ਸੰਸਦ ਬਜਟ ਸੈਸ਼ਨ ਦੀ ਅੱਜ ਤੋਂ ਸ਼ੁਰੂਆਤ, ਵਿੱਤ ਮੰਤਰੀ ਚੌਥੀ ਵਾਰ ਪੇਸ਼ ਕਰਨਗੇ ਆਰਥਿਕ ਸਰਵੇਖਣ

ਸੰਸਦ ਦਾ ਬਜਟ ਸੈਸ਼ਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ| ਅੱਜ ਬਜਟ ਸੈਸ਼ਨ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਕਰਨਗੇ

ਨਵੀਂ ਦਿੱਲੀ— ਸੰਸਦ ਦਾ ਬਜਟ ਸੈਸ਼ਨ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ| ਅੱਜ ਬਜਟ ਸੈਸ਼ਨ ਤੋਂ ਪਹਿਲਾਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ  ਸੰਬੋਧਨ ਕਰਨਗੇ| ਦੱਸ ਦਈਏ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅੱਜ ਸਾਲ 2021-22 ਲਈ ਆਰਥਿਕ ਸਰਵੇਖਣ ਪੇਸ਼ ਕਰੇਗੀ| ਇਸ ਤੋਂ ਬਾਅਦ ਵਿੱਤ ਮੰਤਰੀ 1 ਫਰਵਰੀ ਨੂੰ  ਵਿੱਤੀ ਸਾਲ 2022-23 ਲਈ ਕੇਂਦਰੀ ਬਜਟ ਪੇਸ਼ ਕਰਨਗੇ| ਸਾਲ 2022 ਦਾ ਬਜਟ 2014 ਵਿੱਚ ਸੱਤਾ ਵਿੱਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦਾ 10ਵਾਂ ਬਜਟ ਹੋਵੇਗਾ, 2019 ਵਿੱਚ ਕੇਂਦਰੀ ਵਿੱਤ ਮੰਤਰੀ ਦਾ ਅਹੁੱਦਾ ਸੰਭਾਲਣ ਤੋਂ ਬਾਅਦ ਇਹ ਨਿਰਮਲਾ ਸੀਤਾਰਮਨ ਦੀ ਚੌਥੀ ਪੇਸ਼ਕਾਰੀ ਹੋਵੇਗੀ|

ਦੱਸ ਦਈਏ ਕਿ ਬਜਟ ਪੇਸ਼ ਕਰਨ ਤੋਂ ਇਕ ਦਿਨ ਪਹਿਲਾਂ 31 ਜਨਵਰੀ ਭਾਵ ਅੱਜ ਕੇਂਦਰ ਸਰਕਾਰ ਵੱਲੋਂ ਆਰਥਿਕ ਸਰਵੇਖਣ ਸੰਸਦ ਵਿੱਚ ਪੇਸ਼ ਕੀਤਾ ਜਾਵੇਗਾ| ਵਿੱਤ ਮੰਤਰਾਲੇ ਦਾ ਇੱਕ ਪ੍ਰਮੁੱਖ ਸਾਲਾਨਾ ਦਸਤਾਵੇਜ਼, ਆਰਥਿਕ ਸਰਵੇਖਣ ਪਿਛਲੇ ਵਿੱਤੀ ਸਾਲ ਵਿੱਚ ਦੇਸ਼ ਦੇ ਆਰਥਿਕ ਵਿਕਾਸ ਦੀ ਸਮੀਖਿਆ ਕਰਦਾ ਹੈ,  ਇਹ ਸਾਰੇ ਸੈਕਟਰਾਂ-ਉਦਯੋਗਿਕ, ਖੇਤੀਬਾੜੀ, ਨਿਰਮਾਣ ਆਦਿ ਦੇ ਡੇਟਾ ਦਾ ਪੂਰਾ ਵੇਰਵਾ ਦਿੰਦਾ ਹੈ| ਮਹੱਤਵਪੂਰਨ ਗੱਲ ਇਹ ਹੈ ਕਿ ਭਾਰਤ ਵਿੱਚ ਪਹਿਲਾ ਆਰਥਿਕ ਸਰਵੇਖਣ ਸਾਲ 1950-51 ਵਿੱਚ ਪੇਸ਼ ਕੀਤਾ ਗਿਆ ਸੀ| 1964 ਤੱਕ ਬਜਟ ਅਤੇ ਆਰਥਿਕ ਸਰਵੇਖਣ ਇੱਕੋ ਸਮੇਂ ਪੇਸ਼ ਕੀਤੇ ਜਾਂਦੇ ਸਨ,  ਫਿਰ 1964 ਤੋਂ ਬਾਅਦ ਦੋਵੇਂ ਵੱਖ ਹੋ ਗਏ|

ਬਜਟ ਸੈਸ਼ਨ ਅਨੁਸੂਚੀ

ਬਜਟ ਸੈਸ਼ਨ ਦੇ ਪਹਿਲੇ ਦੋ ਦਿਨਾਂ ਵਿੱਚ ਕੋਈ ਸਿਫ਼ਰ ਕਾਲ ਅਤੇ ਨਾ ਹੀ ਪ੍ਰਸ਼ਨ ਕਾਲ ਹੋਵੇਗਾ| ਲੋਕ ਸਭਾ 'ਚ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਦੇ ਮਤੇ 'ਤੇ ਚਰਚਾ ਬੁੱਧਵਾਰ ਤੋਂ ਸ਼ੁਰੂ ਹੋਵੇਗੀ|
ਸੰਭਾਵਨਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 7 ਫਰਵਰੀ ਨੂੰ  ਚਰਚਾ ਦਾ ਜਵਾਬ ਦੇਣਗੇ|
ਲੋਕ ਸਭਾ ਸਕੱਤਰੇਤ ਦੇ ਅਧਿਕਾਰੀਆਂ ਮੁਤਾਬਕ ਰਾਸ਼ਟਰਪਤੀ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਚਰਚਾ ਲਈ ਚਾਰ ਦਿਨ ਦਾ ਸਮਾਂ ਰੱਖਿਆ ਗਿਆ ਹੈ, ਜੋ 2 ਫਰਵਰੀ ਨੂੰ  ਸ਼ੁਰੂ ਹੋਵੇਗਾ|
ਸੰਸਦ ਦੇ ਬਜਟ ਸੈਸ਼ਨ ਦਾ ਪਹਿਲਾ ਪੜਾਅ 31 ਜਨਵਰੀ ਤੋਂ 11 ਫਰਵਰੀ ਤੱਕ ਚੱਲੇਗਾ| ਇਸ ਤੋਂ ਬਾਅਦ ਵੱਖ-ਵੱਖ ਵਿਭਾਗਾਂ ਦੇ ਬਜਟ ਦੀ ਵੰਡ 'ਤੇ ਵਿਚਾਰ ਕਰਨ ਲਈ ਛੁੱਟੀ ਰਹੇਗੀ|
ਬਜਟ ਸੈਸ਼ਨ ਦਾ ਦੂਜਾ ਪੜਾਅ 14 ਮਾਰਚ ਤੋਂ ਸ਼ੁਰੂ ਹੋਵੇਗਾ, ਜੋ ਕਿ 8 ਅਪ੍ਰੈਲ ਤੱਕ ਚੱਲੇਗਾ| ਰਾਸ਼ਟਰਪਤੀ ਦਾ ਸੰਬੋਧਨ 31 ਜਨਵਰੀ ਨੂੰ  ਸਵੇਰੇ 11 ਵਜੇ ਹੋਵੇਗਾ|
ਲੋਕ ਸਭਾ ਦੀ ਬੈਠਕ 1 ਫਰਵਰੀ ਨੂੰ  ਸਵੇਰੇ 11 ਵਜੇ ਹੋਵੇਗੀ ਅਤੇ ਉਸ ਦਿਨ ਆਮ ਬਜਟ ਪੇਸ਼ ਕੀਤਾ ਜਾਵੇਗਾ|
2 ਫਰਵਰੀ ਤੋਂ ਲੋਕ ਸਭਾ ਦੀ ਕਾਰਵਾਈ ਸ਼ਾਮ 4 ਵਜੇ ਤੋਂ ਰਾਤ 9 ਵਜੇ ਤੱਕ ਚੱਲੇਗੀ|
ਲੋਕ ਸਭਾ ਸਕੱਤਰੇਤ ਦੇ ਬੁਲੇਟਿਨ ਅਨੁਸਾਰ, ਕੋਰੋਨਾ ਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਹੇਠਲੇ ਸਦਨ ਦੀ ਬੈਠਕ ਦÏਰਾਨ ਦੋਵਾਂ ਸਦਨਾਂ ਦੇ ਚੈਂਬਰਾਂ ਅਤੇ ਗੈਲਰੀਆਂ ਦੀ ਵਰਤੋਂ ਮੈਂਬਰਾਂ ਦੇ ਬੈਠਣ ਲਈ ਕੀਤੀ ਜਾਵੇਗੀ|

ਬਜਟ ਸੈਸ਼ਨ ਦÏਰਾਨ ਕੁੱਲ 29 ਬੈਠਕਾਂ 
ਦੱਸ ਦੱਈਏ ਕਿ ਬਜਟ ਸੈਸ਼ਨ ਦੌਰਾਨ ਕੁੱਲ 29 ਬੈਠਕਾਂ ਹੋਣਗੀਆਂ, ਜਿਨ੍ਹਾਂ 'ਚ ਪਹਿਲੇ ਪੜਾਅ 'ਚ 10 ਬੈਠਕਾਂ ਅਤੇ ਦੂਜੇ ਪੜਾਅ 'ਚ 19 ਬੈਠਕਾਂ ਹੋਣਗੀਆਂ| ਬਜਟ ਸੈਸ਼ਨ ਦਾ ਆਯੋਜਨ ਅਜਿਹੇ ਸਮੇਂ ਕੀਤਾ ਜਾ ਰਿਹਾ ਹੈ, ਜਦੋਂ ਪੰਜ ਰਾਜਾਂ-  ਉੱਤਰ ਪ੍ਰਦੇਸ਼, ਉੱਤਰਾਖੰਡ, ਗੋਆ, ਪੰਜਾਬ ਅਤੇ ਮਨੀਪੁਰ ਵਿੱਚ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ|

Get the latest update about truescoopnews, check out more about Nirmala Sitharaman, truescoop, The Finance Minister & Parliaments budget session

Like us on Facebook or follow us on Twitter for more updates.