ਪੰਜਾਬ ਦੀ ਸਿਆਸਤ ਉੱਤੇ ਕਿਸਾਨਾਂ ਦਾ ਦਬਦਬਾ, ਕਿਸਾਨਾਂ ਨਾਲ ਜੁੜੀ 75 ਫੀਸਦੀ ਅਬਾਦੀ ਤੈਅ ਕਰਦੀ ਹੈ ਜਿੱਤ-ਹਾਰ

ਦੇਸ਼ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿਚ ਕਿਸਾਨ ਅੰਦੋਲਨ ਦੀ ਗੂੰਜ ਉਠ ਰਹੀ ਹੈ । ਪਰ ਜੇ ਰਾਜ...

ਦੇਸ਼ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ਾਂ ਵਿਚ ਕਿਸਾਨ ਅੰਦੋਲਨ ਦੀ ਗੂੰਜ ਉਠ ਰਹੀ ਹੈ ।  ਪਰ ਜੇ ਰਾਜਨੀਤੀ ਦੇ ਲਿਹਾਜ਼ ਨਾਲ ਵੇਖੋ ਤਾਂ ਪੰਜਾਬ ਵਿਚ ਕਿਸਾਨ ਮੁੱਦੇ ਤੋਂ ਕਿਤੇ ਵਧ ਕੇ ਸਿਆਸੀ ਦਲਾਂ ਦੀ ਮਜਬੂਰੀ ਹੈ। ਇਹੀ ਵਜ੍ਹਾ ਹੈ ਕਿ ਚਾਹੇ ਰਾਜ ਦੀ ਪ੍ਰਮੁੱਖ ਖੇਤਰੀ ਪਾਰਟੀ ਅਕਾਲੀ ਦਲ ਹੋਵੇ ਜਾਂ ਦਿੱਲੀ ਦੇ ਬਾਅਦ ਸਿਆਸੀ ਭਵਿੱਖ ਸੁਰੱਖਿਅਤ ਰੱਖਣ ਵਿਚ ਜੁਟੀ ਆਮ ਆਦਮੀ ਪਾਰਟੀ (AAP) ਜਾਂ ਫਿਰ ਸੱਤਾ ਵਿਚ ਬੈਠੀ ਕਾਂਗਰਸ, ਸਭ ਕਿਸਾਨ ਹਿਤੈਸ਼ੀ ਬਨਣ ਲਈ ਹਰ ਉਹ ਕਦਮ ਉਠਾ ਰਹੇ ਹਨ, ਜਿਸ ਦੇ ਨਾਲ ਅਗਲੀਆਂ ਚੋਣਾਂ ਵਿਚ ਪੰਜਾਬ ਦੇ ਕਿਸਾਨਾਂ ਦੇ ਨਾਲ ਹੀ ਉਨ੍ਹਾਂ ਨਾਲ ਜੁੜੇ ਆੜਤੀਆਂ ਅਤੇ ਮਜਦੂਰ ਵਰਗ ਦੇ ਵੋਟ ਬੈਂਕ ਨੂੰ ਆਪਣੇ ਪੱਖ ਵਿਚ ਕੀਤਾ ਜਾ ਸਕੇ। 

ਇਹੀ ਵਜ੍ਹਾ ਹੈ ਕਿ ਪਹਿਲਾਂ ਕੈਪਟਨ ਨੇ ਪੰਜਾਬ ਵਿਚ ਕਿਸਾਨ ਅੰਦੋਲਨ ਨੂੰ ਪੂਰਾ ਸਮਰਥਨ ਦਿੱਤਾ। ਫਿਰ ਦਿੱਲੀ ਕੂਚ ਵਿਚ ਉਨ੍ਹਾਂ ਦੀ ਸਰਕਾਰ ਨੇ ਕੋਈ ਰੋਕ-ਟੋਕ ਨਹੀਂ ਕੀਤੀ ਅਤੇ ਜਦੋਂ ਹਰਿਆਣਾ ਵਿਚ ਕਿਸਾਨਾਂ ਉੱਤੇ ਲਾਠੀਚਾਰਜ ਅਤੇ ਪਾਣੀ ਦੀਆਂ ਬੌਛਾਰਾਂ ਛੱਡੀਆਂ ਗਈਆਂ ਤਾਂ ਕੈਪਟਨ ਨੇ ਹਮਲਾਵਰ ਰੁਖ ਅਪਣਾਉਂਦੇ ਹੋਏ ਹਰਿਆਣਾ ਸਰਕਾਰ ਨੂੰ ਸਿੱਧੇ ਸਵਾਲ ਕਰ ਕੇ ਕਿਸਾਨਾਂ ਵਿਚ ਪਹੁੰਚ ਬਣਾਉਣ ਦੀ ਕੋਸ਼ਿਸ਼ ਕੀਤੀ। 

ਕਿਸਾਨਾਂ ਦੀ ਕਰਜ਼ ਮੁਆਫੀ ਤੋਂ ਬਾਅਦ ਹੁਣ ਪੰਜਾਬ ਸਰਕਾਰ ਕਿਸਾਨਾਂ ਉੱਤੇ ਦਰਜ ਕੀਤੇ ਕੇਸ ਵਾਪਸ ਲੈਣ ਜਾ ਰਹੀ ਹੈ। ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਲਈ ਇਹ ਮੁੱਦਾ ਇਸ ਲਈ ਵੀ ਅਹਿਮ ਹੈ ਕਿਉਂਕਿ ਕਾਂਗਰਸ ਦੀ ਸੱਤਾ ਵਿਚ ਵਾਪਸੀ ਤੋਂ ਲੈ ਕੇ ਉਨ੍ਹਾਂ ਦੀ ਵਿਅਕਤੀਗਤ ਛਵੀ ਤੱਕ ਦੇ ਲਿਹਾਜ਼ ਨਾਲ ਕਿਸਾਨ ਨਿਰਣਾਇਕ ਸਾਬਤ ਹੋ ਸਕਦੇ ਹਨ। 

ਕਿਸਾਨ ਤਾਕਤਵਰ ਕਿਉਂਕਿ ਇਨ੍ਹਾਂ  ਦੇ ਮੋਢਿਆਂ ਉੱਤੇ ਇਕੋਨਾਮੀ
ਪੰਜਾਬ ਦੀ ਇਕੋਨਾਮੀ ਐਗਰੀਕਲਚਰ ਉੱਤੇ ਆਧਾਰਿਤ ਹੈ। ਖੇਤੀ ਹੁੰਦੀ ਹੈ ਤਾਂ ਉਸ ਤੋਂ ਨਾ ਸਿਰਫ ਬਾਜ਼ਾਰ ਚੱਲਦਾ ਹੈ ਸਗੋਂ ਜ਼ਿਆਦਾਤਰ ਇੰਡਸਟਰੀਜ਼ ਵੀ ਟਰੈਕਟਰ ਤੋਂ ਲੈ ਕੇ ਖੇਤੀਬਾੜੀ ਦਾ ਸਾਮਾਨ ਬਣਾਉਂਦੀਆਂ ਹਨ। ਪੰਜਾਬ ਵਿਚ 75 ਫੀਸਦ ਲੋਕ ਪ੍ਰਤੱਖ ਅਤੇ ਅਪ੍ਰਤੱਖ ਰੂਪ ਨਾਲ ਖੇਤੀ ਨਾਲ ਜੁੜੇ ਹਨ। ਪ੍ਰਤੱਖ ਤੌਰ ਉੱਤੇ ਜੁੜੇ ਲੋਕਾਂ ਦੀ ਗੱਲ ਕਰੀਏ ਤਾਂ ਇਸ ਵਿਚ ਕਿਸਾਨ, ਉਨ੍ਹਾਂ ਦੇ ਖੇਤਾਂ ਵਿਚ ਕੰਮ ਕਰਨ ਵਾਲੇ ਮਜਦੂਰ, ਉਨ੍ਹਾਂ ਤੋਂ ਫਸਲ ਖਰੀਦਣ ਵਾਲੇ ਆੜਤੀਏ ਅਤੇ ਖਾਦ-ਕੀਟਨਾਸ਼ਕ ਦੇ ਵਪਾਰੀ ਸ਼ਾਮਿਲ ਹਨ। 

ਕੈਪਟਨ ਇਕੱਠੇ ਕਈ ਨਿਸ਼ਾਨੇ ਸਾਧ ਰਹੇ
ਕਾਂਗਰਸ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਕਿਸਾਨ ਅੰਦੋਲਨ ਰਾਹੀਂ ਇਕੱਠੇ ਕਈ ਨਿਸ਼ਾਨੇ ਸਾਧ ਰਹੀ ਹੈ। ਪੰਜਾਬ ਵਿਚ ਕਿਸਾਨ ਰਾਜਨੀਤੀ ਵਿਚ ਇਸ ਲਈ ਅਹਿਮ ਹਨ ਕਿਉਂਕਿ ਕਿਸਾਨ ਦਾ ਸਿਰਫ ਆਪਣਾ ਵੋਟ ਨਹੀਂ ਸਗੋਂ ਉਨ੍ਹਾਂ ਦੇ ਨਾਲ ਜੁੜੇ ਖੇਤ ਮਜਦੂਰ ਉੱਤੇ ਵੀ ਉਨ੍ਹਾਂ ਦਾ ਪ੍ਰਭਾਵ ਹੁੰਦਾ ਹੈ। ਵੱਡੇ ਕਿਸਾਨ ਆੜਤੀਆਂ ਅਤੇ ਖੇਤੀਬਾੜੀ ਨਾਲ ਸਿੱਧੇ ਜੁੜੇ ਕੰਮ-ਕਾਜ ਅਤੇ ਦੁਕਾਨਦਾਰਾਂ ਨੂੰ ਵੀ ਪ੍ਰਭਾਵਿਤ ਕਰਦੇ ਹਨ। ਇਨ੍ਹਾਂ ਸਾਰਿਆ ਨੂੰ ਕਾਂਗਰਸ ਨਾਲ ਜੋੜਨਾ ਇਹ ਇਕ ਵੱਡੀ ਰਣਨੀਤੀ ਹੈ। 

ਅੰਕੜਿਆਂ ਰਾਹੀਂ ਦੇਖੋ ਪੰਜਾਬ ਵਿਚ ਕਿਸਾਨਾਂ ਦੀ ਸਿਆਸੀ ਮਜਬੂਤੀ
ਪੰਜਾਬ ਵਿਚ ਸੀਟਾਂ ਦਾ ਖੇਤਰ ਦੇ ਹਿਸਾਬ ਨਾਲ ਬਿਓਰਾ

ਪੰਜਾਬ ਵਿਚ ਕੁੱਲ ਵਿਧਾਨਸਭਾ ਸੀਟਾਂ-117
ਅਰਬਨ- 40
ਸੇਮੀ ਅਰਬਨ- 51
ਰੂਰਲ- 26
(ਸੇਮੀ ਅਰਬਨ ਅਤੇ ਰੂਰਲ ਉੱਤੇ ਕਿਸਾਨ ਅਸਰਦਾਰ ਹਨ, ਕੁੱਲ 77 ਤੋਂ ਜ਼ਿਆਦਾ ਸੀਟਾਂ ਉੱਤੇ ਕਿਸਾਨ ਵੋਟ ਬੈਂਕ ਦਾ ਡੋਮਿਨੈਂਸ) 

ਪੰਜਾਬ ਵਿਚ ਵਿਧਾਨਸਭਾ ਸੀਟਾਂ ਦੀ ਮੌਜੂਦਾ ਹਾਲਤ
ਕਾਂਗਰਸ-  77
ਆਪ- 20
ਅਕਾਲੀ- 15
ਭਾਜਪਾ- 3
ਲੋਕ ਇੰਸਾਫ ਪਾਰਟੀ- 2

ਵੋਟ ਫੀਸਦੀ ਦੇ ਲਿਹਾਜ਼ ਨਾਲ ਕਿਸ ਸੀਟ ਉੱਤੇ ਕੌਣ ਨਿਰਣਾਇਕ
ਸਿੱਖ- 44
ਹਿੰਦੂ- 40
ਦਲਿਤ (ਸਿੱਖ ਅਤੇ ਹਿੰਦੂ)-  32
ਮੁਸਲਮਾਨ- 1

ਪੰਜਾਬ ਵਿਚ ਖੇਤਰਵਾਰ ਸੀਟਾਂ ਦਾ ਬਿਓਰਾ
ਮਾਲਵਾ- 69
ਮਾਝਾ- 25
ਦੋਆਬਾ- 23
(ਮਾਲਵਾ ਵਿਚ ਜ਼ਿਆਦਾਤਰ ਰੂਰਲ ਸੀਟਾਂ ਹਨ, ਜਿੱਥੇ ਕਿਸਾਨਾਂ ਦਾ ਦਬਦਬਾ ਹੈ। ਇਹੀ ਇਲਾਕਾ ਪੰਜਾਬ ਦੀ ਸਰਕਾਰ ਬਣਾਉਣ ਵਿਚ ਨਿਰਣਾਇਕ ਭੂਮਿਕਾ ਨਿਭਾਉਂਦਾ ਹੈ। ਦੋਆਬਾ ਵਿਚ ਜ਼ਿਆਦਾਤਰ ਦਲਿਤ ਅਸਰ ਵਾਲੀਆਂ ਸੀਟਾਂ ਹਨ। ਮਾਝਾ ਵਿਚ ਸਿੱਖ ਵਧੇਰੇ ਸੀਟਾਂ ਹਨ।  ਪੰਜਾਬ ਦੇ ਸ਼ਹਿਰੀ ਇਲਾਕਿਆਂ ਦੀਆਂ ਸੀਟਾਂ ਉੱਤੇ ਹਿੰਦੂ ਵੋਟ ਬੈਂਕ ਮਜਬੂਤ ਹੈ। ) 

ਖੇਤੀਬਾੜੀ ਦਾ ਅਰਥ ਸ਼ਾਸਤਰ
ਕਿੰਨੀਆਂ ਮੰਡੀਆਂ- 1850 (ਇਨ੍ਹਾਂ ਵਿਚ 152 ਵੱਡੀਆਂ ਮੰਡੀਆਂ ਹਨ, ਜਿਨ੍ਹਾਂ ਨੂੰ ਗਰੇਨ ਮਾਰਕੀਟ ਕਿਹਾ ਜਾਂਦਾ ਹੈ।)
ਮੰਡੀਆਂ ਦਾ ਟਰਨਓਵਰ- ਸਾਲਾਨਾ 3500-3600 ਕਰੋੜ (ਮਾਰਕੀਟ ਫੀਸ ਅਤੇ ਰੂਰਲ ਡਿਵਲਪਮੈਂਟ ਫੰਡ ਦੇ ਤੌਰ ਉੱਤੇ ਸਰਕਾਰ ਨੂੰ ਕਮਾਈ)
ਫਾਰਮ ਇਕਵਿਪਮੈਂਟ- ਸਾਲਾਨਾ ਕਰੀਬ 3000 ਕਰੋੜ ਰੁਪਏ। 
ਟਰਾਂਸਪੋਰਟ- ਸਾਲਾਨਾ 1000 ਕਰੋੜ ਰੁਪਏ। 
ਫਰਟੀਲਾਈਜ਼ਰ- ਸਾਲਾਨਾ 15000 ਕਰੋੜ। 
ਆੜਤੀਆਂ ਦੀ ਕਮਾਈ- ਸਾਲਾਨਾ ਕਰੀਬ 1500 ਕਰੋੜ। 

ਪੰਜਾਬ ਦੇ ਕਿਸਾਨਾਂ ਕੋਲ ਔਸਤ ਜ਼ਮੀਨ ਅਤੇ ਕਮਾਈ (ਯੂਪੀ ਬਿਹਾਰ ਜਿਹੇ ਸੂਬਿਆਂ ਨਾਲ ਤੁਲਣਾ ਕਰਨ ਉੱਤੇ) 
ਪੰਜਾਬ ਵਿਚ ਖੇਤੀਬਾੜੀ ਦੀ ਜ਼ਮੀਨ 7.442 ਮਿਲੀਅਨ ਹੈਕਟੇਅਰ ਹੈ। ਜਿਸ ਦਾ ਮਾਲਿਕਾਨਾ ਹੱਕ 10.93 ਲੱਖ ਲੋਕਾਂ ਦੇ ਕੋਲ ਹੈ। ਇਨ੍ਹਾਂ ਵਿਚ 2.04 ਲੱਖ (18.7 ਫੀਸਦੀ) ਛੋਟੇ ਅਤੇ ਮਾਰਜਿਨਲ ਕਿਸਾਨ ਹਨ। 1.83 ਲੱਖ (16.7 ਫੀਸਦ) ਛੋਟੇ ਕਿਸਾਨ ਹਨ ਜਦੋਂ ਕਿ 7.06 ਲੱਖ (64.6 ਫੀਸਦੀ) ਕਿਸਾਨ ਅਜਿਹੇ ਹਨ, ਜਿਨ੍ਹਾਂ ਕੋਲ 2 ਹੈਕਟੇਅਰ ਤੋਂ ਜ਼ਿਆਦਾ ਜ਼ਮੀਨ ਹੈ। 

ਸਾਲ 2013 ਦੇ ਖੇਤੀਬਾੜੀ ਸਰਵੇਖਣ ਮੁਤਾਬਕ ਦੇਸ਼ ਦੇ ਕਿਸਾਨ ਦੀ ਸਾਲਾਨਾ ਕਮਾਈ 77,124 ਰੁਪਏ ਹੈ, ਜੋ 6,427 ਪ੍ਰਤੀਮਹੀਨਾ ਬਣਦੀ ਹੈ। ਸਭ ਤੋਂ ਜ਼ਿਆਦਾ ਕਮਾਈ ਪੰਜਾਬ ਦੇ ਕਿਸਾਨਾਂ ਦੀ ਹੈ। ਪੰਜਾਬ ਵਿਚ ਕਿਸਾਨਾਂ ਦੀ ਪ੍ਰਤੀਮਹੀਨਾ ਕਮਾਈ ਦਾ ਔਸਤ 18059 ਰੁਪਏ ਹੈ,  ਜਦੋਂ ਕਿ ਬਿਹਾਰ ਵਿਚ ਇਹ ਹਰ ਮਹੀਨੇ ਸਿਰਫ 3557 ਰੁਪਏ ਹੈ। ਪੰਜਾਬ ਦੇ ਕਿਸਾਨ ਬਿਹਾਰ ਦੇ ਕਿਸਾਨ ਦੇ ਮੁਕਾਬਲੇ 6 ਗੁਣਾ ਕਮਾਉਂਦੇ ਹਨ।

Get the latest update about dominance, check out more about Punjab politics & farmers

Like us on Facebook or follow us on Twitter for more updates.