋਰਟ ਡਾਇਰੈਕਟਰ ਵੀ.ਕੇ. ਸੇਠ, ਸਪਾਈਸਜੈੱਟ ਦੇ ਸਟੇਸ਼ਨ ਮੈਨੇਜਰ ਕੋਮਲ ਠਾਕੁਰ, ਸੀ. ਆਈ. ਐੱਸ. ਐੱਫ. ਕਮਾਂਡੈਂਟ ਧਰਮਬੀਰ ਯਾਦਵ, ਏਅਰਪੋਰਟ ਏਰੀਆ ਦੇ  ਏ. ਸੀ. ਪੀ. ਮੋਹਨ ਸਿੰਘ ਅਤੇ ਹੋਰ ਅਧਿਕਾਰੀਆਂ ਨੂੰ ਦੋਸ਼ੀਆਂ ’ਤੇ ਜਲਦ ਤੋਂ ਜਲਦ ਕਾਰਵਾਈ ਕਰਨ ਦੇ ਹੁਕਮ ਦਿੱਤੇ ਹਨ। ਉਨ੍ਹਾਂ ਕਿਹਾ ਕਿ ਉਹ ਪੰਜਾਬੀਆਂ ਨੂੰ ਅਪੀਲ ਕਰਦੇ ਹਨ ਕਿ ਟਿਕਟ ਬੂਕਿੰਗ ਸਮੇਂ ਪੂਰਨ ਸਾਵਧਾਨੀ ਵਰਤੀ ਜਾਵੇ ਅਤੇ ਆਪਣੇ ਕਾਗਜ਼ਾਤ ਦੀ ਜਾਂਚ ਕਰਕੇ ਹੀ ਏਅਰਪੋਰਟ ਆਇਆ ਜਾਵੇ।

Get the latest update about passengers, check out more about whole matter, protest, Truescoop news & Truescoop

Like us on Facebook or follow us on Twitter for more updates.