ਮਾਨ ਮੰਤਰੀ ਮੰਡਲ 'ਚ ਹੋਈ ਮੰਤਰਾਲੇ ਦੀ ਵੰਡ, ਜਾਣੋ ਕਿਸਨੂੰ ਮਿਲੀ ਕੀ ਜਿੰਮੇਵਾਰੀ

10 ਮੰਤਰੀਆਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵਿਭਾਗ ਵੰਡੇ ਗਏ ਹਨ। ਗ੍ਰਹਿ ਅਤੇ ਆਬਕਾਰੀ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹੇਗਾ। ਹਰਪਾਲ ਚੀਮਾ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰਾਲਾ...

ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਅੱਜ ਆਪਣੇ ਮੰਤਰੀ ਮੰਡਲ ਦੇ ਐਲਾਨੇ 10 ਮੰਤਰੀਆਂ ਨੂੰ ਜਿੰਮੇਵਾਰੀਆਂ ਸੌਂਪ ਦਿੱਤੀਆਂ ਗਈਆਂ ਹਨ। ਪੰਜਾਬ ਸਰਕਾਰ ਦੇ ਮੰਤਰੀਆਂ ਨੂੰ ਵਿਭਾਗ ਵੰਡੇ ਗਏ ਹਨ। ਗ੍ਰਹਿ ਅਤੇ ਆਬਕਾਰੀ ਮੰਤਰਾਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਰਹੇਗਾ। ਹਰਪਾਲ ਚੀਮਾ ਨੂੰ ਵਿੱਤ ਮੰਤਰੀ ਬਣਾਇਆ ਗਿਆ ਹੈ। ਗੁਰਮੀਤ ਸਿੰਘ ਮੀਤ ਹੇਅਰ ਨੂੰ ਸਿੱਖਿਆ ਮੰਤਰਾਲਾ, ਵਿਜੈ ਸਿੰਗਲਾ ਨੂੰ ਸਿਹਤ ਮੰਤਰੀ, ਹਰਜੋਤ ਬੈਂਸ ਹੋਣਗੇ ਕਾਨੂੰਨ ਤੇ ਸੈਰ ਸਪਾਟਾ ਵਿਭਾਗ , ਡਾ: ਬਲਜੀਤ ਕੌਰ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਹਰਭਜਨ ਸਿੰਘ ਨੂੰ ਬਿਜਲੀ ਵਿਭਾਗ ਦਾ ਮੰਤਰੀ, ਲਾਲ ਚੰਦ ਨੂੰ ਖੁਰਾਕ ਤੇ ਸਪਲਾਈ ਵਿਭਾਗ, ਕੁਲਦੀਪ ਸਿੰਘ ਧਾਲੀਵਾਲ ਹੋਣਗੇ ਪੇਂਡੂ ਵਿਕਾਸ ਅਤੇ ਪੰਚਾਇਤੀ ਰਾਜ ਮੰਤਰੀ, ਲਾਲਜੀਤ ਸਿੰਘ ਭੁੱਲਰ ਟਰਾਂਸਪੋਰਟ ਮੰਤਰੀ  ਅਤੇ ਬ੍ਰਹਮ ਸ਼ੰਕਰ ਨੂੰ ਪਾਣੀ ਦੇ ਨਾਲ-ਨਾਲ ਆਫ਼ਤ ਮੰਤਰਾਲਾ ਦਿੱਤਾ ਗਿਆ ਹੈ। 

ਜਾਣੋ ਕਿਸ ਮੰਤਰੀ ਨੂੰ ਮਿਲਿਆ ਕਿਹੜਾ ਵਿਭਾਗ

ਮੁੱਖ ਮੰਤਰੀ ਭਗਵੰਤ ਮਾਨ- ਗ੍ਰਹਿ ਅਤੇ ਆਬਕਾਰੀ ਮੰਤਰਾਲਾ 
ਹਰਪਾਲ ਚੀਮਾ- ਵਿੱਤ ਮੰਤਰੀ
ਗੁਰਮੀਤ ਸਿੰਘ ਮੀਤ ਹੇਅਰ- ਸਿੱਖਿਆ ਮੰਤਰੀ 
ਹਰਜੋਤ ਬੈਂਸ- ਸੈਰ ਸਪਾਟਾ ਮੰਤਰੀ ਅਤੇ ਕਾਨੂੰਨ 
ਡਾ.ਬਲਜੀਤ ਕੌਰ- ਇਸਤਰੀ ਤੇ ਬਾਲ ਵਿਕਾਸ ਮੰਤਰਾਲਾ 
ਲਾਲਜੀਤ ਭੁੱਲਰ- ਟਰਾਂਸਪੋਰਟ ਮੰਤਰੀ 
ਬ੍ਰਹਮਸ਼ੰਕਰ ਜ਼ਿੰਪਾ- ਜਲ ਸਪਲਾਈ ਮੰਤਰੀ 
ਡਾ. ਵਿਜੇ ਸਿੰਗਲਾ-ਸਿਹਤ ਵਿਭਾਗ 
ਹਰਭਜਨ ਸਿੰਘ ਈਟੀਓ- ਬਿਜਲੀ ਮੰਤਰੀ
ਲਾਲਚੰਦ-ਖੁਰਾਕ ਸਪਲਾਈ ਮੰਤਰੀ                                                                                              
ਕੁਲਦੀਪ ਸਿੰਘ ਧਾਲੀਵਾਲ- ਪੇਂਡੂ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ  

Get the latest update about HARJOT BAINS, check out more about DR BALJIT KAUR, LAL CHAND, BHAGWANT MANN & DR VIJAY SINGLA

Like us on Facebook or follow us on Twitter for more updates.