ਠੇਕੇਦਾਰ ਦੀ ਲਾਪਰਵਾਹੀ ਕਾਰਨ ਪਾਰਕ 'ਚ ਆਇਆ ਕਰੰਟ, ਵਿਅਕਤੀ ਦੀ ਹੋਈ ਮੌਤ

ਜਲੰਧਰ ਦੇ ਇਨਕਮ ਟੈਕਸ ਕਲੋਨੀ ਦੇ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇਕ ਠੇਕੇਦਾਰ ਦੀ ਲਾਪਰਵਾਹੀ ਦੇ ਕਾਰਨ...

ਜਲੰਧਰ ਦੇ ਇਨਕਮ ਟੈਕਸ ਕਲੋਨੀ ਦੇ ਨੇੜੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਥੇ ਇਕ ਠੇਕੇਦਾਰ ਦੀ ਲਾਪਰਵਾਹੀ ਦੇ ਕਾਰਨ ਇਕ ਵਿਅਕਤੀ ਦੀ ਜਾਨ ਚਲੀ ਗਈ ਹੈ।  ਬੁੱਧਵਾਰ ਰਾਤ ਨੂੰ ਇਨਕਮ ਟੈਕਸ ਕੋਲੋਨੀ ਤੋਂ ਸਟੇ ਸਤ ਕਰਤਾਰ ਨਗਰ 'ਚ ਨਗਰ ਨਿਗਮ ਠੇਕੀਦਾਰ ਦੀ ਗਲਤੀ ਦੇ ਕਾਰਨ ਇਲਾਕੇ ਦੇ ਪੂਰੇ ਪਾਰਕ 'ਚ ਕਰੰਟ ਆ ਗਿਆ,ਜਿਸ   ਦੌਰਾਨ ਦੁਬਈ ਤੋਂ ਆਏ ਇਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਸਤ ਕਰਤਾਰ ਨਗਰ ਦੇ ਰਹਿਣ ਵਾਲੇ ਚਰਨਜੀਤ ਸਿੰਘ (40) ਦੇ ਤੋਰ ਤੇ ਹੋਈ ਹੈ।  

ਇਹ ਵੀ ਪੜ੍ਹੋ :-  ਸੰਦੀਪ ਨੰਗਲ ਦੀ ਮੌਤ ਤੋਂ ਬਾਅਦ ਇੱਕ ਹੋਰ ਕਬੱਡੀ ਖਿਡਾਰੀ ਧਰਮਿੰਦਰ ਸਿੰਘ ਦੀ ਗੋਲੀਆਂ ਮਾਰ ਕੀਤੀ ਹੱਤਿਆ

ਜਾਣਕਾਰੀ ਮੁਤਾਬਿਕ ਬੁੱਧਵਾਰਤ ਰਾਤ ਨੂੰ ਨਿਗਮ ਵਲੋਂ ਪਾਰਕ 'ਚ ਲਾਈਟਾਂ ਲਗਾਉਣ ਦਾ ਕੰਮ ਕੀਤਾ ਜਾ ਰਿਹਾ ਸੀ। ਕੰਮ ਅਧੂਰਾ ਹੀ ਛੱਡ ਕੇ ਨਿਗਮ ਦੇ ਵਲੋਂ ਰਾਤ ਨੂੰ ਬਿਜਲੀ ਦੀਆਂ ਨੰਗੀਆਂ ਤਾਰਾ ਨੂੰ ਇਦਾ ਹੀ ਪਾਰਕ 'ਚ ਛੱਡ ਦਿੱਤਾ ਗਿਆ। ਸ਼ਾਮ ਨੂੰ ਮਾਲੀ ਨੇ ਪਾਰਕ 'ਚ ਪਾਣੀ ਲਗਾ ਦਿੱਤਾ, ਜਿਸ ਦੇ ਚਲਦਿਆਂ ਸਾਰੀ ਪਾਰਕ 'ਚ ਕਰੰਟ ਆ ਗਿਆ।  ਉਸੇ ਸਮੇ ਓਥੇ ਘੁੰਮ ਰਹੇ ਚਰਨਜੀਤ ਸਿੰਘ ਦਾ ਪੈਰ ਵੀ ਕਰੰਟ ਵਾਲੇ ਪਾਣੀ ਦੀ ਥਾਂ ਤੇ ਪੈ ਗਿਆ ਤੇ ਉਸ ਨੂੰ ਜ਼ੋਰਦਾਰ ਝਟਕਾ ਲਗਾ। ਜਿਸ ਕਰਕੇ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। 

ਇਸ ਪੂਰੇ ਮਾਮਲੇ ਤੇ ਨਿਗਰ ਨਿਗਮ ਅਤੇ ਉਸਦੇ ਠੇਕੇਦਾਰ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਸੂਚਨਾ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਪਰਿਵਾਰ ਅਤੇ ਲੋਕਾਂ ਦੇ ਬਿਆਨ ਦੇ ਆਧਾਰ ਤੇ ਕੇਸ ਦਰਜ਼ ਕਰ ਲਿਆਂ ਹੈ।  

Get the latest update about income tax colony, check out more about current in the park, jalandhar news, Punjab & true scoop Punjabi

Like us on Facebook or follow us on Twitter for more updates.