ਮੋਬਾਇਲ ਖੋਹ ਮਾਮਲੇ 'ਚ ਜਾਨ ਗਵਾਈ ਲੜਕੀ ਦੇ ਪਰਿਵਾਰ ਵਲੋ ਦੌਸ਼ੀਆ ਦੀ ਗ੍ਰਿਫਤਾਰੀ ਲਈ ਧਰਨਾ

ਬੀਤੀ ਦਿਨੀ ਮੋਬਾਇਲ ਲੁਟ ਦੀ ਘਟਨਾ ਵਿਚ ਆਟੋ ਵਿਚੌ ਡਿਗ ਕੇ ਜਾਣ ਗੁਆਉਣ..........

ਬੀਤੀ ਦਿਨੀ ਮੋਬਾਇਲ ਲੁਟ ਦੀ ਘਟਨਾ ਵਿਚ ਆਟੋ ਵਿਚੌ ਡਿਗ ਕੇ ਜਾਣ ਗੁਆਉਣ ਵਾਲੀ ਰਜਨੀ ਸ਼ਰਮਾ ਦੇ ਪਰਿਵਾਰ ਵਲੌ ਅਜ ਸਮਾਜ ਸੇਵੀ ਸੰਸਥਾਵਾਂ ਦੇ ਮੈਬਰਾਂ ਦੇ ਨਾਲ ਲੁਟੇਰਿਆਂ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਧਰਨਾ ਲਗਾਉਣਾ ਚਾਹਿਆ। ਪਰ ਮੌਕੇ ਤੇ ਪਹੁੰਚੇ ਅੰਮ੍ਰਿਤਸਰ ਪੁਲਸ ਦੇ ਏ ਸੀ ਪੀ ਦੇਵ ਦਤ ਸ਼ਰਮਾ ਵਲੌ ਉਹਨਾ ਨੂੰ ਹਰ ਸੰਭਵ ਕਾਰਵਾਈ ਦਾ ਆਸ਼ਵਾਸ਼ਨ ਦਿੰਦਿਆ ਧਰਨਾ ਲਗਾਉਣ ਤੌ ਰੋਕਦਿਆ, ਕਿਹਾ ਕਿ ਤੁਹਾਡੀ ਮਦਦ ਕਰਨਾ ਸਾਡਾ  ਫਰਜ ਹੈ। ਪੁਲਸ ਆਪਣੀ ਡਿਉਟੀ ਪੂਰੀ ਸਚਾਈ ਨਾਲ ਨਿਭਾ ਰਹੀ ਹੈ ਲੁਟੇਰਿਆਂ ਦੀ ਗ੍ਰਿਫਤਾਰੀ  ਲਈ ਪੁਲਸ ਟੀਮ ਤਿਆਰ ਕੀਤੀ ਗਈ ਹੈ ਜੋ ਦੋਸ਼ੀਆਂ ਨੂੰ ਫੜਣ ਲਈ ਦਿਨ ਰਾਤ ਕੰਮ ਕਰ ਰਹੀ ਹੈ।

ਇਸ ਮੌਕੇ ਲੜਕੀ ਦੇ ਪਿਤਾ ਅਤੇ ਸਮਾਜ ਸੇਵੀ ਸੰਸਥਾ ਦੇ ਆਗੂਆ ਨੇ ਮੀਡੀਆ ਨਾਲ ਗਲਬਾਤ ਕਰਦਿਆਂ ਦਸਿਆ। ਕਿ ਅਜ ਉਹਨਾ ਦੀ ਬੇਟੀ ਦੀ ਮੌਤ ਦੇ ਤੀਸਰੇ ਦਿਨ ਵੀ ਲੁਟੇਰਿਆਂ ਦਾ ਪੁਲਸ ਦੀ ਗਿਰਫਤ ਤੌ ਬਾਹਰ ਹੋਣਾ ਉਹਨਾ ਦੇ ਦੁਖ ਵਿਚ ਹੋਰ ਵਾਧਾ ਕਰ ਰਿਹਾ ਹੈ ਅਤੇ ਉਹਨਾ ਨੂੰ ਬੇਟੀ ਦੀ ਬੇਵਕਤੀ ਮੌਤ ਤੇ ਇਨਸਾਫ ਮਿਲਦਾ ਨਜਰ ਨਹੀ ਆ ਰਿਹਾ। ਜਿਸਦੇ ਚਲਦੇ ਅਜ ਉਹਨਾ ਵਲੌ ਪ੍ਰਸ਼ਾਸ਼ਨ ਖਿਲਾਫ ਪ੍ਰਦਰਸ਼ਨ  ਕੀਤਾ ਜਾਣਾ ਸੀ ਪਰ ਮੌਕੇ ਤੇ ਪਹੁੰਚੇ ਪੁਲਸ ਅਧਿਕਾਰੀ ਏ ਸੀ ਪੀ ਦੇਵ ਦਤ ਸ਼ਰਮਾ ਨੇ ਸਾਨੂੰ ਆਸ਼ਵਾਸ਼ਨ ਦਿੰਦਿਆ ਚਾਰ ਦਿਨ ਦਾ ਸਮਾਂ ਮੰਗਿਆ ਹੈ। ਜੇਕਰ ਪੁਲਸ ਵਲੌ ਦੌਸ਼ੀ ਨੂੰ ਗ੍ਰਿਫਤਾਰੀ ਨਾ ਕੀਤਾ ਗਿਆ ਤਾ ਸਾਡੇ ਵਲੌ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਧਰਨਾ ਲਗਾਇਆ ਜਾਵੇਗਾ।

ਇਸ ਸੰਬਧੀ ਗਲਬਾਤ ਕਰਦਿਆਂ ਅੰਮ੍ਰਿਤਸਰ ਪੁਲਸ ਦੇ ਏ ਸੀ ਪੀ ਦੇਵ ਦਤ ਸ਼ਰਮਾ ਦੇ ਕਹਿਣਾ ਸੀ ਕਿ ਅਸੀ ਪਰਿਵਾਰ ਦੇ ਨਾਲ ਹੋਏ ਹਾਦਸੇ ਦੇ ਦੁਖ ਨੂੰ ਭਲੀਭਾਂਤ ਸਮਝਦੇ ਹਾ ਅਤੇ ਉਹਨਾ ਨੂੰ ਇਨਸਾਫ ਦਿਵਾਉਣਾ ਸਾਡਾ ਫਰਜ ਬਣਦਾ ਹੈ ਸਾਡੀ ਪੁਲਸ ਟੀਮਾਂ ਰਾਤ ਦਿਨ ਇਸ ਕੇਸ ਵਿਚ ਲਗੀਆ ਹਨ ਜਲਦ ਹੀ ਅਸੀ ਦੌਸ਼ੀਆ ਨੂੰ ਗ੍ਰਿਫਤਾਰੀ  ਕਰ ਲਵਾਂਗੇ।

Get the latest update about staged, check out more about punjab, hearrest, girl whole she life & true scoop news

Like us on Facebook or follow us on Twitter for more updates.