ਹਲਵਾਈ ਦਾ ਗੰਦਾ ਕਾਰਨਾਮਾ, ਵਿਆਹ 'ਚ ਨਾਨ ਬਣਾਉਣ ਲਈ ਕਰ ਰਿਹਾ ਸੀ ਧੁੱਕ ਦੀ ਵਰਤੋਂ, ਵੀਡੀਓ ਵਾਇਰਲ

ਗਾਜ਼ੀਆਬਾਦ 'ਚ ਇਕ ਹਲਵਾਈ ਦੀ ਸ਼ਰਮਸਾਰ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ ।ਮੋਦੀਨਗਰ 'ਚ ਨਾਨ ਬਣਾਉਣ ਲਈ ਆਪਣੇ ਥੁੱਕ ਦੀ ਵਰਤੋਂ ਕਰਨ ਦਾ...

ਗਾਜ਼ੀਆਬਾਦ 'ਚ ਇਕ ਹਲਵਾਈ ਦੀ ਸ਼ਰਮਸਾਰ ਕਰਨ ਵਾਲੀ ਹਰਕਤ ਸਾਹਮਣੇ ਆਈ ਹੈ । ਮੋਦੀਨਗਰ 'ਚ ਨਾਨ ਬਣਾਉਣ ਲਈ ਆਪਣੇ ਥੁੱਕ ਦੀ ਵਰਤੋਂ ਕਰਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਇਆ ਹੈ। ਵੀਡੀਓ ਗੋਵਿੰਦਪੁਰੀ ਕਲੋਨੀ ਵਿੱਚ ਇੱਕ ਵਿਆਹ ਸਮਾਗਮ ਦੀ ਹੈ ਜਿੱਥੇ ਇੱਕ ਵਿਅਕਤੀ ਨੂੰ ਨਾਨ ਬਣਾਉਣ ਲਈ ਆਪਣੇ ਥੁੱਕ ਦੀ ਵਰਤੋਂ ਕਰਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ ਦੇਖਣ ਤੋਂ ਬਾਅਦ ਲੋਕ ਗੁਸੇ 'ਚ ਆ ਗਏ ਇਸ ਦੇ ਨਾਲ ਹੀ ਲੋਕ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਹੇ ਹਨ। ਪੁਲਸ ਨੇ ਉਕਤ ਵਿਅਕਤੀ ਦੀ ਗ੍ਰਿਫਤਾਰੀ ਲਈ ਜਾਂਚ ਸ਼ੁਰੂ ਕਰ ਦਿੱਤੀ ਹੈ।

ਵੀਡੀਓ 'ਚ ਦੋਸ਼ੀ ਨੂੰ ਤੰਦੂਰ 'ਤੇ ਪਕਾਉਣ ਤੋਂ ਪਹਿਲਾਂ ਉਸ 'ਤੇ ਲਾਰ ਪਾ ਕੇ ਨਾਨ ਬਣਾਉਂਦੇ ਦੇਖਿਆ ਜਾ ਸਕਦਾ ਹੈ। ਇਹ ਵੀਡੀਓ ਦੋ ਦਿਨ ਪਹਿਲਾਂ ਲਈ ਗਈ ਸੀ ਅਤੇ ਹੁਣ ਵਾਇਰਲ ਹੋ ਗਈ ਹੈ। ਸੂਬੇ ਵਿੱਚ ਪਹਿਲਾਂ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਪਿਛਲੇ ਸਾਲ ਪਿੰਡ ਦੌਸਾ ਬੰਜਰਪੁਰ ਤੋਂ ਲੋਕਾਂ ਵੱਲੋਂ ਨਾਨ ਦੇ ਆਟੇ 'ਤੇ ਥੁੱਕਣ ਦੀ ਵੀਡੀਓ ਸਾਹਮਣੇ ਆਈ ਸੀ। ਪੁਲਸ ਨੇ ਇਸ ਮਾਮਲੇ 'ਚ ਮਾਮਲਾ ਦਰਜ ਕਰਕੇ ਦੋਵਾਂ ਦੋਸ਼ੀਆਂ ਨੂੰ ਜੇਲ ਭੇਜ ਦਿੱਤਾ ਹੈ।

Get the latest update about , check out more about VIRAL VIDEO, GHAZIABAD & MAN USING SLIVA TO MAKE NAN

Like us on Facebook or follow us on Twitter for more updates.