ਕਿਸਾਨਾਂ ਨੇ ਅਗਲੀ ਰਣਨੀਤੀ ਕੀਤੀ ਤਿਆਰ, ਸਰਕਾਰ ਨੂੰ ਠੋਸ ਪ੍ਰਸਤਾਵ ਲਿਖਤ 'ਚ ਭੇਜਣ ਦੀ ਅਪੀਲ

ਕਿਸਾਨ ਜਥੇਬੰਦੀਆਂ ਨੇ ਕਈ ਘੰਟੇ ਵਿਚਾਰ ਚਰਚਾ ਤੋਂ ਬਾਅਦ ਆਪਣੀ ਅਗਲੀ ਰਣਨੀਤੀ ਐਲਾਨ ਕੀਤੀ...

ਕਿਸਾਨ ਜਥੇਬੰਦੀਆਂ ਨੇ ਕਈ ਘੰਟੇ ਵਿਚਾਰ ਚਰਚਾ ਤੋਂ ਬਾਅਦ ਆਪਣੀ ਅਗਲੀ ਰਣਨੀਤੀ ਐਲਾਨ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਸਰਕਾਰ ਨਾਲ ਵਾਰਤਾ ਕਰਨ ਲਈ ਤਿਆਰ ਹਨ ਪਰ ਕਿਸਾਨ ਇੰਤਜ਼ਾਰ ਕਰ ਰਹੇ ਹਨ ਕਿ ਸਰਕਾਰ ਠੰਢੇ ਦਿਮਾਗ ਨਾਲ ਸੋਚ ਵਿਚਾਰ ਕੇ ਮੀਟਿੰਗ ਕਰਨ ਬਾਰੇ ਕਦੋਂ ਤੈਅ ਕਰਦੀ ਹੈ। ਕਿਸਾਨਾਂ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਸੋਧਾਂ ਨੂੰ ਦੁਹਰਾਉਣ ਦੀ ਬਜਾਇ ਕੋਈ ਠੋਸ ਪ੍ਰਸਤਾਵ ਲਿਖਤ 'ਚ ਭੇਜੋ ਤਾਂ ਜੋ ਉਸਨੂੰ ਅਜੰਡਾ ਬਣਾ ਕੇ ਦੁਬਾਰਾ ਤੋਂ ਗੱਲਬਾਤ ਕਰਨ ਲਈ ਯੋਜਨਾ ਬਣਾਈ ਜਾਏ।

ਕਿਸਾਨਾਂ ਦੁਆਰਾ ਕੇਂਦਰ ਦੀ ਭੇਜੀ ਲੰਬੀ ਚਿੱਠੀ ਦਾ ਕਿਸਾਨਾਂ ਦੁਆਰਾ ਪਆਇੰਟ ਦਰ ਪੁਆਇੰਟ ਜਵਾਬ ਦਿੱਤਾ ਗਿਆ। ਯੋਗੇਂਦਰ ਯਾਦਵ ਨੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਰਕਾਰ ਦੁਆਰਾ ਭੇਜੀ ਚਿੱਠ‌ੀ 'ਚ ਸਰਕਾਰ ਨੇ ਕਿਸਾਨਾਂ ਦੇ ਅੰਦੋਲਨ ਨੂੰ ਤੋੜਨ ਦਾ ਨਿਰੰਤਰ ਯਤਨ ਕੀਤਾ ਹੈ। ਉਨ੍ਹਾਂ ਕਿਹਾ ਕਿ ਚਿੱਠੀ 'ਚ ਦਿੱਤੇ ਬੇਮਤਲਬ ਦੇ ਤਰਕ ਇਸ ਸੰਘਰਸ਼ ਨੂੰ ਤੋੜਨ ਵੱਲ੍ਹ ਇਸ਼ਾਰਾ ਕਰਦੇ ਹਨ। ਕਿਸਾਨਾਂ ਦਾ ਸਟੈਂਡ ਹਾਲੇ ਵੀ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਬਾਰੇ ਸਪਸ਼ਟ ਹੈ। ਸਰਕਾਰ ਚਲਾਕੀ ਕਰ ਰਹੀ ਹੈ। ਇਸ ਲਈ ਕਿਸਾਨਾਂ ਨੂੰ ਕੋਈ ਵੀ ਸੋਧ ਮਨਜ਼ੂਰ ਨਹੀਂ ਹੈ।

Get the latest update about prepared, check out more about next strategy & farmers

Like us on Facebook or follow us on Twitter for more updates.