ਸਿੱਧੂ ਮੂਸੇਵਾਲਾ ਦੇ ਹੱਤਿਆਰੇ ਦੋ ਗੈਂਗਸਟਰਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਦਾ ਐਨਕਾਊਂਟਰ

ਬੁੱਧਵਾਰ ਨੂੰ ਅੰਮ੍ਰਿਤਸਰ 'ਚ ਪੰਜਾਬ ਪੁਲਿਸ ਨੇ ਇਕ ਮੁਕਾਬਲੇ 'ਚ ਦੋ ਗੈਂਗਸਟਰਾਂ ਨੂੰ ਮਾਰ ਦਿੱਤਾ। ਇਹ ਮੁਕਾਬਲਾ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਵਿੱਚ ਕਰੀਬ 5 ਘੰਟੇ ਚੱਲਿਆ...

ਬੁੱਧਵਾਰ ਨੂੰ ਅੰਮ੍ਰਿਤਸਰ 'ਚ ਪੰਜਾਬ ਪੁਲਿਸ ਨੇ ਇਕ ਮੁਕਾਬਲੇ 'ਚ ਦੋ ਗੈਂਗਸਟਰਾਂ ਨੂੰ ਮਾਰ ਦਿੱਤਾ। ਇਹ ਮੁਕਾਬਲਾ ਭਾਰਤ-ਪਾਕਿਸਤਾਨ ਸਰਹੱਦ ਤੋਂ 10 ਕਿਲੋਮੀਟਰ ਦੂਰ ਭਕਨਾ ਪਿੰਡ ਵਿੱਚ ਕਰੀਬ 5 ਘੰਟੇ ਚੱਲਿਆ। ਮਰਨ ਵਾਲੇ ਗੈਂਗਸਟਰਾਂ ਦੇ ਨਾਂ ਜਗਰੂਪ ਰੂਪਾ ਅਤੇ ਮਨਪ੍ਰੀਤ ਮੰਨੂ ਹਨ। ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਅਸੀਂ ਕੁਝ ਦਿਨਾਂ ਤੋਂ ਸਿੱਧੂ ਮੂਸੇਵਾਲਾ ਕਤਲ ਦੇ ਦੋਸ਼ੀਆਂ ਦਾ ਪਿੱਛਾ ਕਰ ਰਹੇ ਸੀ। ਸਾਡੀ ਟਾਸਕ ਫੋਰਸ ਨੇ ਇਸ ਖੇਤਰ ਵਿੱਚ ਕੁਝ ਹਿਲਜੁਲ ਦੇਖੀ। ਅਸੀਂ ਦੋ ਗੈਂਗਸਟਰ ਜਗਰੂਪ ਸਿੰਘ ਰੂਪਾ ਅਤੇ ਮਨਪ੍ਰੀਤ ਸਿੰਘ ਨੂੰ ਮਾਰ ਦਿੱਤਾ।
ਟੀਮ ਨੇ ਮੌਕੇ ਤੋਂ ਇੱਕ ਏਕੇ-47 ਅਤੇ ਇੱਕ ਪਿਸਤੌਲ ਵੀ ਬਰਾਮਦ ਕੀਤਾ ਹੈ। ਇਸ ਆਪਰੇਸ਼ਨ 'ਚ 3 ਪੁਲਿਸ ਕਰਮਚਾਰੀ ਬਲਜਿੰਦਰ ਸਿੰਘ, ਸੁਰਿੰਦਰਪਾਲ ਸਿੰਘ, ਸੁਖਦੇਵ ਸਿੰਘਵੀ ਜ਼ਖਮੀ ਹੋਏ ਹਨ। ਇਹ ਖਬਰ ਸੀ ਕਿ ਇਹ ਗੈਂਗਸਟਰ ਪਾਕਿਸਤਾਨ ਭੱਜਣ ਦੀ ਤਾਕ ਵਿੱਚ ਸਰਹੱਦੀ ਪਿੰਡ ਵਿੱਚ ਲੁਕੇ ਹੋਏ ਸਨ। ਇਹ ਸਾਰੇ ਭਕਨਾ ਪਿੰਡ ਵਿੱਚ ਖੇਤ ਵਿੱਚ ਬਣੇ ਮਕਾਨ ਵਿੱਚ ਲੁਕੇ ਹੋਏ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਉੱਥੇ ਕੋਈ ਨਹੀਂ ਰਹਿੰਦਾ ਸੀ। ਪੁਲਿਸ ਟੀਮਾਂ 52 ਦਿਨਾਂ ਤੋਂ ਉਨ੍ਹਾਂ ਦੀ ਭਾਲ ਕਰ ਰਹੀਆਂ ਸਨ।
ਐਂਟੀ ਗੈਂਗਸਟਰ ਟਾਸਕ ਫੋਰਸ ਤੋਂ ਇਲਾਵਾ ਸਪੈਸ਼ਲ ਆਪ੍ਰੇਸ਼ਨ ਸੈੱਲ, ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ ਅਤੇ ਅੰਮ੍ਰਿਤਸਰ ਪੁਲਸ ਮੌਕੇ 'ਤੇ ਮੌਜੂਦ ਹੈ। ਮੁਕਾਬਲੇ ਦੌਰਾਨ ਪੁਲਿਸ ਦੇ ਵਧੀਆ ਨਿਸ਼ਾਨੇਬਾਜ਼ ਅਤੇ ਤੇਜ਼ ਪ੍ਰਤੀਕਿਰਿਆ ਟੀਮਾਂ ਵੀ ਮੌਜੂਦ ਸਨ।

Get the latest update about gaurav yadav, check out more about gangster mannu, stf, punjab police & encounter

Like us on Facebook or follow us on Twitter for more updates.