16ਵੇਂ ਵਿਧਾਨਸਭਾ ਦਾ ਪਹਿਲਾ ਇਜਲਾਸ, ਗੂੰਜੇਗੀ ਨੌਜਵਾਨ ਵਿਧਾਇਕਾਂ ਦੀ ਆਵਾਜ਼

ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜਾਂ ਦੀ ਹਾਰ ਤੋਂ ਬਾਅਦ ਇਸ ਵਾਰ ਨੌਜਵਾਨਾਂ ਦਾ ਇਕੱਠ ਹੋਵੇਗਾ। ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ 50 ਸਾਲ ਤੋਂ ਘੱਟ...

 ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਨ ਤੋਂ ਬਾਅਦ, ਆਮ ਆਦਮੀ ਪਾਰਟੀ (ਆਪ) ਦੇ ਨਾਮਜ਼ਦ ਮੁੱਖ ਮੰਤਰੀ ਭਗਵੰਤ ਮਾਨ ਨੇ 16 ਮਾਰਚ ਨੂੰ ਸਹੁੰ ਚੁੱਕੀ। ਮਾਨ ਦਾ ਸਹੁੰ ਚੁੱਕ ਸਮਾਗਮ ਮਹਾਨ ਆਜ਼ਾਦੀ ਘੁਲਾਟੀਏ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ, ਨਵਾਂਸ਼ਹਿਰ ਵਿੱਚ ਹੋਇਆ। ਉਨ੍ਹਾਂ ਦੇ ਵਿਧਾਇਕ ਸਾਥੀਆਂ ਨੇ ਅੱਜ ਸਹੁੰ ਚੁੱਕੀ। 
ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਵਰਗੇ ਦਿੱਗਜਾਂ ਦੀ ਹਾਰ ਤੋਂ ਬਾਅਦ ਇਸ ਵਾਰ ਨੌਜਵਾਨਾਂ ਦਾ ਇਕੱਠ ਹੋਵੇਗਾ। ਜਿਨ੍ਹਾਂ ਵਿੱਚੋਂ ਅੱਧੇ ਤੋਂ ਵੱਧ 50 ਸਾਲ ਤੋਂ ਘੱਟ ਉਮਰ ਦੇ ਹਨ।  ਇਹਨਾਂ ਵਿਧਾਇਕਾਂ 'ਚ ਅਲਗ ਅਲਗ ਉਮਰ ਦਾ ਵਿਰਵਾ ਇਸ ਤਰ੍ਹਾਂ ਹੈ

*3 ਵਿਧਾਇਕ - 25 ਤੋਂ 30 ਸਾਲ ਦੇ ਵਿਚਕਾਰ
*21 ਵਿਧਾਇਕ - 31 ਤੋਂ 40 ਸਾਲ ਦੇ ਵਿਚਕਾਰ
*37 ਵਿਧਾਇਕ - 41 ਤੋਂ 50 ਸਾਲ ਦੇ ਵਿਚਕਾਰ
*33 ਵਿਧਾਇਕ - 51 ਤੋਂ 60 ਸਾਲ ਦੇ ਵਿਚਕਾਰ
*21 ਵਿਧਾਇਕ - 61 ਤੋਂ 70 ਸਾਲ ਦੇ ਵਿਚਕਾਰ
*2 ਵਿਧਾਇਕ - 71 ਤੋਂ 80 ਸਾਲ ਦੇ ਵਿਚਕਾਰ

ਫੌਜਦਾਰੀ ਕੇਸਾਂ ਵਾਲੇ ਵਿਧਾਇਕ
ਪੰਜਾਬ ਦੇ 58 ਨਵੇਂ ਚੁਣੇ ਵਿਧਾਇਕਾਂ ਖਿਲਾਫ ਕੇਸ ਦਰਜ ਹਨ। ਇਨ੍ਹਾਂ 'ਚੋਂ 27 ਵਿਧਾਇਕ ਅਜਿਹੇ ਹਨ, ਜਿਨ੍ਹਾਂ 'ਤੇ ਗੰਭੀਰ ਅਪਰਾਧਿਕ ਮਾਮਲੇ ਦਰਜ ਹਨ। ਇਨ੍ਹਾਂ 'ਚੋਂ ਇਕ ਵਿਧਾਇਕ 'ਤੇ ਹੱਤਿਆ, 2 'ਤੇ ਹੱਤਿਆ ਦੀ ਕੋਸ਼ਿਸ਼ ਅਤੇ 3 'ਤੇ ਔਰਤਾਂ ਖਿਲਾਫ ਅਪਰਾਧ ਦਾ ਮਾਮਲਾ ਦਰਜ ਹੈ। 2022 ਵਿੱਚ ਅਪਰਾਧਿਕ ਮਾਮਲਿਆਂ ਵਾਲੇ 58 ਵਿਧਾਇਕ ਜਿੱਤੇ ਹਨ। 2017 ਵਿੱਚ ਅਜਿਹੇ ਸਿਰਫ਼ 16 ਵਿਧਾਇਕ ਸਨ।

ਮਹਿਲਾ ਐਮ.ਐਲ.ਏ
ਇਸ ਵਾਰ 13 ਮਹਿਲਾ ਵਿਧਾਇਕ ਚੁਣੇ ਗਏ ਹਨ। 2017 ਵਿੱਚ ਸਿਰਫ਼ 5 ਮਹਿਲਾ ਵਿਧਾਇਕ ਸਨ।

ਕਰੋੜਪਤੀ ਐਮ.ਐਲ.ਏ
ਪੰਜਾਬ ਦੇ ਨਵੇਂ ਚੁਣੇ ਗਏ ਵਿਧਾਇਕਾਂ ਵਿੱਚੋਂ 87 ਕਰੋੜਪਤੀ ਹਨ। 'ਆਪ' ਦੇ ਸਭ ਤੋਂ ਵੱਧ 63, ਕਾਂਗਰਸ ਦੇ 17, ਅਕਾਲੀ ਦਲ ਦੇ 2, ਭਾਜਪਾ ਅਤੇ ਬਸਪਾ ਦੇ 1-1 ਵਿਧਾਇਕ ਹਨ। 117 ਵਿਧਾਇਕਾਂ 'ਚੋਂ 39 5 ਕਰੋੜ ਤੋਂ ਵੱਧ, 27 2 ਤੋਂ 5 ਕਰੋੜ, 32 50 ਲੱਖ ਤੋਂ 2 ਕਰੋੜ, 14 10 ਲੱਖ ਤੋਂ 50 ਲੱਖ ਅਤੇ 5 10 ਲੱਖ ਤੋਂ ਘੱਟ ਜਾਇਦਾਦ ਵਾਲੇ ਹਨ। ਪਾਰਟੀ ਦੇ ਹਿਸਾਬ ਨਾਲ 'ਆਪ' ਦੇ 92 ਵਿਧਾਇਕਾਂ ਦੀ ਔਸਤ ਜਾਇਦਾਦ 7.52 ਕਰੋੜ, ਕਾਂਗਰਸ ਦੇ 18 ਵਿਧਾਇਕਾਂ ਦੀ ਔਸਤ ਜਾਇਦਾਦ 22.73 ਕਰੋੜ, ਅਕਾਲੀ ਦਲ ਦੇ 3 ਵਿਧਾਇਕਾਂ ਦੀ ਔਸਤ ਸੰਪਤੀ 15.03 ਕਰੋੜ ਅਤੇ ਭਾਜਪਾ ਦੇ 2 ਵਿਧਾਇਕਾਂ ਦੀ ਔਸਤ ਜਾਇਦਾਦ 2.49 ਕਰੋੜ ਹੈ।

ਆਮ ਆਦਮੀ ਪਾਰਟੀ ਨੇ ਵਿਧਾਨ ਸਭਾ ਚੋਣਾਂ ਵਿੱਚ 117 ਵਿੱਚੋਂ 92 ਸੀਟਾਂ ਜਿੱਤ ਕੇ ਜ਼ਬਰਦਸਤ ਜਿੱਤ ਦਰਜ ਕੀਤੀ ਹੈ। ਸੱਤਾਧਾਰੀ ਕਾਂਗਰਸ ਨੇ 18 ਸੀਟਾਂ ਜਿੱਤੀਆਂ, ਜੋ ਕਿ 2017 ਵਿੱਚ ਜਿੱਤੀਆਂ 77 ਸੀਟਾਂ ਤੋਂ ਵੱਡੀ ਗਿਰਾਵਟ ਹੈ, ਜਦੋਂ ਕਿ ਸ਼੍ਰੋਮਣੀ ਅਕਾਲੀ ਦਲ (ਅਕਾਲੀ ਦਲ) ਸਿਰਫ਼ ਤਿੰਨ ਸੀਟਾਂ ਹੀ ਜਿੱਤ ਸਕਿਆ। ਮਾਨ ਧੂਰੀ ਤੋਂ 58,000 ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤੇ ਹਨ।

Get the latest update about , check out more about BHAGWANT MANN, PUNJAB CABINET CRIMINAL CASES, PUNJAB CABINET OATH CEREMONY & PUNJAB CABINET

Like us on Facebook or follow us on Twitter for more updates.