ਸ਼ਰਾਬੀ ਨੇ ਪਹਿਲਾਂ ਚੋਰੀ ਕੀਤੀ ਪੁਲਿਸ ਦੀ ਕਾਰ, ਫਿਰ ਕੀਤਾ ਇਹ ਕਾਂਡ

ਸ਼ਰਾਬ ਇੱਕ ਅਜਿਹਾ ਨਸ਼ੇ ਹੈ ਜਿਸ 'ਚ ਫੱਸ ਵਿਅਕਤੀ ਆਪਣੇ ਹੋਸ ਸਮਝ ਸਭ ਗਵਾ ਬੈਠਦਾ ਹੈ। ਪਰ ਕਈ ਵਾਰ ਇਹ ਸਭ ਹੱਦਾਂ ਵੀ ਪਾਰ ਕਰਵਾ ਦੇਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਰਾਬੀ ਵਿਅਕਤੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਸ਼ਰਾਬੀ ਵਿਅਕਤੀ ਨੇ ਸ਼ਰਾਬ ਪੀ ਕੇ ਇਕ ਕਾਰ ਚੋਰੀ ਕਰ ਲਈ...

ਸ਼ਰਾਬ ਇੱਕ ਅਜਿਹਾ ਨਸ਼ੇ ਹੈ ਜਿਸ 'ਚ ਫੱਸ ਵਿਅਕਤੀ ਆਪਣੇ ਹੋਸ ਸਮਝ ਸਭ ਗਵਾ ਬੈਠਦਾ ਹੈ। ਪਰ ਕਈ ਵਾਰ ਇਹ ਸਭ ਹੱਦਾਂ ਵੀ ਪਾਰ ਕਰਵਾ ਦੇਂਦੀ ਹੈ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਥੇ ਇਕ ਸ਼ਰਾਬੀ ਵਿਅਕਤੀ ਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਇਸ ਸ਼ਰਾਬੀ ਵਿਅਕਤੀ ਨੇ ਸ਼ਰਾਬ ਪੀ ਕੇ ਇਕ ਕਾਰ ਚੋਰੀ ਕਰ ਲਈ। ਇਹ ਕਾਰ ਹੋਰ ਕਿਸੇ ਦੀ ਨਹੀਂ ਬਲਕਿ ਪੁਲਿਸ ਦੀ ਪੈਟਰੋਲਿੰਗ ਕਾਰ ਹੀ ਸੀ ਜੋ ਉਸ ਨੇ ਚੋਰੀ ਕੀਤੀ ਸੀ।

 
ਇਹ ਘਟਨਾ ਅਮਰੀਕਾ ਦੇ ਕੋਲੋਰਾਡੋ ਦੀ ਹੈ, ਜਿਥੇ ਬੁਰੀ ਤਰ੍ਹਾਂ ਨਸ਼ੇ 'ਚ ਚੂਰ ਇਕ ਵਿਅਕਤੀ ਨੇ ਕਥਿਤ ਤੌਰ 'ਤੇ ਪੁਲਿਸ ਦੀ ਪੈਟਰੋਲ ਕਾਰ ਚੋਰੀ ਕਰ ਲਈ ਹੈ। ਇੰਨਾ ਹੀ ਨਹੀਂ ਜਦੋਂ ਇਸ ਵਿਅਕਤੀ ਨੇ ਪੁਲਸ ਦੀ ਕਾਰ ਚੋਰੀ ਕੀਤੀ, ਉਸੇ ਸਮੇਂ ਪੁਲਸ ਨੂੰ ਕਿਸੇ ਦੀ ਸ਼ਿਕਾਇਤ ਬਾਰੇ ਫੋਨ ਆਇਆ ਤਾਂ ਉਸ ਚੋਰ ਨੇ ਕਾਲ ਵੀ ਅਟੈਂਡ ਕਰ ਲਈ। ਇਸ ਤੋਂ ਬਾਅਦ ਘਰੇਲੂ ਹਿੰਸਾ ਦੀ ਸ਼ਿਕਾਇਤ ਵਾਲੀ ਇਸ ਕਾਲ ਦਾ ਉਸ ਨੇ ਜਵਾਬ ਦਿੱਤਾ। ਫਿਰ ਉਹ ਉਸ ਥਾਂ ਪਹੁੰਚ ਗਿਆ ਜਿੱਥੋਂ ਇਹ ਸ਼ਿਕਾਇਤ ਕੀਤੀ ਗਈ ਸੀ। ਇਸ ਘਟਨਾ ਦਾ ਪਤਾ ਲਗਦਿਆਂ ਹੀ ਪੁਲਿਸ ਵੀ ਉਥੇ ਪਹੁੰਚ ਗਈ। ਜਿਸ ਤੋਂ ਬਾਅਦ ਉਹ ਉੱਥੋਂ ਬਹੁਤ ਤੇਜ਼ ਰਫ਼ਤਾਰ ਨਾਲ ਕਾਰ ਲੈ ਕੇ ਭੱਜਿਆ ਅਤੇ ਉਸ ਨੇ ਸਪੀਡ ਦਾ ਨਿਯਮ ਵੀ ਤੋੜਿਆ। ਓਵਰ ਸਪੀਡ ਹੋਣ ਦੇ ਕਾਰਨ ਕਾਰ ਇੱਕ ਦਰੱਖਤ ਨਾਲ ਟਕਰਾ ਗਈ। ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਫੜ ਲਿਆ। 

ਇਸ ਨਸ਼ੇੜੀ ਸ਼ਖਸ ਦੀ ਪਹਿਚਾਣ ਯੇਰਮਿਯਾਹ ਜੇਮਸ ਟੇਲਰ(33) ਵਜੋਂ ਹੋਈ ਹੈ। ਇਸ ਪੂਰੀ ਘਟਨਾ ਦੌਰਾਨ ਉਸ ਨੂੰ ਕੁਝ ਸੱਟਾਂ ਵੀ ਲੱਗੀਆਂ, ਜਿਸ ਲਈ ਉਸ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਾਲਾਂਕਿ ਬਾਅਦ 'ਚ ਪੁਲਿਸ ਨੇ ਉਸ ਨੂੰ ਕਾਬੂ ਕਰ ਉਸ 'ਤੇ ਅੱਠ ਦੋਸ਼ਾਂ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ। ਇਹ ਘਟਨਾ ਬੀਤੇ ਸੋਮਵਾਰ ਦੀ ਦੱਸੀ ਜਾ ਰਹੀ ਹੈ।

Get the latest update about VIRAL NEWS, check out more about DRUNKARD STOLE POLICE PATROLLING CAR, POLICE PETROL CAR STOLE, AMERICA & VIRAL NEWS

Like us on Facebook or follow us on Twitter for more updates.