ਕੋਰੋਨਾ ਵੈਕਸੀਨ ਲਗਵਾਉਣ ਤੋਂ ਪਹਿਲਾਂ ਜਾਣ ਲਓ ਇਹ ਗੱਲਾਂ, ਸਮਝੋ ਕੀ ਹੈ ਪੂਰੀ ਪ੍ਰਕਿਰਿਆ

ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਭਾਰਤ ਨੇ ਪੂਰੀ ਤਰ੍ਹਾਂ ਆਪਣੀ ਕਮਰ ਕੱਸ ਲ...

ਕੋਰੋਨਾ ਵਾਇਰਸ ਨੂੰ ਮਾਤ ਦੇਣ ਲਈ ਭਾਰਤ ਨੇ ਪੂਰੀ ਤਰ੍ਹਾਂ ਆਪਣੀ ਕਮਰ ਕੱਸ ਲਈ ਹੈ। ਦੇਸ਼ ਵਿਚ 16 ਜਨਵਰੀ 2020 ਤੋਂ ਵੈਕਸੀਨੇਸ਼ਨ ਯਾਨੀ ਕੋਰੋਨਾ ਦਾ ਟੀਕਾ ਲਗਾਉਣ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੱਤਾ ਜਾਵੇਗਾ। ਇਸ ਤੋਂ ਪਹਿਲਾਂ ਦੇਸ਼ ਵਿਚ ਡਰਾਈ ਰਨ ਕੀਤਾ ਗਿਆ, ਜਿਸ ਵਿਚ ਵੇਖਿਆ ਗਿਆ ਕਿ ਅਖੀਰ ਜਦੋਂ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਈ ਜਾਵੇਗੀ ਤਾਂ ਕਿਸ ਤਰ੍ਹਾਂ ਦੀਆਂ ਕਠਿਨਾਈਆਂ ਸਾਹਮਣੇ ਆ ਸਕਦੀਆਂ ਹਨ। ਪਰ ਕੀ ਤੁਸੀਂ ਟੀਕਾਕਰਨ ਦੀ ਪੂਰੀ ਪ੍ਰਕਿਰਿਆ ਬਾਰੇ ਜਾਣਦੇ ਹੋ, ਸ਼ਾਇਦ ਨਹੀਂ ਤਾਂ ਚੱਲੋ ਤੁਹਾਨੂੰ ਕੋਰੋਨਾ ਦਾ ਟੀਕਾ ਲੱਗਣ ਦੀ ਪੂਰੀ ਪ੍ਰਕਿਰਿਆ ਬਾਰੇ ਦੱਸਦੇ ਹਾਂ। ਤਾਂਕਿ ਜਦੋਂ ਤੁਸੀਂ ਕੋਰੋਨਾ ਵੈਕਸੀਨ ਲਗਵਾਉਣ ਜਾਓ ਤਾਂ ਤੁਹਾਨੂੰ ਕਿਸੇ ਤਰ੍ਹਾਂ ਦੀ ਪ੍ਰੇਸ਼ਾਨੀ ਨਾ ਹੋਵੇ।

ਦਰਅਸਲ ਭਾਰਤ ਸਰਕਾਰ ਅਤੇ ਸਿਹਤ ਮੰਤਰਾਲਾ ਨੇ ਕੋਰੋਨਾ ਵੈਕਸੀਨ ਦੇਣ ਦੀਆਂ ਪੂਰੀਆਂ ਤਿਆਰੀਆਂ ਕਰ ਲਈਆਂ ਹਨ। ਕੋਰੋਨਾ ਵੈਕਸੀਨ ਨੂੰ ਸੈਂਟਰ ਤੱਕ ਪਹੁੰਚਾਉਣ ਤੋਂ ਲੈ ਕੇ ਲੋਕਾਂ ਨੂੰ ਇਹ ਵੈਕਸੀਨ ਦੇਣ ਤੇ ਉਨ੍ਹਾਂ ਦੀ ਦੇਖਭਾਲ ਤੱਕ ਹਰ ਇਕ ਚੀਜ਼ ਨੂੰ ਲੈ ਕੇ ਸਰਕਾਰ ਨੇ ਪੂਰੀ ਤਿਆਰੀ ਕੀਤੀ ਹੈ। ਅਜਿਹਾ ਇਸ ਲਈ ਵੀ ਕੀਤਾ ਗਿਆ ਹੈ ਤਾਂਕਿ ਵੈਕਸੀਨੇਸ਼ਨ ਪ੍ਰਕਿਰਿਆ ਦੌਰਾਨ ਕਿਸੇ ਤਰ੍ਹਾਂ ਦੀ ਸਮੱਸਿਆ ਨਾ ਖੜ੍ਹੀ ਹੋਵੇ। ਟੀਕਾ ਲਗਾਉਣ ਦੀ ਪੂਰੀ ਪ੍ਰਕਿਰਿਆ ਨੂੰ ਕੋਵਿਨ ਐਪ ਰਾਹੀਂ ਪੂਰਾ ਕੀਤਾ ਜਾਵੇਗਾ। ਇਸ ਐਪ ਵਿਚ ਹਰ ਇਕ ਚੀਜ਼ ਦੀ ਜਾਣਕਾਰੀ ਰੱਖੀ ਜਾਵੇਗੀ।

ਇਸ ਕੋਵਿਨ ਐਪ ਨੂੰ ਡਿਜੀਟਲ ਪਲੇਟਫਾਰਮ ਤੋਂ ਫਰੀ ਵਿਚ ਡਾਊਨਲੋਡ ਕੀਤਾ ਜਾ ਸਕੇਗਾ। ਇਸ ਵਿਚ ਕੋਰੋਨਾ ਦਾ ਟੀਕਾ ਲਗਵਾਉਣ ਵਾਲੇ ਹਰ ਇਕ ਵਿਅਕਤੀ ਨੂੰ ਇਕ ਯੂਨੀਕ ਆਈ.ਡੀ. ਦਿੱਤੀ ਜਾਵੇਗੀ ਅਤੇ ਨਾਲ ਹੀ ਇਸ ਕੋਡ ਨੂੰ ਸਰਕਾਰ ਦੇ ਡਿਜੀ ਲਾਕਰ ਐਪ ਵਿਚ ਸੁਰੱਖਿਅਤ ਰੱਖਿਆ ਜਾਵੇਗਾ। ਉਥੇ ਹੀ ਜਿਸ ਨੂੰ ਵੀ ਕੋਰੋਨਾ ਵੈਕਸੀਨ ਲੈਣੀ ਹੈ ਉਸ ਨੂੰ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਰਜਿਸਟਰ ਕਰਵਾਉਣਾ ਹੋਵੇਗਾ। ਇਸ ਤੋਂ ਬਾਅਦ ਉਸ ਵਿਅਕਤੀ ਦੇ ਮੋਬਾਇਲ ਫੋਨ ਉੱਤੇ ਇਕ ਮੈਸੇਜ ਆਵੇਗਾ, ਜਿਸ ਵਿਚ ਉਸ ਨੂੰ ਦੱਸਿਆ ਜਾਵੇਗਾ ਕਿ ਉਸ ਨੂੰ ਕਿਹੜੇ ਸੈਂਟਰ ਉੱਤੇ ਜਾ ਕੇ ਵੈਕਸੀਨ ਲਗਵਾਉਣੀ ਹੈ।

ਇਸ ਤੋਂ ਬਾਅਦ ਉਸ ਵਿਅਕਤੀ ਨੂੰ ਆਪਣਾ ਫੋਨ ਲੈ ਕੇ ਉਸ ਟੀਕਾ ਸਥਲ ਉੱਤੇ ਪੁੱਜਣਾ ਹੋਵੇਗਾ, ਜਿਸ ਬਾਰੇ ਉਸ ਦੇ ਫੋਨ ਉੱਤੇ ਦੱਸਿਆ ਹੋਵੇਗਾ। ਇਥੇ ਸ਼ਖਸ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ ਅਤੇ ਫਿਰ ਸ਼ਖਸ ਨੂੰ ਆਪਣਾ ਰਜਿਸਟਰੇਸ਼ਨ ਨੰਬਰ ਦੱਸਣਾ ਹੋਵੇਗਾ। ਇਸ ਦੇ ਬਾਅਦ ਉਸ ਦਾ ਮਿਲਾਨ ਬਿਨੈਕਾਰ ਦੀ ਸੂਚੀ ਨਾਲ ਹੋਵੇਗਾ ਅਤੇ ਮਿਲਾਨ ਤੋਂ ਬਾਅਦ ਸ਼ਖਸ ਨੂੰ ਉਸ ਦੇ ਫੋਨ ਉੱਤੇ ਆਇਆ ਮੈਸੇਜ ਵੀ ਦਿਖਾਉਣਾ ਹੋਵੇਗਾ। ਇਸ ਦੇ ਬਾਅਦ ਸ਼ਖਸ ਨੂੰ ਦੂਜੀ ਟੇਬਲ ਉੱਤੇ ਜਾ ਕੇ ਆਪਣਾ ਆਈ.ਡੀ. ਪਰੂਫ਼ (ਜਿਵੇਂ-ਆਧਾਰ ਕਾਰਡ, ਵੋਟਰ ਕਾਰਡ, ਡਰਾਈਵਿੰਗ ਲਾਇਸੈਂਸ ਆਦਿ) ਦਿਖਾਉਣਾ ਹੋਵੇਗਾ। 

ਇਸ ਤੋਂ ਬਾਅਦ ਜਦੋਂ ਸੂਚੀ ਨਾਲ ਸ਼ਖਸ ਦਾ ਮਿਲਾਨ ਹੋ ਜਾਵੇਗਾ ਯਾਨੀ ਪੂਰੀ ਤਸੱਲੀ ਹੋ ਜਾਵੇਗੀ ਕਿ ਵੈਕਸੀਨ ਲਗਵਾਉਣ ਵਾਲਾ ਵਿਅਕਤੀ ਉਥੇ ਹੀ ਹੈ ਜਿਸ ਨੂੰ ਇਹ ਲੱਗਣੀ ਹੈ, ਉਦੋਂ ਅੱਗੇ ਦੀ ਪ੍ਰਕਿਰਿਆ ਕੀਤੀ ਜਾਵੇਗੀ। ਇਸ ਦੇ ਬਾਅਦ ਸ਼ਖਸ ਨੂੰ ਤੀਜੀ ਟੇਬਲ ਯਾਨੀ ਉੱਥੇ ਭੇਜਿਆ ਜਾਵੇਗਾ ਜਿੱਥੇ ਵੈਕਸੀਨ ਲੱਗੇਗੀ। ਵੈਕਸੀਨ ਲਗਾਉਣ ਵਿਚ ਪੰਜ ਤੋਂ ਸੱਤ ਮਿੰਟ ਦਾ ਸਮਾਂ ਲੱਗਦਾ ਹੈ।  ਇਸ ਦੇ ਬਾਅਦ ਜਦੋਂ ਵੈਕਸੀਨ ਲੱਗ ਜਾਵੇਗੀ ਤਾਂ ਅੱਧੇ ਘੰਟੇ ਤੱਕ ਤੁਹਾਨੂੰ ਉਥੇ ਹੀ ਦੇਖਭਾਲ ਵਿਚ ਰੱਖਿਆ ਜਾਵੇਗਾ। ਇਸ ਦੇ ਬਾਅਦ ਜਦੋਂ ਤੁਸੀਂ ਆਮ ਹੋ ਜਾਂਦੇ ਹੋ ਤਾਂ ਤੁਹਾਨੂੰ ਘਰ ਭੇਜ ਦਿੱਤਾ ਜਾਵੇਗਾ।

Get the latest update about india, check out more about complete process, corona vaccine & pandemic

Like us on Facebook or follow us on Twitter for more updates.