ਗੈਰ-ਕਾਨੂੰਨੀ ਮਾਈਨਿੰਗ ਖਿਲਾਫ ਸਖ਼ਤ ਹੋਈ ਮਾਨ ਸਰਕਾਰ, ਸ਼ਿਕਾਇਤਾਂ ਲਈ ਨਵਾਂ ਹੈਲਪਲਾਈਨ ਨੰਬਰ 18001802422 ਕੀਤਾ ਜਾਰੀ

ਪੰਜਾਬ 'ਚ ਮਾਈਨਿੰਗ ਮਾਫੀਆ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਕਈ ਕਦਮ ਚੁਕੇ ਜਾ ਰਹੇ ਹਨ। ਇਹਨਾਂ ਮਾਫੀਆ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਕਾਰਵਾਈ ਕਰਨ ਲਈ ਸਰਕਾਰ ਨੇ ਟੋਲ ਫਰੀ ਨੰਬਰ ਜਾਰੀ ਕੀਤਾ ਹੈ। ਲੋਕ 18001802422 'ਤੇ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਕਰ ਸਕਦੇ...

ਚੰਡੀਗੜ੍ਹ:- ਪੰਜਾਬ 'ਚ ਮਾਈਨਿੰਗ ਮਾਫੀਆ ਦੇ ਖਾਤਮੇ ਲਈ ਪੰਜਾਬ ਸਰਕਾਰ ਵਲੋਂ ਕਈ ਕਦਮ ਚੁਕੇ ਜਾ ਰਹੇ ਹਨ। ਇਹਨਾਂ ਮਾਫੀਆ ਖਿਲਾਫ ਕਾਰਵਾਈਆਂ ਵੀ ਕੀਤੀਆਂ ਜਾ ਰਹੀਆਂ ਹਨ ਤੇ ਹੁਣ ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ 'ਤੇ ਕਾਰਵਾਈ ਕਰਨ ਲਈ ਸਰਕਾਰ ਨੇ ਟੋਲ ਫਰੀ ਨੰਬਰ ਜਾਰੀ ਕੀਤਾ ਹੈ। ਲੋਕ 18001802422 'ਤੇ ਗੈਰ-ਕਾਨੂੰਨੀ ਮਾਈਨਿੰਗ ਦੀ ਸ਼ਿਕਾਇਤ ਕਰ ਸਕਦੇ ਹਨ।ਇਸ ਤੋਂ ਇਲਾਵਾ ਗੈਰ-ਕਾਨੂੰਨੀ ਰਿਕਵਰੀ, ਮਹਿੰਗੇ ਭਾਅ ਰੇਤ ਵੇਚਣ ਤੋਂ ਲੈ ਕੇ ਹੋਰ ਕੋਈ ਵੀ ਸ਼ਿਕਾਇਤ ਇਸ 'ਤੇ ਕੀਤੀ ਜਾ ਸਕਦੀ ਹੈ। ਭਗਵੰਤ ਮਾਨ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਆਉਣ ਵਾਲੀ ਸ਼ਿਕਾਇਤ 'ਤੇ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਪੰਜਾਬ ਦੀ ਨਵੀਂ 'ਆਪ' ਸਰਕਾਰ ਨੇ ਰੇਤ ਦੀ ਖੁਦਾਈ ਸਬੰਧੀ ਅਜੇ ਤੱਕ ਕੋਈ ਨੀਤੀ ਨਹੀਂ ਬਣਾਈ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੀਤੀ 6 ਮਹੀਨਿਆਂ ਦੇ ਅੰਦਰ ਅੰਦਰ ਲਿਆਂਦੀ ਜਾਵੇਗੀ। ਜਿਸ ਕਾਰਨ ਹੁਣ ਤੱਕ ਸਰਕਾਰ ਨੇ ਰੇਤੇ ਦੇ ਰੇਟ ਤੈਅ ਨਹੀਂ ਕੀਤੇ ਹਨ।


ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚੋਂ ਮਾਫੀਆ ਖਤਮ ਕਰਨ ਦਾ ਵੱਡਾ ਦਾਅਵਾ ਕੀਤਾ ਸੀ। ਹਾਲਾਂਕਿ ਅਜੇ ਤੱਕ ਸਰਕਾਰੀ ਪੱਧਰ 'ਤੇ ਮਾਈਨਿੰਗ ਸਬੰਧੀ ਕੋਈ ਵੱਡਾ ਫੈਸਲਾ ਨਹੀਂ ਲਿਆ ਗਿਆ ਹੈ।

Get the latest update about BHAGWANT MANN, check out more about MINING MINISTER HARJOT BAINS, AAM AADMI PARTY, TOLL FREE NUMBER TO COMPLAINT AGAINST ILLEGAL MINING & ILLEGAL MINING IN PUNJAB

Like us on Facebook or follow us on Twitter for more updates.