ਇਨ੍ਹਾਂ ਮੱਛਰ ਕਿਰਲੀਆਂ ਤੋਂ ਛੁਟਕਾਰਾ ਪਾਉਣ ਲਈ ਜਿਥੇ ਅਸੀਂ ਵੱਖ ਵੱਖ ਤਰ੍ਹਾਂ ਦੇ ਉਪਾਅ ਕਰਦੇ ਹਾਂ ਉਥੇ ਹੀ ਕਾਕਰੋਚ ਨਾਲ ਜੁੜੀ ਇਕ ਅਮਰੀਕੀ ਕੰਪਨੀ ਨੇ ਲੋਕਾਂ ਨੂੰ ਅਨੋਖਾ ਆਫਰ ਦਿੱਤਾ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇਹ ਕੰਪਨੀ 'ਕਾਕਰੋਚ ਪਾਲਣ' ਲਈ ਲੋਕਾਂ ਨੂੰ 1.5 ਲੱਖ ਰੁਪਏ ਤੱਕ ਦੇਣ ਲਈ ਵੀ ਤਿਆਰ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਅਜਿਹਾ ਕਿਉਂ?
ਜਾਣਕਾਰੀ ਮੁਤਾਬਕ ਅਮਰੀਕਾ 'ਚ ਨਾਰਥ ਕੈਰੋਲੀਨਾ ਦੀ 'ਪੈਸਟ ਕੰਟਰੋਲ ਕੰਪਨੀ' ਆਪਣੀ ਨਵੀਂ ਪੈਸਟ ਕੰਟਰੋਲ ਡਰੱਗ ਦਾ ਅਧਿਐਨ ਕਰ ਰਹੀ ਹੈ। ਇਸ ਖੋਜ ਲਈ ਉਨ੍ਹਾਂ ਨੂੰ ਦੇਸ਼ ਵਿੱਚ 5-7 ਘਰਾਂ ਦੇ ਮਾਲਕਾਂ ਦੀ ਤਲਾਸ਼ ਹੈ, ਜਿਨ੍ਹਾਂ ਦੇ ਘਰਾਂ 'ਚ ਘੱਟੋ-ਘੱਟ 100 ਕਾਕਰੋਚ ਛਡੇ ਜਾ ਸਕਣ ਤਾਂ ਜੋ ਉਹ ਉਨ੍ਹਾਂ ਦੇ ਘਰ 'ਚ ਆਪਣੀ ਵਿਸ਼ੇਸ਼ ਦਵਾਈ ਦੀ ਜਾਂਚ ਕਰ ਸਕਣ। ਇਸ ਲਈ ਜੇਕਰ ਉਨ੍ਹਾਂ ਨੂੰ ਅਜਿਹਾ ਘਰ ਮਿਲਦਾ ਹੈ ਤਾਂ ਉਹ ਮਾਲਕ ਨੂੰ 2000 ਡਾਲਰ (ਭਾਰਤੀ ਕਰੰਸੀ ਵਿੱਚ ਡੇਢ ਲੱਖ ਰੁਪਏ ਤੋਂ ਵੱਧ) ਦੀ ਰਕਮ ਮਿਲੇਗੀ।
ਇਸ ਦੇ ਨਾਲ ਹੀ ਕੰਪਨੀ ਨੇ ਸਪੱਸ਼ਟ ਕੀਤਾ ਹੈ ਕਿ ਜਦੋਂ ਉਹ ਘਰ ਵਿੱਚ 100 ਕਾਕਰੋਚ ਛੱਡੇਗੀ, ਤਾਂ ਘਰ ਦਾ ਮਾਲਕ 30 ਦਿਨਾਂ ਤੱਕ ਕਿਸੇ ਵੀ ਤਰ੍ਹਾਂ ਦੀ ਪੈਸਟ ਕੰਟਰੋਲ ਤਕਨੀਕ ਦੀ ਵਰਤੋਂ ਨਹੀਂ ਕਰੇਗਾ। ਕੰਪਨੀ ਆਪਣੇ ਤਰੀਕੇ ਨਾਲ ਉਨ੍ਹਾਂ ਦੇ ਇਨਫੈਕਸ਼ਨ 'ਤੇ ਕਾਬੂ ਪਾਵੇਗੀ। ਪੈਸਟ ਇਨਫਾਰਮਰ ਕੰਪਨੀ ਦੀ ਇੱਕ ਮਹੀਨੇ ਦੀ ਖੋਜ ਤੋਂ ਬਾਅਦ ਜੇਕਰ ਕਾਕਰੋਚ ਘਰ ਵਿੱਚ ਬਚੇ ਰਹਿੰਦੇ ਹਨ ਤਾਂ ਕੰਪਨੀ ਇਨ੍ਹਾਂ ਤੋਂ ਛੁਟਕਾਰਾ ਪਾਉਣ ਲਈ ਰਵਾਇਤੀ ਤਰੀਕਿਆਂ ਦੀ ਵਰਤੋਂ ਕਰੇਗੀ। ਨਾਲ ਹੀ, ਉਸਨੇ ਦਾਅਵਾ ਕੀਤਾ ਕਿ ਇਹ ਅਧਿਐਨ ਪਰਿਵਾਰ ਅਤੇ ਪਾਲਤੂ ਜਾਨਵਰਾਂ ਲਈ ਵੀ ਬਿਲਕੁਲ ਸੁਰੱਖਿਅਤ ਹੈ। ਇਸ ਸਕੀਮ ਲਈ ਘਰ ਦੇ ਮਾਲਕ ਦੀ ਉਮਰ ਘੱਟੋ-ਘੱਟ 21 ਸਾਲ ਹੋਣੀ ਚਾਹੀਦੀ ਹੈ।
Get the latest update about PEST CONTROL DRUG, check out more about VIRAL NEWS, COCKROACH, AMERICA & SOCIAL MEDIA VIRAL
Like us on Facebook or follow us on Twitter for more updates.