ਪੁਣੇ ਤੋਂ ਪਹਿਲੀ ਕੋਰੋਨਾ ਵੈਕਸੀਨ ਖੇਪ ਦਿੱਲੀ ਪਹੁੰਚੀ, 9 ਫਲਾਈਟਾਂ ਰਾਹੀਂ 13 ਸ਼ਹਿਰਾਂ 'ਚ ਭੇਜੇ ਜਾ ਰਹੇ 56.5 ਲੱਖ ਡੋਜ਼

ਕੋਰੋਨਾ ਵੈਕਸੀਨ ਕੋਵੀਸ਼ੀਲਡ ਦੀ ਪਹਿਲੀ ਖੇਪ ਮੰਗਲਵਾਰ ਸਵੇਰੇ ਪੁਣੇ...

ਕੋਰੋਨਾ ਵੈਕਸੀਨ ਕੋਵੀਸ਼ੀਲਡ ਦੀ ਪਹਿਲੀ ਖੇਪ ਮੰਗਲਵਾਰ ਸਵੇਰੇ ਪੁਣੇ ਦੇ ਸੀਰਮ ਇੰਸਟੀਚਿਊਟ ਤੋਂ ਏਅਰਪੋਰਟ ਲਈ ਰਵਾਨਾ ਹੋਈ। ਇਸ ਤੋਂ ਪਹਿਲਾਂ ਪੂਜਾ ਵੀ ਕੀਤੀ ਗਈ। ਪੁਣੇ ਏਅਰਪੋਰਟ ਤੋਂ ਵੈਕਸੀਨ ਦੇ 478 ਬਾਕਸ ਦੇਸ਼ ਦੇ 13 ਸ਼ਹਿਰਾਂ ਵਿੱਚ ਪਹੁੰਚਾਏ ਜਾਣਗੇ। 34 ਬਾਕਸ ਲੈ ਕੇ ਪਹਿਲੀ ਫਲਾਇਟ ਦਿੱਲੀ ਪਹੁੰਚ ਚੁੱਕੀ ਹੈ। ਵੱਖ-ਵੱਖ ਸ਼ਹਿਰਾਂ ਵਿਚ ਵੈਕਸੀਨ ਨੂੰ ਏਅਰਪੋਰਟ ਤੋਂ ਸਟੋਰੇਜ ਸੈਂਟਰ ਤੱਕ Z+ ਸਕਿਓਰਿਟੀ ਨਾਲ ਲਿਜਾਇਆ ਜਾਵੇਗਾ।


56.5 ਲੱਖ ਡੋਜ਼ ਡਿਲੀਵਰ ਹੋਣਗੇ
ਐਵੀਏਸ਼ਨ ਮੰਤਰੀ ਹਰਦੀਪ ਸਿੰਘ ਪੁਰੀ ਨੇ ਦੱਸਿਆ ਕਿ ਪੁਣੇ ਤੋਂ ਏਅਰ ਇੰਡਿਆ, ਸਪਾਈਸਜੈੱਟ ਗੋਏਅਰ ਅਤੇ ਇੰਡਗੋ ਏਅਰਲਾਇੰਸ ਦੀਆਂ 9 ਫਲਾਇਟਾਂ ਰਾਹੀਂ ਵੈਕਸੀਨ ਦੇ 56.5 ਲੱਖ ਡੋਜ਼ ਵੱਖ-ਵੱਖ ਸ਼ਹਿਰਾਂ ਵਿਚ ਭੇਜੇ ਜਾ ਰਹੇ ਹਨ। ਇਹ ਸ਼ਹਿਰ ਦਿੱਲੀ, ਚੇੱਨਈ, ਕੋਲਕਾਤਾ, ਗੁਹਾਟੀ, ਸ਼ਿਲਾਂਗ, ਅਹਿਮਦਾਬਾਦ, ਹੈਦਰਾਬਾਦ,  ਵਿਜੈਵਾੜਾ, ਭੁਵਨੇਸ਼ਵਰ, ਪਟਨਾ, ਬੈਂਗਲੁਰੂ, ਲਖਨਊ ਅਤੇ ਚੰਡੀਗੜ੍ਹ ਹਨ। 


ਵੈਕਸੀਨੇਸ਼ਨ 16 ਜਨਵਰੀ ਤੋਂ, ਕੇਂਦਰ ਨੇ 6 ਕਰੋੜ ਤੋਂ ਜ਼ਿਆਦਾ ਡੋਜ਼ ਦਾ ਦਿੱਤਾ ਆਰਡਰ
ਕੇਂਦਰ ਸਰਕਾਰ ਨੇ ਸੋਮਵਾਰ ਨੂੰ ਸੀਰਮ ਇੰਸਟੀਚਿਊਟ ਅਤੇ ਭਾਰਤ ਬਾਇਓਟੈੱਕ ਨੂੰ ਕੋਰੋਨਾ ਵੈਕਸੀਨ ਦੇ 6 ਕਰੋੜ ਤੋਂ ਜ਼ਿਆਦਾ ਡੋਜ਼ ਦਾ ਆਰਡਰ ਦਿੱਤਾ। ਸਰਕਾਰ ਸਭ ਤੋਂ ਪਹਿਲਾਂ 3 ਕਰੋੜ ਫਰੰਟਲਾਈਨ ਵਰਕਰਸ ਨੂੰ ਕੋਰੋਨਾ ਦਾ ਟੀਕਾ ਲਗਵਾਏਗੀ। ਵੈਕਸੀਨੇਸ਼ਨ ਦੀ ਸ਼ੁਰੂਆਤ 16 ਜਨਵਰੀ ਤੋਂ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕਰ ਕੇ ਵੈਕਸੀਨੇਸ਼ਨ ਨਾਲ ਜੁੜੀਆਂ ਤਿਆਰੀਆਂ ਦੀ ਜਾਣਕਾਰੀ ਲਈ।

Get the latest update about Pune, check out more about corona vaccine, Delhi & shipment

Like us on Facebook or follow us on Twitter for more updates.