ਬੱਬੂ ਮਾਨ ਦੇ ਇਸ ਕਰੀਬੀ ਦੀ ਹੋਈ ਮੌਤ, ਟੁੱਟਿਆ ਦੁੱਖਾਂ ਦਾ ਪਹਾੜ

ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ। ਹਾਲ ਹੀ 'ਚ ਉਨ੍ਹਾਂ ਦੇ ਇਕ ਕਰੀਬੀ ਦੋਸਤ ਦੀ ਮੌਤ ਹੋ ਗਈ ਹੈ, ਜਿਸ ਕਾਰਨ...

ਜਲੰਧਰ— ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਨੂੰ ਲੈ ਕੇ ਇਕ ਵੱਡੀ ਖ਼ਬਰ ਸਾਹਮਣੇ ਆਈ। ਹਾਲ ਹੀ 'ਚ ਉਨ੍ਹਾਂ ਦੇ ਇਕ ਕਰੀਬੀ ਦੋਸਤ ਦੀ ਮੌਤ ਹੋ ਗਈ ਹੈ, ਜਿਸ ਕਾਰਨ ਬੱਬੂ ਮਾਨ ਬੇਹੱਦ ਦੁੱਖੀ ਹਨ। ਇਸ ਦੀ ਜਾਣਕਾਰੀ ਬੱਬੂ ਮਾਨ ਨੇ ਖੁਦ ਸੋਸ਼ਲ ਮੀਡੀਆ ਰਾਹੀਂ ਦਿੱਤੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਇਸ ਖ਼ਾਸ ਦੋਸਤ ਦੀ ਤਸਵੀਰ ਸਾਂਝੀ ਕੀਤੀ ਹੈ। ਇਸ ਤਸਵੀਰ ਦੇ ਕੈਪਸ਼ਨ 'ਚ ਉਨ੍ਹਾਂ ਲਿਖਿਆ, ''Haq sach di gal krn wala, geetan nu pyar krn wala kisaana majdooran di gl krn wala naujwan Ravi Thandewalia vichad gya ;; @ravi_thandewalia।''

ਵੱਡੇ ਬਾਦਲ ਦੀ ਕੋਠੀ ਦੇ ਬਾਹਰ ਕਿਸਾਨ ਨੇ ਖ਼ੌਫਨਾਕ ਕਦਮ ਚੁੱਕਦਿਆਂ ਖਾਧਾ ਜ਼ਹਿਰ

ਜ਼ਿਕਰਯੋਗ ਹੈ ਕਿ ਇੰਸਟਾਗ੍ਰਾਮ 'ਤੇ ਬੱਬੂ ਮਾਨ ਬੇਹੱਦ ਭਰੇ ਮਨ ਨਾਲ ਆਪਣੇ ਦੋਸਤ ਰਵੀ ਨੂੰ ਯਾਦ ਕੀਤਾ। ਦੱਸ ਦੇਈਏ ਕਿ ਰਵੀ ਨਾਲ ਬੱਬੂ ਮਾਨ ਦਾ ਕਾਫੀ ਲਗਾਅ ਸੀ ਅਤੇ ਬੱਬੂ ਮਾਨ ਦੇ ਗੀਤਾਂ ਬਾਰੇ ਰਵੀ ਅਕਸਰ ਆਪਣੀ ਰਾਏ ਰੱਖਦੇ ਹੁੰਦੇ ਸਨ। ਮਰਹੂਮ ਰਵੀ ਥਾਂਦੇਵਾਲੀਆਂ ਨੇ ਆਪਣੇ ਇੰਸਟਾ ਅਕਾਊਂਟ 'ਤੇ ਬੱਬੂ ਮਾਨ ਨਾਲ ਕਈ ਵੀਡੀਓ ਪੋਸਟ ਕੀਤੀਆਂ ਹੋਈਆਂ ਹਨ।

ਦੁਬਈ 'ਚ ਭੁੱਖੇ ਸੜਕਾਂ 'ਤੇ ਦਿਨ ਗੁਜ਼ਾਰਨ ਵਾਲੇ ਪੰਜਾਬੀਆਂ ਦੀ ਆਖਿਰਕਾਰ ਘਰ ਹੋਈ ਵਾਪਸੀ, ਦੇਖੋ ਵੀਡੀਓ

ਦੱਸ ਦੇਈਏ ਕਿ ਬੱਬੂ ਮਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਕਈ ਮੁੱਦਿਆਂ 'ਤੇ ਆਪਣੀ ਰਾਏ ਦਿੰਦੇ ਰਹਿੰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਖੇਤੀਬਾੜੀ ਬਿੱਲ 'ਤੇ ਆਪਣੇ ਰਾਏ ਦੱਸੀ ਸੀ।

Get the latest update about Punjab News, check out more about News In Punjabi, True Scoo News, Punjabi singer & Babbu maan

Like us on Facebook or follow us on Twitter for more updates.