ਪਾਕਿਸਤਾਨ 'ਚ ਇੰਨੇ ਮਾੜੇ ਹੋਏ ਆਰਥਿਕ ਹਾਲਤ, ਮੰਤਰੀ ਨੇ ਜਨਤਾ ਨੂੰ ਚਾਹ ਨਾ ਪੀਣ ਦੀ ਦਿੱਤੀ ਸਲਾਹ

ਪਾਕਿ 'ਚ ਮਾੜੇ ਹੋ ਰਹੇ ਆਰਥਿਕ ਹਾਲਾਤਾਂ ਦੇ ਚਲਦਿਆਂ ਜਨਤਾ ਨੂੰ ਚਾਹ ਨਾ ਪੀਣ ਦੀ ਸਲਾਹ ਦਿੱਤੀ ਹੈ। ਪਾਕਿ ਮੰਤਰੀ ਨੇ ਲੋਕਾਂ ਦੀ ਸਿਹਤ ਲਈ ਨਹੀਂ ਸਗੋਂ ਪਾਕਿਸਤਾਨ ਦੀ ਹਿੱਲ ਰਹੀ ਆਰਥਿਕਤਾ ਨੂੰ ਦੇਖਦੇ ਹੋਏ ਚਾਹ ਘੱਟ ਕਰਨ ਦੀ ਸਲਾਹ ਦਿੱਤੀ ਹੈ...

ਪਾਕਿ ਦੇ ਆਰਥਿਕ ਹਾਲਤ ਹਰ ਦਿਨ ਬਦਲ ਰਹੇ ਹਨ। ਇਕ ਪਾਸੇ ਜਿਥੇ ਪੈਟਰੋਲ ਡੀਜਲ ਦੇ ਰੇਟਾਂ ਨੇ ਪਾਕਿ ਜਨਤਾ ਨੂੰ ਪ੍ਰੇਸ਼ਾਨ ਕੀਤਾ ਹੋਇਆ ਹੈ। ਓਥੇ ਹੀ ਮਹਿੰਗਾਈ ਨੇ ਵੀ ਇਹਨਾਂ ਪ੍ਰੇਸ਼ਾਨੀਆਂ 'ਚ ਵਾਧਾ ਕਰ ਦਿੱਤਾ ਹੈ। ਪਾਕਿ 'ਚ ਮਾੜੇ ਹੋ ਰਹੇ ਆਰਥਿਕ ਹਾਲਾਤਾਂ ਦੇ ਚਲਦਿਆਂ ਜਨਤਾ ਨੂੰ ਚਾਹ ਨਾ ਪੀਣ ਦੀ ਸਲਾਹ ਦਿੱਤੀ ਹੈ। ਪਾਕਿ ਮੰਤਰੀ ਨੇ ਲੋਕਾਂ ਦੀ ਸਿਹਤ ਲਈ ਨਹੀਂ ਸਗੋਂ ਪਾਕਿਸਤਾਨ ਦੀ ਹਿੱਲ ਰਹੀ ਆਰਥਿਕਤਾ ਨੂੰ ਦੇਖਦੇ ਹੋਏ ਚਾਹ ਘੱਟ ਕਰਨ ਦੀ ਸਲਾਹ ਦਿੱਤੀ ਹੈ। ਪਾਕਿਸਤਾਨ ਦੇ ਯੋਜਨਾ ਅਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਲੋਕਾਂ ਨੂੰ ਇੱਕ ਜਾਂ ਦੋ ਕੱਪ ਘੱਟ ਚਾਹ ਪੀਣ ਦੀ ਅਪੀਲ ਕੀਤੀ ਤਾਂ ਜੋ ਦਰਾਮਦ ਬਿੱਲ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਦਾ ਇਹ ਬਿਆਨ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਪਰ ਲੋਕ ਸੋਚ ਰਹੇ ਹਨ ਕਿ ਚਾਹ ਘੱਟ ਕਰਨ ਨਾਲ ਦੇਸ਼ 'ਤੇ ਆਰਥਿਕ ਬੋਝ ਕਿਵੇਂ ਘਟੇਗਾ!
ਪਾਕਿ ਮੰਤਰੀ ਅਹਿਸਾਨ ਇਕਬਾਲ ਨੇ ਕਿਹਾ ਕਿ ਮੈਂ ਦੇਸ਼ ਨੂੰ ਅਪੀਲ ਕਰਦਾ ਹਾਂ ਕਿ ਚਾਹ ਦੀ ਖਪਤ ਨੂੰ ਇਕ ਤੋਂ ਦੋ ਕੱਪ ਘਟਾ ਦਿਓ, ਕਿਉਂਕਿ ਅਸੀਂ ਕਰਜ਼ੇ 'ਤੇ ਚਾਹ ਦਰਾਮਦ ਕਰਦੇ ਹਾਂ। 'ਬੀਬੀਸੀ' ਦੀ ਰਿਪੋਰਟ ਮੁਤਾਬਕ ਪਾਕਿਸਤਾਨ ਦੁਨੀਆ ਦਾ ਸਭ ਤੋਂ ਵੱਡਾ ਚਾਹ ਦਰਾਮਦ ਕਰਨ ਵਾਲਾ ਦੇਸ਼ ਹੈ। ਉਨ੍ਹਾਂ ਨੇ ਪਿਛਲੇ ਸਾਲ ਦੂਜੇ ਦੇਸ਼ਾਂ ਤੋਂ $600 ਮਿਲੀਅਨ ਤੋਂ ਵੱਧ ਦੀ ਚਾਹ ਦਰਾਮਦ ਕੀਤੀ ਸੀ। ਇੰਨਾ ਹੀ ਨਹੀਂ ਇਸ ਤੋਂ ਪਹਿਲਾਂ ਲੋਕਾਂ ਨੂੰ ਚਾਹ ਦਾ ਸੇਵਨ ਘੱਟ ਕਰਨ ਦੀ ਅਪੀਲ ਕਰਦਿਆਂ ਮੌਜੂਦਾ ਪਾਕਿ ਸਰਕਾਰ ਨੇ ਬਿਜਲੀ ਸੰਕਟ ਅਤੇ ਮਹਿੰਗਾਈ ਦੇ ਮੱਦੇਨਜ਼ਰ ਰਾਤ 10 ਵਜੇ ਤੋਂ ਬਾਅਦ ਦੇ ਵਿਆਹਾਂ 'ਤੇ ਪਾਬੰਦੀ ਲਗਾ ਦਿੱਤੀ ਹੈ। ਇਸ ਤੋਂ ਇਲਾਵਾ ਖਾਣ 'ਤੇ ਵੀ ਕਈ ਪਾਬੰਦੀਆਂ ਹਨ। ਪਾਕਿ ਦੀ ਇਕ ਲੋਕਲ ਅਖਬਾਰ ਮੁਤਾਬਿਕ ਵਿਆਹ ਦੇ ਮਹਿਮਾਨਾਂ ਨੂੰ ਸਿਰਫ ਇਕ ਡਿਸ਼ ਪਰੋਸੀ ਜਾਵੇਗੀ। ਇਸ ਦੇ ਨਾਲ ਹੀ ਇਹ ਵੀ ਅਪੀਲ ਕੀਤੀ ਗਈ ਹੈ ਕਿ ਰਾਤ 8:30 ਵਜੇ ਤੋਂ ਬਾਅਦ ਬਾਜ਼ਾਰ ਬੰਦ ਰੱਖੇ ਜਾਣ।
 ਪਾਕਿ ਮੰਤਰੀ ਦੇ ਅਜਿਹੇ ਬਿਆਨ ਤੋਂ ਬਾਅਦ ਲੋਕਾਂ ਦੀਆ ਵੱਖ ਵੱਖ ਪ੍ਰਤੀਕਿਰਿਆਵਾਂ ਵੀ ਆ ਰਹੀਆਂ ਹਨ। Get the latest update about PAKISTAN NEWS, check out more about TEA VIRAL NEWS, , AHSAN IQBAL & TEA EXPORTS

Like us on Facebook or follow us on Twitter for more updates.